ਵੰਡ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਸਿੱਖਾਂ ਅਤੇ ਪੰਜਾਬ ਨਾਲ ਹੋਏ ਵਿਤਕਰੇ ਲਈ ਢੁੱਕਵੇਂ ਕਦਮ ਨਹੀਂ ਚੁੱਕੇ - ਖਹਿਰਾ 

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, PM ਮੋਦੀ ਦੇ ਸਿੱਖਾਂ ਪ੍ਰਤੀ ਚੰਗੇ ਰਵੱਈਏ ਦਾ ਸਵਾਗਤ ਪਰ ਇਹ ਹਕੀਕਤ ਨਹੀਂ ਸਿਰਫ਼ ਦਿਖਾਵਾ ਹੈ

Sukhpal Singh Khaira

ਚੰਡੀਗੜ੍ਹ : ਪ੍ਰਧਾਨ ਮੰਤਰੀ ਨਰਿੰਦਰ ਵਲੋਂ ਸਿੱਖਾਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ ਗਈ ਸੀ। ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਦੁਨੀਆਂ ਦੇ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਦੀ ਇਕ ਕੜੀ ਦੱਸਿਆ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਦੀ ਵਧ ਰਹੀ ਭਰੋਸੇਯੋਗਤਾ ਨਾਲ ਸਭ ਤੋਂ ਜ਼ਿਆਦਾ ਕਿਸੇ ਦਾ ਸਿਰ ਉੱਚਾ ਹੁੰਦਾ ਹੈ ਤਾਂ ਉਹ ਪ੍ਰਵਾਸੀ ਭਾਰਤੀ ਹੀ ਹਨ।

ਇਸ ਬਾਰੇ ਬੋਲਦਿਆਂ ਹੁਣ ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸਿੱਖਾਂ ਪ੍ਰਤੀ ਚੰਗੇ ਰਵੱਈਏ ਦਾ ਸਵਾਗਤ ਪਰ ਇਹ ਹਕੀਕਤ ਨਹੀਂ ਸਿਰਫ਼ ਦਿਖਾਵਾ ਹੈ।

ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਲਿਖਿਆ, ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਣ ਵਾਲੇ ਖੇਤਰਾਂ ਆਦਿ ਨਾਲ ਘੋਰ ਵਿਤਕਰੇ ਦਾ ਜ਼ਿਕਰ ਨਾ ਕਰਨਾ ਅਤੇ ਹੁਣ ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਇਸ ਦੇ ਸੰਘੀ ਢਾਂਚੇ 'ਤੇ ਤਾਜ਼ਾ ਹਮਲਾ ਅਤੇ BBMB ਵਿਚ ਪ੍ਰਤੀਨਿਧਤਾ ਤੋਂ ਇਨਕਾਰ ਅਤੇ ਬੇਸ਼ੱਕ ਸਿੱਖਾਂ ਵਿਰੁੱਧ UAPA ਵਰਗੇ ਸਖ਼ਤ ਕਾਨੂੰਨਾਂ ਦੀ ਅੰਨ੍ਹੇਵਾਹ ਵਰਤੋਂ!''

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿੱਖਾਂ ਪ੍ਰਤੀ ਚੰਗੇ ਰਵਈਏ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਹਕੀਕਤ ਨਹੀਂ ਸਗੋਂ ਸਿਰਫ਼ ਦਿਖਾਵਾ ਹੈ ਕਿਉਂਕਿ ਵੰਡ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਸਿੱਖਾਂ ਅਤੇ ਪੰਜਾਬ ਨਾਲ ਹੋਏ ਵਿਤਕਰੇ ਲਈ ਢੁੱਕਵੇਂ ਕਦਮ ਨਹੀਂ ਚੁੱਕੇ ਹਨ।

ਪੰਜਾਬ ਦੇ ਪਾਣੀਆਂ, ਪੰਜਾਬੀ ਬੋਲਣ ਵਾਲੇ ਖੇਤਰਾਂ ਆਦਿ ਨਾਲ ਵਿਤਕਰੇ ਦਾ ਜ਼ਿਕਰ ਨਾ ਕਰਨਾ ਅਤੇ ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਇਸ ਦੇ ਸੰਘੀ ਢਾਂਚੇ 'ਤੇ ਤਾਜ਼ਾ ਹਮਲਾ ਅਤੇ ਸਿੱਖਾਂ ਵਿਰੁੱਧ UAPA ਵਰਗੇ ਸਖ਼ਤ ਕਾਨੂੰਨਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਬਰੂਹਾਂ 'ਤੇ 600 ਦੇ ਕਰੀਬ ਕਿਸਾਨਾਂ ਦੀਆਂ ਮੌਤਾਂ ਆਦਿ ਤਾਜ਼ਾ ਮਿਸਾਲਾਂ ਹਨ!