ਅਰੁਣਿਮਾ ਸਿਨਹਾ ਨੂੰ ਮੰਦਰ ਅੰਦਰ ਜਾਣੋਂ ਰੋਕਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਸੀ: ਮੰਦਰ ਪ੍ਰਸ਼ਾਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦੇ ਪ੍ਰਸ਼ਾਸਨ ਨੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਮੰਦਰ ਵਿਚ ਦਰਸ਼ਨ.....

Arunima Sinha

ਉਜੈਨ, 26 ਦਸੰਬਰ : ਉਜੈਨ ਦੇ ਪ੍ਰਸਿੱਧ ਮਹਾਕਾਲ ਮੰਦਰ ਦੇ ਪ੍ਰਸ਼ਾਸਨ ਨੇ ਅੱਜ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਦੋ ਦਿਨ ਪਹਿਲਾਂ ਮੰਦਰ ਵਿਚ ਦਰਸ਼ਨ ਕਰਨ ਆਈ ਮਾਊਂਟ ਐਵਰੈਸਟ 'ਤੇ ਤਿਰੰਗਾ ਲਹਿਰਾਉਣ ਵਾਲੀ ਦੁਨੀਆਂ ਦੀ ਪਹਿਲੀ ਅੰਗਹੀਣ ਅਰੁਣਿਮਾ ਸਿਨਹਾ ਨੂੰ ਭਸਮਆਰਤੀ ਦੌਰਾਨ ਮੰਦਰ ਦੇ ਗਰਭਗ੍ਰਹਿ ਵਿਚ ਜਾਣ ਤੋਂ ਇਸ ਲਈ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਸਾੜ੍ਹੀ ਨਹੀਂ ਪਾਈ ਹੋਈ ਸੀ। ਇਥੇ ਨਿਯਮ ਬਣਾਇਆ ਹੋਇਆ ਹੈ ਜਿਸ ਤਹਿਤ ਔਰਤਾਂ ਨੂੰ ਸਾੜ੍ਹੀ ਪਾ ਕੇ ਅਤੇ ਮਰਦਾਂ ਨੂੰ ਧੋਤੀ ਲਾ ਕੇ ਅੰਦਰ ਜਾਣਾ ਪੈਂਦਾ ਹੈ, ਤਦ ਹੀ ਗਰਭਗ੍ਰਹਿ ਵਿਚ ਦਾਖ਼ਲੇ ਦੀ ਪ੍ਰਵਾਨਗੀ ਮਿਲਦੀ ਹੈ।