ਆਮ ਲੋਕਾਂ ਵਲੋਂ ਅਕਾਲੀ ਦਲ ਦੀ ਡਰਾਮੇਬਾਜ਼ੀ ਦਾ ਵਿਰੋਧ ਸ਼ੁਭ ਸੰਕੇਤ : ਭਗਵੰਤ ਮਾਨ
9 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਕਾਲੀ ਦਲ ਬਾਦਲ ਵਲੋਂ ਸੜਕਾਂ 'ਤੇ ਲਾਏ ਧਰਨਿਆਂ
ਚੰਡੀਗੜ੍ਹ, 9 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਕਾਲੀ ਦਲ ਬਾਦਲ ਵਲੋਂ ਸੜਕਾਂ 'ਤੇ ਲਾਏ ਧਰਨਿਆਂ ਦਾ ਆਮ ਲੋਕਾਂ ਵਲੋਂ ਕੀਤੇ ਗਏ ਤਿੱਖੇ ਵਿਰੋਧ ਨੂੰ ਪੰਜਾਬ ਅਤੇ ਪੰਜਾਬੀਅਤ ਲਈ ਸ਼ੁਭ ਸੰਕੇਤ ਕਿਹਾ ਹੈ।'ਆਪ' ਵਲੋਂ ਜਾਰੀ ਪ੍ਰੈਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ 'ਫਿਕਸ ਮੈਚ' ਖੇਡ ਰਹੇ ਹਨ ਜਿਸ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ। ਇਸ ਲਈ ਸਰਕਾਰੀ ਧੱਕੇਸ਼ਾਹੀ ਦੇ ਨਾਂ 'ਤੇ ਬਾਦਲਾਂ ਦੀ ਫੋਕੀ ਬੂ-ਦੁਹਾਈ ਨੂੰ ਪੰਜਾਬ ਦੇ ਲੋਕ ਡਰਾਮੇਬਾਜ਼ੀ ਤੋਂ ਵੱਧ ਕੁੱਝ ਨਹੀਂ ਮੰਨਦੇ। ਭਗਵੰਤ ਮਾਨ ਨੇ ਕਿਹਾ ਕਿ ਅਕਾਲੀਆਂ ਵਲੋਂ ਸੜਕਾਂ ਅਤੇ ਪੁਲਾਂ 'ਤੇ ਧਰਨੇ ਲਗਾ ਕੇ ਜਦ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤਾਂ ਟਰੱਕ ਡਰਾਈਵਰਾਂ, ਆਮ ਲੋਕਾਂ ਇਥੋਂ ਤਕ ਕਿ