ਧੋਖੇ ਦਾ ਮਾਡਲ ਹੈ ਭਾਜਪਾ ਦਾ ਗੁਜਰਾਤ ਮਾਡਲ : ਅਖਿਲੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

8 ਦਸੰਬਰ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਗੁਜਰਾਤ ਜਾ ਕੇ ਉਨ੍ਹਾਂ ਮਹਿਸੂਸ ਕੀਤਾ ਕਿ

Akhilesh Yadav

ਅਹਿਮਦਾਬਾਦ, 8 ਦਸੰਬਰ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਗੁਜਰਾਤ ਜਾ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਭਾਜਪਾ ਦਾ ਗੁਜਰਾਤ ਮਾਡਲ ਕੁੱਝ ਨਾ ਹੋ ਕੇ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਦਾ ਮਾਡਲ ਹੈ ਅਤੇ ਇਹ ਸਿਰਫ਼ ਧੋਖੇ ਦਾ ਮਾਡਲ ਹੈ।  ਗੁਜਰਾਤ ਵਿਚ ਅਪਣੀ ਪਾਰਟੀ ਦੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਕਰਨ ਆਏ ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਗੁਜਰਾਤ ਵਿਚ ਭਾਜਪਾ ਵਲੋਂ ਕੀਤਾ ਗਿਆ ਵਿਕਾਸ ਵੇਖਣ ਲਈ ਹੀ ਗੁਜਰਾਤ ਆਉਣ ਦਾ ਫ਼ੈਸਲਾ ਕੀਤਾ ਸੀ। ਭਾਜਪਾ ਲਗਾਤਾਰ ਕਹਿ ਕਹਿੰਦੀ ਆ ਰਹੀ ਹੈ ਕਿ ਉਹ ਗੁਜਰਾਤ ਚੋਣਾਂ ਸਿਰਫ਼ ਵਿਕਾਸ ਦੇ ਆਧਾਰ 'ਤੇ ਲੜੇਗੀ ਪਰ ਉਨ੍ਹਾਂ ਇਥੇ ਆ ਕੇ ਵੇਖਿਆ ਕਿ ਗੁਜਰਾਤ ਮਾਡਲ ਸਿਰਫ਼ ਲੋਕਾਂ ਨੂੰ ਮੂਰਖ ਬਣਾਉਣ ਦਾ ਮਾਡਲ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਆਗਰਾ-ਲਖਨਊ ਐਕਸਪ੍ਰੈੱਸ ਵੇਅ ਉਨ੍ਹਾਂ ਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਪ੍ਰਾਜੈਕਟ ਸੀ ਜਿਥੇ ਹਾਲ ਹੀ ਵਿਚ ਭਾਰਤੀ ਹਵਾਹੀ ਫ਼ੌਜ ਦੇ 15 ਲੜਾਕੂ ਜਹਾਜ਼ ਉਤਰੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀਆਂ ਸੱਭ ਤੋਂ ਵਧੀਆ ਸੜਕਾਂ ਬਣਾਈਆਂ ਜਿਥੇ ਲੜਾਕੂ ਜਹਾਜ਼ ਵੀ ਉਤਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸੋਚਿਆ ਸੀ ਕਿ ਉਹ ਗੁਜਰਾਤ ਵਿਚ ਕਾਫ਼ੀ ਜ਼ਿਆਦਾ ਵਿਕਾਸ ਵੇਖਣਗੇ ਪਰ ਗੁਜਰਾਤ ਵਿਚ ਕੋਈ ਵੀ ਅਜਿਹਾ ਸੜਕ ਉਨ੍ਹਾਂ ਵਿਖਾਈ ਜਾਵੇ ਜਿਥੇ ਲੜਾਕੂ ਜਹਾਜ਼ ਉਤਰ ਸਕਦੇ ਹੋਣ।