ਧੂਮਲ ਮੁੱਖ ਮੰਤਰੀ ਬਣਨ ਦੇ ਕਾਬਲ ਹੀ ਨਹੀਂ ਸੀ, ਇਸੇ ਲਈ ਹਾਰ ਗਏ : ਰਾਜਿੰਦਰ ਰਾਣਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਸੱਭ ਤੋਂ ਵੱਧ ਉਲਟ ਫੇਰ ਵਾਲੇ ਨਤੀਜੇ ਸੁਜਾਨਪੁਰ ਹਲਕੇ ਦੇ......

Prem Kumar Dhumal

ਚੰਡੀਗੜ੍ਹ, 23 ਦਸੰਬਰ (ਨੀਲ  ਭਲਿੰਦਰ ਸਿੰਘ) : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ 'ਚ ਸੱਭ ਤੋਂ ਵੱਧ ਉਲਟ ਫੇਰ ਵਾਲੇ ਨਤੀਜੇ ਸੁਜਾਨਪੁਰ ਹਲਕੇ ਦੇ ਜੇਤੂ ਕਾਂਗਰਸੀ ਉਮੀਦਵਾਰ ਰਾਜਿੰਦਰ ਰਾਣਾ ਅੱਜ ਚੰਡੀਗੜ੍ਹ ਵਿਖੇ ਮੀਡੀਆ ਦੇ ਰੂਬਰੂ ਹੋਏ। ਇਸ ਬੇਹੱਦ ਫਸਵੇਂ ਅਤੇ ਹਾਈ ਪ੍ਰੋਫਾਈਲ ਮੁਕਾਬਲੇ ਵਿਚ ਭਾਰਤੀ ਜਨਤਾ ਪਾਰਟੀ  ਦੇ ਮੁੱਖ ਮੰਤਰੀ ਅਹੁਦੇ ਦੇ ਮਜਬੂਤ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ 1919 ਵੋਟਾਂ ਨਾਲ ਹਰਾਉਣ ਵਾਲੇ ਰਾਜਿੰਦਰ ਰਾਣਾ ਨੇ ਅਪਣੀ ਇਸ ਜਿੱਤ ਦਾ ਸਿਹਰਾ ਸੁਜਾਨਪੁਰ ਦੀ ਜਨਤਾ ਨੂੰ ਦਿਤਾ ਹੈ।ਉਨ੍ਹਾਂ ਕਿਹਾ ਕਿ ਪ੍ਰੇਮ ਕੁਮਾਰ ਧੂਮਲ ਮੇਰਾ ਸਿਆਸੀ ਗੁਰੂ ਹੈ, ਉਸ ਨੇ ਮੈਨੂੰ ਸਿਆਸਤ ਵਿਚ ਪੈਰ ਧਰਨਾ ਸਿਖਾਇਆ ਤੇ ਮੈਂ ਉਸ ਦੀ ਬਹੁਤ ਇੱਜ਼ਤ ਕਰਦਾ ਹਾਂ। ਜਦੋਂ ਮੈਨੂੰ ਝੂਠੇ ਕੇਸਾਂ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਧੂਮਲ ਦਾ ਸਾਥ ਛੱਡ ਦਿਤਾ।