ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਗਦੀਪ ਸਿੰਘ ਚੀਮਾ ਨੇ ਕੀਤੇ ਵੱਡੇ ਖੁਲਾਸੇ
'ਅਕਾਲੀ ਦਲ ਝੂੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਨਹੀਂ ਕਰਦਾ'
ਸ੍ਰੀ ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਨੇ ਬਾਹਰ ਕੱਢ ਦਿੱਤਾ ਹੈ। ਪਾਰਟੀ ਵਿਚੋਂ ਕੱਢਣ ਮਗਰੋਂ ਜਗਦੀਪ ਸਿੰਘ ਚੀਮਾ ਨੇ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਜਗਦੀਪ ਸਿੰਘ ਚੀਮਾ ਨੇ ਕਿਹਾ ਹੈ ਕਿ ਪਾਰਟੀ ਨੂੰ ਸਵੇਰੇ ਹੀ ਅਸਤੀਫ਼ਾ ਭੇਜ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਹੈ ਕਿ ਪਰਿਵਾਰ 1920 ਤੋ ਪਰਿਵਾਰ ਜੁੜਿਆ ਹੈ ਅਕਾਲੀ ਦਲ ਨਾਲ ਅਤੇ 1925 ਵਿਚ ਐਸਜੀਪੀਸੀ ਚੋਣ ਹੋਈ ਜਦੋਂ ਕਿ ਮੇਰੇ ਦਾਦਾ ਪਾਕਿਸਤਾਨ ਤੋ ਮੈਂਬਰ ਬਣੇ ਅਤੇ ਪਿਤਾ ਰਣਧੀਰ ਚੀਮਾ ਐਸਜੀਪੀਸੀ ਮੈਂਬਰ ਰਹੇ। 1968 ਚ ਪਹਿਲੀ ਅਕਾਲੀ ਸਰਕਾਰ ਸਮੇਂ ਗੁਰਨਾਮ ਸਿੰਘ ਸੀਐਮ ਸਨ ਅਤੇ ਫਿਰ ਬਾਦਲ ਸੀਐਮ ਬਣੇ ਫਿਰ ਮੰਤਰੀ ਬਣੇ। ਜਿਸ ਤੋਂ ਬਾਅਦ ਦੁਬਾਰਾ ਅਕਾਲੀ ਦਲ ਸਰਕਾਰ ਚ ਮੰਤਰੀ ਰਹੇ।
ਉਨ੍ਹਾਂ ਨੇ ਕਿਹਾ ਹੈ ਕਿ 12 ਤੋ 13 ਸਾਲ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਅਤੇ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਵੇਰੇ ਅਸਤੀਫ਼ਾ ਭੇਜਿਆ ਜਦੋਂ ਕਿ ਪਾਰਟੀ ਨੇ ਉੱਤੇ ਟਿੱਪਣੀ ਕਰਨ ਦੀ ਥਾਂ ਨਾਲ ਦੀ ਨਾਲ ਪਾਰਟੀ ਚੋ ਕੱਢਣ ਦਾ ਪੋਸਟ ਪਾਇਆ।
ਉਨ੍ਹਾਂ ਨੇ ਕਿਹਾ ਹੈ ਕਿ ਡਾਕਟਰ ਦਲਜੀਤ ਸਿੰਘ ਚੀਮਾ ਉਦੋਂ ਪਾਰਟੀ ਵਿੱਚ ਆਏ ਵੀ ਨਹੀਂ ਸੀ ਜਦੋਂ ਦੇ ਅਸੀਂ ਪਾਰਟੀ ਲਈ ਕੰਮ ਕਰਦੇ ਆਏ ਹਾਂ।
ਜਗਦੀਪ ਚੀਮਾ ਨੇ ਦੱਸਿਆ ਕਿ ਪਾਰਟੀ ਵਿੱਚ ਰਹਿ ਕੇ ਝੁੰਦਾ ਕਮੇਟੀ ਦੀ ਰਿਪੋਰਟ ਚਰਚਾ ਹੋਇਆ ਪਰ ਉਹ ਲਾਗੂ ਨਹੀਂ ਹੋਇਆ ਜਦੋਂ ਕਿ ਹਰ ਹਲਕੇ ਚ ਮੀਟਿੰਗਾ ਹੋਈਆਂ ਹਨ। ਉਥੇ ਦਾ ਇਤਰਾਜ਼ ਜੇਕਰ ਦੇਖੀਏ ਤਾਂ ਉਹ ਇਕ ਵੀ ਸੁਝਾਅ ਲੱਗੂ ਨਹੀਂ ਹੋਇਆ ।ਪਾਰਟੀ ਦੇ ਮਾੜੇ ਹਾਲਾਤ 2016 ਤੋ ਲੈਕੇ ਅੱਜ ਤੱਕ ਬਾਣੀ ਹੋਈ ਹੈ ਕਿਉਂਕਿ ਕਿਸੇ ਨੇ ਪਾਰਟੀ ਨੇ ਕੋਈ ਨਵਾਂ ਪ੍ਰੋਗਰਾਮ ਨਹੀਂ ਬਣਾਏ।