Punjab News: AAP ਵਿਧਾਇਕਾ ਨੂੰ 5 ਕਰੋੜ ਆਫਰ ਕਰਨ ਵਾਲੇ ਵਿਰੁਧ FIR; ਭਾਜਪਾ ਵਿਚ ਸ਼ਾਮਲ ਹੋਣ ਦੀ ਕੀਤੀ ਪੇਸ਼ਕਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

FIR against person who offered 5 crores to AAP MLA

Punjab News:ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਨੂੰ 5 ਕਰੋੜ ਰੁਪਏ ਦੇ ਕੇ ਕਥਿਤ ਤੌਰ ’ਤੇ ਭਾਜਪਾ ਵਿਚ ਸ਼ਾਮਲ ਕਰਵਾਉਣ ਦੀ ਪੇਸ਼ਕਸ਼ ਦੇਣ ਵਾਲੇ ਵਿਅਕਤੀ ਵਿਰੁਧ ਪੁਲਿਸ ਨੇ ਕੇਸ ਦਰਜ ਕੀਤਾ ਹੈ। ਛੀਨਾ ਲੁਧਿਆਣਾ ਦੱਖਣੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਉਨ੍ਹਾਂ ਦੀ ਸ਼ਿਕਾਇਤ 'ਤੇ ਜਾਂਚ ਕਰਨ ਤੋਂ ਬਾਅਦ ਥਾਣਾ ਡਾਬਾ ਦੀ ਪੁਲਿਸ ਨੇ ਅਣਪਛਾਤੇ ਕਾਲਰ ਵਿਰੁਧ ਕਾਰਵਾਈ ਕੀਤੀ ਹੈ।

ਵਿਧਾਇਕ ਛੀਨਾ ਦਾ ਇਲਜ਼ਾਮ ਹੈ ਕਿ ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਲਈ 5 ਕਰੋੜ ਰੁਪਏ ਅਤੇ ਲੋਕ ਸਭਾ ਟਿਕਟ ਦੀ ਪੇਸ਼ਕਸ਼ ਕੀਤੀ ਸੀ। ਉਸ ਨੂੰ ਧਮਕੀਆਂ ਵੀ ਮਿਲੀਆਂ ਸਨ। ਡਾਬਾ ਪੁਲਿਸ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 171 ਈ (ਰਿਸ਼ਵਤਖੋਰੀ) ਅਤੇ ਧਾਰਾ 123 (1) ਦੇ ਤਹਿਤ ਅਣਪਛਾਤੇ ਕਾਲਰ ਵਿਰੁਧ ਐਫਆਈਆਰ ਦਰਜ ਕੀਤੀ ਹੈ।

ਛੀਨਾ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਵਟਸਐਪ ਕਾਲ ਆਈ ਸੀ। ਫੋਨ ਕਰਨ ਵਾਲੇ ਨੇ ਅਪਣੀ ਪਛਾਣ ਦਿੱਲੀ ਦੇ ਸੇਵਕ ਸਿੰਘ ਵਜੋਂ ਦੱਸੀ। ਉਸ ਨੇ ਭਾਜਪਾ ਵਿਚ ਸ਼ਾਮਲ ਹੋਣ ਲਈ 5 ਕਰੋੜ ਰੁਪਏ ਅਤੇ ਲੋਕ ਸਭਾ ਟਿਕਟ ਦੀ ਪੇਸ਼ਕਸ਼ ਕੀਤੀ।

ਫੋਨ ਕਰਨ ਵਾਲੇ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਹ ਲੋਕ ਸਭਾ ਦੀ ਟਿਕਟ ਨਹੀਂ ਚਾਹੁੰਦੇ ਤਾਂ ਉਨ੍ਹਾਂ ਨੂੰ ਪਾਰਟੀ ਵਿਚ ਕੋਈ ਹੋਰ ਅਹੁਦਾ ਮਿਲੇਗਾ। ਉਸ ਨੇ ਕਿਹਾ ਕਿ ਮੈਂ ਇਸ ਮੁੱਦੇ 'ਤੇ ਗੱਲ ਕਰਨ ਤੋਂ ਇਨਕਾਰ ਕਰ ਦਿਤਾ, ਪਰ ਮੁਲਜ਼ਮ ਨੇ ਮੈਨੂੰ ਪੇਸ਼ਕਸ਼ 'ਤੇ ਵਿਚਾਰ ਕਰਨ ਲਈ ਕਿਹਾ।

ਵਿਧਾਇਕਾ ਅਨੁਸਾਰ ਉਨ੍ਹਾਂ ਨੂੰ ਲਗਾਤਾਰ ਚਾਰ ਦਿਨਾਂ ਤੋਂ ਇਕੋ ਵਿਅਕਤੀ ਦੇ ਫੋਨ ਆਏ। ਫੋਨ ਕਰਨ ਵਾਲੇ ਨੇ ਹਾਈ ਕਮਾਂਡ ਨਾਲ ਮੀਟਿੰਗ ਲਈ ਦਿੱਲੀ ਆਉਣ ਲਈ ਵੀ ਕਿਹਾ। ਹਾਲਾਂਕਿ ਉਨ੍ਹਾਂ ਨੇ ਕਿਸੇ ਆਗੂ ਦਾ ਨਾਂ ਨਹੀਂ ਲਿਆ।

(For more Punjabi news apart from FIR against person who offered 5 crores to AAP MLA, stay tuned to Rozana Spokesman)