ਭਾਜਪਾ ਸਰਕਾਰ ਦੇ ਅੜੀਅਲ ਰਵਈਏ ਕਾਰਨ ਸੈਸ਼ਨ ਦਾ ਅੱਧਾ ਸਮਾਂ ਬਰਬਾਦ ਹੋਇਆ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਸਦ 'ਚ ਗਤੀਰੋਧ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ.....

Sunil Jhakhar

ਚੰਡੀਗੜ੍ਹ/ਬਟਾਲਾ, 25 ਦਸੰਬਰ (ਡਾ. ਹਰਪਾਲ ਸਿੰਘ ਬਟਾਲਵੀ) : ਸੰਸਦ 'ਚ ਗਤੀਰੋਧ ਲਈ ਭਾਜਪਾ ਨੂੰ ਦੋਸ਼ੀ ਠਹਿਰਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕਸਭਾ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਅੜੀਅਲ ਰਵਈਏ ਕਾਰਨ ਸੈਸ਼ਨ ਦਾ ਅੱਧਾ ਸਮਾਂ ਬਰਬਾਦ ਹੋ ਚੁੱਕਾ ਹੈ।ਅੱਜ ਜਾਰੀ ਬਿਆਨ 'ਚ ਸ੍ਰੀ ਜਾਖੜ ਨੇ ਆਖਿਆ ਕਿ ਪਹਿਲਾਂ ਤਾਂ ਜਾਣਬੁੱਝ ਕੇ ਕੇਂਦਰ ਸਰਕਾਰ ਨੇ ਸਰਦ ਰੁੱਤ ਦਾ ਇਜਲਾਸ ਦੇਰੀ ਨਾਲ ਬੁਲਾਇਆ ਤਾਂ ਜੋ ਵਿਰੋਧੀ ਧਿਰ ਸਰਕਾਰ ਦੀਆਂ ਨਕਾਮੀਆਂ ਨੂੰ ਪ੍ਰਗਟ ਨਾ ਕਰ ਸਕੇ ਅਤੇ ਜਦ ਹੁਣ ਸੈਸ਼ਨ ਬੁਲਾਇਆ ਗਿਆ ਹੈ ਤਾਂ ਸਰਕਾਰ ਵਲੋਂ ਗਤੀਰੋਧ ਦੂਰ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿਰੁਧ ਕੀਤੀ ਟਿੱਪਣੀ ਲਈ ਕੋਈ ਸਬੂਤ ਹੀ ਨਹੀਂ ਹਨ ਤਾਂ ਉਨ੍ਹਾਂ ਨੂੰ ਨੈਤਿਕ ਅਧਾਰ 'ਤੇ ਸੰਸਦ ਵਿਚ ਆ ਕੇ ਅਪਣੀ ਭੁੱਲ ਮੰਨ ਲੈਣੀ ਚਾਹੀਦੀ ਹੈ ਤਾਂ ਜੋ ਸਸੰਦ ਦੀ ਕਾਰਵਾਈ ਚਲਾਈ ਜਾ ਸਕੇ।ਸ੍ਰੀ ਜਾਖੜ ਨੇ ਕੈਗ ਦੀ ਇਕ ਰੀਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ 'ਚ ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁਧਤਾ ਸਬੰਧੀ ਨਿਯਮਾਂ ਦੀ ਘਾਟ ਹੈ ਅਤੇ ਕੇਂਦਰ ਸਰਕਾਰ ਇਸ ਸਬੰਧੀ ਕੁਝ ਨਹੀਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ 2006 ਅਨੁਸਾਰ ਕੇਂਦਰ ਸਿਹਤ ਮੰਤਰਾਲੇ ਅਧੀਨ ਆਉਂਦੀ ਐਫ.ਐਸ.ਐਸ.ਏ.ਆਈ. ਨੇ ਖਾਣ ਵਾਲੇ ਪਦਾਰਥਾਂ ਦੀ ਸ਼ੁਧਤਾ ਸਬੰਧੀ ਪੂਰੇ ਨਿਯਮ