ਦਸਮੇਸ਼ ਅਕਾਦਮੀ ਦੇ ਅਹੁਦੇਦਾਰਾਂ ਨੂੰ ਪੰਜਾਬੀ ਵਿਸ਼ੇ ਦੀ ਸੀ.ਡੀ. ਭੇਂਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਸਮੇਸ਼ ਅਕਾਦਮੀ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਕੋਚਿੰਗ ਦੇਣ ਲਈ ਗੁਰਵਾਰਾ ਨਾਨਕ ਦਰਬਾਰ.....

Dashmesh Academy's office bearers

ਨਵੀਂ ਦਿੱਲੀ, 3 ਸਤੰਬਰ (ਸੁਖਰਾਜ ਸਿੰਘ): ਦਸਮੇਸ਼ ਅਕਾਦਮੀ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸੇਵਾਵਾਂ ਦੀ ਕੋਚਿੰਗ ਦੇਣ ਲਈ ਗੁਰਵਾਰਾ ਨਾਨਕ ਦਰਬਾਰ ਆਰ.ਕੇ.ਪੁਰਮ ਸੈਕਟਰ ਪੰਜ ਵਿਖੇ ਸਿਵਿਲ ਸਰਵਿਸ ਦੀਆਂ ਕਲਾਸਾਂ ਪਿਛਲੇ ਪੰਜ ਵਰ੍ਹਿਆਂ ਤੋਂ ਲਗਾਤਾਰ ਲਾਈਆਂ ਜਾ ਰਹੀਆਂ ਹਨ।
ਇਨ੍ਹਾਂ ਕਲਾਸਾਂ ਵਿਚ ਹਰ ਵਰ੍ਹੇ ਵਿਦਿਆਰਥੀ ਸਿਵਿਲ ਸਰਵਿਸ ਦੀ ਤਿਆਰੀ ਲਈ ਵੱਧ-ਚੜ੍ਹ ਕੇ ਦਾਖ਼ਲ ਹੋ ਰਹੇ ਹਨ। ਅਕਾਦਮੀ ਦੇ ਅਹੁਦੇਦਾਰਾਂ ਡਾ. ਹਰਮੀਤ ਸਿੰਘ, ਸਤਪਾਲ ਸਿੰਘ ਆਜ਼ਾਦ, ਅਨਮੋਲ ਸਿੰਘ, ਗੁਰਦੀਪ ਸਿੰਘ, ਜੇ.ਐੱਸ. ਚਾਹਲ, ਹਰਬੰਸ ਸਿੰਘ ਲਾਂਗਰੀ ਹੋਰਾਂ ਵਲੋਂ ਵਿਦਿਆਰਥੀਆਂ ਨੂੰ ਸਿਵਿਲ ਸਰਵਿਸ ਸਬੰਧੀ ਵਿਸਤਾਰ ਸਹਿਤ ਜਾਣਕਾਰੀ ਦੇਣ ਲਈ ਵਿਸ਼ੇ ਦੇ ਮਾਹਿਰਾਂ ਨੂੰ ਸਮੇਂ-ਸਮੇਂ ਤੇ ਬੁਲਾ ਕੇ ਤਿਆਰੀ ਕਰਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਡਾ. ਹਰਮੀਤ ਸਿੰਘ ਅਨੁਸਾਰ ਪਿਛਲੇ ਕੁੱਝ ਵਰ੍ਹਿਆਂ ਤੋਂ ਜਿਸ ਤਰ੍ਹਾਂ ਨਾਲ ਸਿਵਿਲ ਸਰਵਿਸ ਵਿੱਚ ਪੰਜਾਬੀ ਵਿਸ਼ੇ ਵਾਲੇ ਵਿਦਿਆਰਥੀ ਲਗਾਤਾਰ ਸਫ਼ਲਤਾ ਹਾਸਲ ਕਰ ਰਹੇ ਹਨ। ਇਸ ਕਰਕੇ ਵਿਦਿਆਰਥੀਆਂ ਵਿੱਚ ਪੰਜਾਬੀ ਵਿਸ਼ੇ ਪ੍ਰਤੀ ਜਾਗਰੂਕਤਾ ਵੀ ਵੱਧ ਰਹੀ ਹੈ। ਦਿੱਲੀ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਜੁੜੀ ਹੋਈ ਸੰਸਥਾ ਪੰਜਾਬੀ ਹੈਲਪ ਲਾਈਨ ਦੇ ਮੁਖੀ ਪ੍ਰਕਾਸ਼ ਸਿੰਘ ਗਿੱਲ ਨਾਲ ਜਦੋਂ ਉਨ੍ਹਾਂ ਨੇ ਸੰਪਰਕ ਕੀਤਾ ਤਾਂ ਸ. ਗਿੱਲ ਨੇ ਦਸਿਆ ਕਿ ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਦੇ ਵਿਸ਼ੇਸ਼ ਸਹਿਯੋਗ ਨਾਲ ਦੱਸਵੀਂ ਜਮਾਤ ਦੇ ਪਾਠਕ੍ਰਮ ਤੇ ਆਧਾਰਤ ਸੀ.ਡੀ ਤਿਆਰ ਕਰਵਾਈ ਹੈ ਜਿਸ ਦੀ ਸਹਾਇਤਾ ਨਾਲ ਕੋਈ ਵੀ ਵਿਦਿਆਰਥੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਸਫ਼ਲਤਾ ਸਹਿਤ ਪਾਸ ਕਰ ਸਕਦਾ ਹੈ। ਸਿਵਿਲ ਸਰਵਿਸ ਪ੍ਰੀਖਿਆ 'ਚ ਦੱਸਵੀਂ ਜਮਾਤ ਤੱਕ ਪੜ੍ਹਿਆ ਹੋਇਆ ਵਿਦਿਆਰਥੀ ਖੇਤਰੀ ਭਾਸ਼ਾ ਦੀ ਚੋਣ ਲਈ ਪੰਜਾਬੀ ਵਿਸ਼ੇ ਦੀ ਚੋਣ ਕਰ ਸਕਦਾ ਹੈ।
ਦਸ਼ਮੇਸ ਅਕਾਦਮੀ ਦੇ ਅਹੁਦੇਦਾਰਾਂ ਵਲੋਂ ਪੰਜਾਬੀ ਹੈਲਪ ਲਾਈਨ ਨੂੰ 'ਪੀ.ਸੀ.ਐੱਸ' ਦੇ ਪੰਜਾਬੀ ਵਿਸ਼ੇ ਦੀ ਸੀ.ਡੀ ਤਿਆਰ ਕਰਾਉਣ ਦੀ ਬੇਨਤੀ ਕੀਤੀ ਤਾਂ ਕਿ ਪੀ.ਸੀ.ਐਸ ਵਿੱਚ ਪੰਜਾਬੀ ਵਿਸ਼ਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਸ ਦਾ ਲਾਭ ਹੋ ਸਕੇ।