ਮੇਰੀ ਸਰਕਾਰ 'ਚ ਮੈਂ ਗੈਂਗਸਟਰ ਸਿੱਧੇ ਕਰ ਦਿੱਤੇ ਸੀ : Captain Amarinder Singh

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮੋਗਾ 'ਚ ਗੈਂਗਸਟਰਵਾਦ 'ਤੇ ਬੋਲੇ ਕੈਪਟਨ ਅਮਰਿੰਦਰ ਸਿੰਘ 

Captain Amarinder Singh Speaks on Gangsterism in Moga Latest News in Punjabi

Captain Amarinder Singh Speaks on Gangsterism in Moga Latest News in Punjabi ਪੰਜਾਬ ’ਚ ਵੱਧ ਰਹੇ ਗੈਂਗਸਟਰਵਾਦ ਵਿਰੁਧ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਵਿਚ ਆਮ ਆਦਮੀ ਪਾਰਟੀ ’ਤੇ ਹਮਲਾ ਕੀਤਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਗੈਂਗਸਟਰਵਾਦ ’ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੂੰ ਬਿਲਕੁਲ ਸਿੱਧਾ ਕਰਨ ਦੀ ਲੋੜ ਹੈ। 

ਕੈਪਟਨ ਨੇ ਕਿਹਾ ਕਿ ਮੇਰੀ ਸਰਕਾਰ ਵਿਚ ਮੈਂ ਗੈਂਗਸਟਰ ਸਿੱਧੇ ਕਰ ਦਿਤੇ ਸਨ। ਕੈਪਟਨ ਅਮਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਸਾਰੇ ਗੈਂਗਸਟਰ ਫੜ ਕੇ ਅੰਦਰ ਕੀਤੇ ਸੀ। ਹੁਣ ਤਾਂ ਗੈਂਗਸਟਰ ਖੁੱਲ੍ਹੇਆਮ ਘੁੰਮ ਰਹੇ ਹਨ। 

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਬਿਕਰਮ ਮਜੀਠਿਆ ਮਾਮਲੇ ’ਚ ਵੀ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ “ਜਦ ਮਾਮਲੇ ਦੀ ਜਾਂਚ ਇਕ ਵਾਰ ਕਰ ਕੇ ਹਾਈ ਕੋਰਟ ਨੂੰ ਸੌਂਪੀ ਜਾ ਚੁੱਕੀ ਹੈ ਤਾਂ ਦੁਬਾਰਾ ਜਾਂਚ ਕਰਵਾਉਣ ਦਾ ਕੋਈ ਮਤਲਬ ਨਹੀਂ ਬਣਦਾ। ਉਨ੍ਹਾਂ ਕਿਹਾ ਹਾਈ ਕੋਰਟ ਦੱਸੇ ਜਾਂਚ ਠੀਕ ਹੈ ਜਾਂ ਨਹੀਂ, ਮੁੱਖ ਮੰਤਰੀ ਕਿਵੇਂ ਦੱਸ ਸਕਦਾ ਕਿ ਇਹ ਜਾਂਚ ਠੀਕ ਨਹੀਂ। ਇਕ ਅਪਰਾਧ ’ਚ ਦੋ ਵਾਰ ਜਾਂਚ ਨਹੀਂ ਹੋ ਸਕਦੀ।” ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਦੋ ਅੱਜ ਦੋ ਥਾਵਾਂ ਤੇ ਪੰਜਾਬ ਦਾ ਦੌਰਾ ਕੀਤਾ ਜਾਣਾ ਹੈ। 

(For more news apart from Captain Amarinder Singh Speaks on Gangsterism in Moga Latest News in Punjabi stay tuned to Rozana Spokesman.)