ਗੁਜਰਾਤ 'ਚ ਰਾਜ ਸਭਾ ਚੋਣਾਂ 'ਨੋਟਾ' ਪ੍ਰਬੰਧ ਅਧੀਨ ਹੀ ਹੋਣਗੀਆਂ : ਸੁਪਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਗੁਜਰਾਤ ਵਿਚ 8 ਅਗੱਸਤ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੌਰਾਨ 'ਨੋਟਾ' (ਉਕਤ ਉਮੀਦਵਾਰਾਂ ਵਿਚੋਂ ਕੋਈ ਨਹੀਂ) ਪ੍ਰਬੰਧ ਅਧੀਨ ਕਰਵਾਉਣ ਬਾਰੇ....

Supreme Court

ਸ੍ਰੀਨਗਰ, 3 ਅਗੱਸਤ : ਸੁਪਰੀਮ ਕੋਰਟ ਨੇ ਗੁਜਰਾਤ ਵਿਚ 8 ਅਗੱਸਤ ਨੂੰ ਹੋਣ ਵਾਲੀਆਂ ਰਾਜ ਸਭਾ ਚੋਣਾਂ ਦੌਰਾਨ 'ਨੋਟਾ' (ਉਕਤ ਉਮੀਦਵਾਰਾਂ ਵਿਚੋਂ ਕੋਈ ਨਹੀਂ) ਪ੍ਰਬੰਧ ਅਧੀਨ ਕਰਵਾਉਣ ਬਾਰੇ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ ਉਤੇ ਰੋਕ ਲਗਾਉਣ ਤੋਂ ਅੱਜ ਇਨਕਾਰ ਕਰ ਦਿਤਾ।
ਫਿਰ ਵੀ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਏ.ਐਮ. ਖਾਨਵਿਲਕਰ ਦੇ ਬੈਂਚ ਨੇ ਚੋਣ ਕਮਿਸ਼ਨ ਵਲੋਂ ਪਹਿਲੀ ਅਗੱਸਤ ਨੂੰ ਜਾਰੀ ਨੋਟੀਫ਼ਿਕੇਸ਼ਨ ਦੇ ਸੰਵਿਧਾਨਕ ਪੱਖ ਉਪਰ ਗ਼ੌਰ ਕਰਨ ਲਈ ਸਹਿਮਤੀ ਦੇ ਦਿਤੀ।
ਗੁਜਰਾਤ ਕਾਂਗਰਸ ਦੇ ਚੀਫ਼ ਵ੍ਹਿਪ ਸ਼ੈਲੇਸ਼ ਮਨੂਭਾਈ ਪਰਮਾਰ ਵਲੋਂ ਪੇਸ਼ ਹੋਏ ਸੀਨੀਅਰ ਵਕੀਲਾਂ ਕਪਿਲ ਸਿੱਬਲ, ਅਭਿਸ਼ੇਕ ਮਨੂ ਸਿੰਘਵੀ ਅਤੇ ਹਰੀ ਰਾਵਲ ਨੇ ਜਦੋਂ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ 'ਤੇ ਰੋਕ ਲਾਉਣ ਦੀ ਗੁਜ਼ਾਰਸ਼ ਕੀਤੀ ਤਾਂ ਬੈਂਚ ਨੇ ਕਿਹਾ, ''ਨੋਟਿਸ ਜਾਰੀ ਕੀਤੇ ਗਏ ਹਨ, ਅਸੀ ਇਸ ਦੀ ਸਮੀਖਿਆ ਕਰਾਂਗੇ ਪਰ ਕੋਈ ਰੋਕ ਲਾਗੂ ਨਹੀਂ ਕੀਤੀ ਜਾ ਰਹੀ।''
ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਸੀ ਕਿ ਚੋਣਾਂ ਵਿਚ 'ਨੋਟਾ' ਦਾ ਵਿਕਲਪ ਉਪਲਭਧ ਕਰਵਾਉਣ 'ਤੇ ਵਿਚਾਰ ਕੀਤਾ ਜਾਵੇ। ਅਦਾਲਤ, ਸਿੱਬਲ ਦੀ ਇਸ ਦਲੀਲ ਨਾਲ ਨਹੀਂ ਸੀ ਕਿ ਨੋਟਾ ਦੇ ਪ੍ਰਬੰਧ ਨਾਲ ਭ੍ਰਿਸ਼ਟਾਚਾਰ ਵਧੇਗਾ। ਇਥੇ ਦਸਣਾ ਬਣਦਾ ਹੈ ਕਿ ਇਸ ਵੇਲੇ ਗੁਜਰਾਤ ਵਿਚ ਰਾਜ ਸਭਾ ਦੀਆਂ ਤਿੰਨ ਸੀਟਾਂ ਖ਼ਾਲੀ ਹਨ ਅਤੇ ਕਾਂਗਰਸ ਦੇ ਅਹਿਮਦ ਪਟੇਲ ਸਮਣੇ ਚਾਰ ਉਮੀਦਵਾਰ ਮੈਦਾਨ ਵਿਚ ਹਨ। (ਏਜੰਸੀ)