Navjot Sidhu YouTube Channel News: ਨਵਜੋਤ ਸਿੱਧੂ ਨੇ ਲਾਂਚ ਕੀਤਾ ਨਵਾਂ ਯੂ-ਟਿਊਬ ਚੈਨਲ, ਇਸ ਪਲੇਟਫ਼ਾਰਮ ’ਤੇ ਦੇਣਗੇ ਲੋਕਾਂ ਨੂੰ ਸਲਾਹ
Navjot Sidhu YouTube Channel News: ਕਿਹਾ, ਲੋਕ ਪੁੱਛਦੇ ਹਨ ਸਿਹਤ ਸਬੰਧੀ ਸਮੱਸਿਆਵਾਂ ਦੇ ਹੱਲ
Navjot Sidhu launches new YouTube channel News: ਨਵਜੋਤ ਸਿੰਘ ਸਿੱਧੂ ਨੇ ਅੱਜ ਅੰਮ੍ਰਿਤਸਰ ਵਿਚ ਅਹਿਮ ਪ੍ਰੈਸ ਕਾਨਫਰੰਸ ਕੀਤੀ। ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਮੈਂ ਅੱਜ ਤੋਂ ਜ਼ਿੰਦਗੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਕਰ ਰਿਹਾ ਹਾਂ, ਇਸ ਅਧਿਆਏ ਵਿਚ ਸਭ ਕੁਝ ਹੋਵੇਗਾ ਪਰ ਸਿਆਸਤ ਨਹੀਂ ਹੋਵੇਗੀ। ਨਵਜੋਤ ਸਿੰਘ ਸਿੱਧੂ ਵਲੋਂ ਆਪਣਾ ਯੂ.ਟਿਊਬ ਦਾ ਆਫ਼ੀਸ਼ੀਅਲ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। Navjot Sidhu Official (Navjot Sidhu YouTube channel) ਪਲੇਟਫ਼ਾਰਮ ’ਤੇ ਉਹ ਲੋਕਾਂ ਨੂੰ ਸਲਾਹ ਦੇਣਗੇ।
ਉਨ੍ਹਾਂ ਕਿਹਾ ਕਿ ਇਸ ਰਾਹੀਂ ਮੈਂ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਵਾਂਗਾ ਤੇ ਉਨ੍ਹਾਂ ਦੇ ਨਾਲ ਜੁੜਾਂਗਾ। ਉਨ੍ਹਾਂ ਅੱਗੇ ਕਿਹਾ ਕਿ ਸਿਆਸਤ ਵਿਚ ਦਾਇਰਾ ਹੁੰਦਾ ਹੈ ਪਰ ਇਸ ਵਿਚ ਕੋਈ ਦਾਇਰਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਸਿਆਸਤ ਨੂੰ ਇਕ ਧੰਦਾ ਬਣਾ ਲਿਆ ਹੈ ਪਰ ਮੈਂ ਧੰਦੇ ਲਈ ਨਹੀਂ ਸਗੋਂ ਲੋਕ ਭਲਾਈ ਲਈ ਸਿਆਸਤ ਵਿਚ (Navjot Sidhu YouTube channel) ਆਇਆ।
ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦੀ ਧੀ ਰਾਬੀਆ ਨੇ ਕਿਹਾ ਕਿ ਮੇਰੇ ਪਿਤਾ ਨੂੰ ਕੱਪੜਿਆਂ ਦੀ ਚੋਣ ਕਰਨ ਲਈ 3 ਘੰਟੇ ਦਾ ਸਮਾਂ ਲੱਗਦਾ ਹੈ। ਕਈ ਵਾਰ ਸਾਡੀ ਲੜਾਈ ਹੋ ਜਾਂਦੀ ਹੈ ਤੇ ਮੇਰੀ ਮਾਂ ਕਮਰੇ ਵਿਚੋਂ ਚਲੀ ਜਾਂਦੀ ਹੈ।
( For more news apart from, 'Navjot Sidhu launches new YouTube channel News in punjabi ' Stay tuned to Rozana Spokesman)