ਪ੍ਰਧਾਨ ਮੰਤਰੀ ਨੇ ਪਹਿਲਵਾਨਾਂ ਨੂੰ ਤਮਗ਼ੇ ਨਾ ਵਹਾਉਣ ਦੀ ਅਪੀਲ ਕਿਉਂ ਨਹੀਂ ਕੀਤੀ? : ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਮੈਂ ਮਹਿਲਾ ਪਹਿਲਵਾਨਾਂ ਦੇ ਨਾਲ ਹਾਂ, ਲੋੜ ਪਈ ਤਾਂ ਅਪਣਾ ਤਮਗ਼ਾ ਵੀ ਤਿਆਗ ਦੇਵਾਂਗਾ: ਵਿਜੇਂਦਰ ਸਿੰਘ

Congress Questions Centre's 'Silence' Over Wrestlers

 

ਨਵੀਂ ਦਿੱਲੀ: ਕਾਂਗਰਸ ਨੇ ਕਿਹਾ ਕਿ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰਨ ਵਾਲੇ ਪਹਿਲਵਾਨਾਂ ਦੇ ਐਲਾਨ ਤੋਂ ਦੇਸ਼ ਦੁਖੀ ਹੈ। ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਪਹਿਲਵਾਨਾਂ ਨੂੰ ਇਹ ਕਦਮ ਨਾ ਚੁਕਣ ਦੀ ਅਪੀਲ ਕਰ ਸਕਦੇ ਸਨ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਪਾਰਟੀ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਇਲਜ਼ਾਮ ਲਗਾਇਆ ਕਿ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਆਗੂ ਵਲੋਂ ਇਸ ਤਰ੍ਹਾਂ ਦੀ ਅਪੀਲ ਨਾ ਕਰਨਾ ਹੰਕਾਰ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ਕੇਂਦਰੀ ਜੇਲ 'ਚੋਂ ਫਿਰ ਮਿਲੇ 4 ਮੋਬਾਇਲ ਫੋਨ, ਚਾਰ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ

ਹੁੱਡਾ ਨੇ ਪੱਤਰਕਾਰਾਂ ਨੂੰ ਕਿਹਾ, ''ਸਾਡੀਆਂ ਧੀਆਂ ਅਤੇ ਖਿਡਾਰੀ ਅਪਣੀ ਜਾਨ ਦੀ ਤਰ੍ਹਾਂ ਤਮਗ਼ੇ ਲੈ ਕੇ ਕੱਲ੍ਹ ਹਰਿਦੁਆਰ ਪਹੁੰਚੇ ਸਨ। ਸੋਚੋ ਕਿ ਉਹਨਾਂ ਦੇ ਮਨ ਵਿਚ ਕਿੰਨਾ ਦੁੱਖ ਅਤੇ ਦਰਦ ਹੋਵੇਗਾ। ਇਸ ਅਸੰਵੇਦਨਸ਼ੀਲ, ਜ਼ਾਲਮ ਸਰਕਾਰ ਨੇ ਦੇਸ਼ ਦੀਆਂ ਧੀਆਂ ਭੈਣਾਂ ਨੂੰ ਅਜਿਹਾ ਸੋਚਣ ਲਈ ਮਜਬੂਰ ਕਰ ਦਿਤਾ”।ਕਾਂਗਰਸੀ ਆਗੂ ਨੇ ਦਾਅਵਾ ਕੀਤਾ, "ਉਨ੍ਹਾਂ ਦਾ ਨਾਅਰਾ 'ਬੇਟੀ ਬਚਾਉ, ਬੇਟੀ ਪੜ੍ਹਾਉ' ਸੀ। ਹੁਣ ਇਹ ਨਾਅਰਾ 'ਬੇਟੀ ਭਾਜਪਾ ਆਗੂਆਂ ਤੋਂ ਬਚਉ' ਬਣ ਗਿਆ ਹੈ।''

ਇਹ ਵੀ ਪੜ੍ਹੋ: ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਨਹੀਂ ਮਿਲੇ ਲੋੜੀਂਦੇ ਸਬੂਤ : ਦਿੱਲੀ ਪੁਲਿਸ 

ਉਨ੍ਹਾਂ ਸਵਾਲ ਕੀਤਾ, ''ਭਾਜਪਾ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦੀ ਹੈ। ਕੀ ਦੇਸ਼ ਵਿਚ ਭਾਜਪਾ ਆਗੂਆਂ ਲਈ ਵੱਖਰਾ ਕਾਨੂੰਨ ਹੈ? ਕੀ ਕਾਰਨ ਹੈ ਕਿ ਭਾਜਪਾ ਦੇ ਸੰਸਦ ਮੈਂਬਰ 'ਤੇ ਅਜਿਹੇ ਗੰਭੀਰ ਦੋਸ਼ ਲਗਾਏ ਗਏ ਹਨ, ਫਿਰ ਵੀ ਪੂਰੀ ਸਰਕਾਰ ਅਤੇ ਭਾਜਪਾ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ?'' ਹੁੱਡਾ ਨੇ ਕਿਹਾ, ''ਦੋਸ਼ੀ ਸੰਸਦ ਮੈਂਬਰ ਕਹਿੰਦਾ ਹੈ ਕਿ 15 ਰੁਪਏ 'ਚ ਮੈਡਲ ਮਿਲਦੇ ਹਨ। ਜੇਕਰ ਅਜਿਹਾ ਹੈ ਤਾਂ ਦੇਸ਼ ਅਤੇ ਕਾਂਗਰਸ ਪਾਰਟੀ ਪੈਸੇ ਦੇਵੇਗੀ, ਉਹ (ਬ੍ਰਿਜਭੂਸ਼ਣ ਸ਼ਰਨ ਸਿੰਘ) ਉਲੰਪਿਕ ਮੈਡਲ ਖਰੀਦ ਕੇ ਦਿਖਾਉਣ”।

ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ ਨਾਜਾਇਜ਼ ਅਸਲੇ ਸਮੇਤ ਇਕ ਕਾਬੂ, 315 ਬੋਰ ਦਾ ਕੱਟਾ ਤੇ ਜ਼ਿੰਦਾ ਕਾਰਤੂਸ ਬਰਾਮਦ

ਲੋੜ ਪਈ ਤਾਂ ਮੈਂ ਵੀ ਅਪਣਾ ਤਮਗ਼ਾ ਤਿਆਗ ਦੇਵਾਂਗਾ: ਵਿਜੇਂਦਰ ਸਿੰਘ

ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਕਿਹਾ ਕਿ ਜੇਕਰ ਅੱਜ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਦੋਸ਼ੀਆਂ ਵਿਰੁਧ ਤੁਰਤ ਕਾਰਵਾਈ ਕੀਤੀ ਜਾਂਦੀ ਅਤੇ ਫਿਰ ਮਹਿਲਾ ਪਹਿਲਵਾਨਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲ ਕੀਤੀ ਜਾਂਦੀ ਪਰ ਇਸ ਸਰਕਾਰ ਵਿਚ ਅਜਿਹਾ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਮੈਂ ਮਹਿਲਾ ਪਹਿਲਵਾਨਾਂ ਦੇ ਨਾਲ ਹਾਂ, ਲੋੜ ਪਈ ਤਾਂ ਅਪਣਾ ਤਮਗ਼ਾ ਵੀ ਤਿਆਗ ਦੇਵਾਂਗਾ।