ਭਾਸ਼ਨ ਦੌਰਾਨ ਜੇਤਲੀ ਨੂੰ ਪੁਛਿਆ-ਬੁਲੇਟ ਟ੍ਰੇਨ ਨੂੰ ਹਿੰਦੀ ਵਿਚ ਕੀ ਕਹਾਂਗੇ ਤਾਂ ਭੜਕੇ ਵਿੱਤ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸੈਮੀਨਾਰ ਵਿਚ ਇਕ ਵਿਅਕਤੀ ਦੀ ਖਿਚਾਈ ਕਰ ਦਿਤੀ। ਜੇਤਲੀ ਇਸ ਸੈਮੀਨਾਰ ਵਿਚ ਬੁਲੇਟ ਟ੍ਰੇਨ ਬਾਰੇ ਭਾਸ਼ਨ ਦੇ ਰਹੇ ਸਨ।

Arun Jaitley

ਨਵੀਂ ਦਿੱਲੀ, 24 ਸਤੰਬਰ : ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਸੈਮੀਨਾਰ ਵਿਚ ਇਕ ਵਿਅਕਤੀ ਦੀ ਖਿਚਾਈ ਕਰ ਦਿਤੀ। ਜੇਤਲੀ ਇਸ ਸੈਮੀਨਾਰ ਵਿਚ ਬੁਲੇਟ ਟ੍ਰੇਨ ਬਾਰੇ ਭਾਸ਼ਨ ਦੇ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਉਨ੍ਹਾਂ ਨੂੰ ਪੁਛਿਆ, 'ਜੇਤਲੀ ਜੀ, ਬੁਲੇਟ ਟ੍ਰੇਨ ਨੂੰ ਹਿੰਦੀ ਵਿਚ ਕੀ ਕਹਾਂਗੇ।' ਅਪਣੇ ਭਾਸ਼ਨ ਦੌਰਾਨ ਅਰੁਣ ਜੇਤਲੀ ਇਸ ਵਿਸ਼ੇ 'ਤੇ ਬੋਲ ਰਹੇ ਸਨ ਕਿ ਕਿਵੇਂ ਬੁਲੇਟ ਟ੍ਰੇਨ ਬਾਰੇ ਅੱਧੀਆਂ-ਅਧੂਰੀਆਂ ਜਾਣਕਾਰੀਆਂ ਨਾਲ ਭਰੀਆਂ ਬਹਿਸਾਂ ਹੋ ਰਹੀਆਂ ਹਨ।
ਇਸੇ ਦੌਰਾਨ ਇਕ ਸ਼ਖ਼ਸ ਨੇ ਉਨ੍ਹਾਂ ਨੂੰ ਪੁੱਛ ਲਿਆ ਕਿ ਬੁਲੇਟ ਟ੍ਰੇਨ ਨੂੰ ਹਿੰਦੀ ਵਿਚ ਕੀ ਕਹਿੰਦੇ ਹਨ? ਵੀਡੀਉ ਵਿਚ ਵਿਅਕਤੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਹਿੰਦੀ ਵਿਚ ਅੰਗਰੇਜ਼ੀ ਨਾ ਵਾੜੋ। ਅਚਾਨਕ ਆਈ ਇਸ ਟਿਪਣੀ ਤੋਂ ਐਖੇ ਹੋਏ ਜੇਤਲੀ ਨੇ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਗੰਭੀਰ ਬਹਿਸ ਦੌਰਾਨ 'ਸੰਜੀਦਾ' ਹੋਣ ਲਈ ਕਿਹਾ।
ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਵਿਅਕਤੀ ਨੂੰ ਪਹਿਲਾਂ ਵੀ ਨੋਟਿਸ ਕੀਤਾ ਸੀ ਅਤੇ ਉਸ ਨੂੰ ਗੰਭੀਰਤਾ ਵਿਖਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਏਜੰਸੀ)