'ਹਿੰਦੁਸਤਾਨ ਸਕਾਊਟਸ ਐਂ²ਡ ਗਾਈਡਸ' ਦੇ ਮੈ²ਬਰਾਂ ਨੂੰ ਕੀਤਾ ਸਨਮਾਨਤ
ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਕਿ ਸਿਰਫ਼ ਅੱਖਰ ਗਿਆਨ ਤੋਂ ਕਿਸੇ ਮਨੁੱਖ ਦ ਵਿਅਕਤੀਤੱਵ ਦਾ ਵਿਕਾਸ ਨਹੀ ਹੁੰਦਾ,
ਚੰਡੀਗੜ੍ਹ, 15 ਸਤੰਬਰ (ਸਸਸ): ਹਰਿਆਣਾ ਦੇ ਰਾਜਪਾਲ ਪ੍ਰੋਫ਼ੈਸਰ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਕਿ ਕਿ ਸਿਰਫ਼ ਅੱਖਰ ਗਿਆਨ ਤੋਂ ਕਿਸੇ ਮਨੁੱਖ ਦ ਵਿਅਕਤੀਤੱਵ ਦਾ ਵਿਕਾਸ ਨਹੀ ਹੁੰਦਾ, ਇਸ ਦੇ ਲਈ ਨਿਸਵਾਰਥ ਸੇਵਾ ਦਾ ਭਾਵ ਹੋਣਾ ਵੀ ਜ਼ਰੂਰੀ ਹੈ।
ਪ੍ਰੋਫ਼ੈਸਰ ਸੋਲੰਕੀ ਨੇ ਅੱਜ ਰਾਜ ਭਵਨ ਵਿਚ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਹਰਿਆਣਾ ਰਾਜ ਇਕਾਈ ਦੇ ਮੈ²ਂਬਰਾਂ ਨੂੰ ਰਾਜ ਪੁਰਸਕਾਰ ਨਾਲ ਸਮਾਨਿਤ ਕਰਨ ਦੇ ਬਾਅਦ ਪ੍ਰੋਗ੍ਰਾਮ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਹਰਿਆਣਾ ਦੇ ਸਿਖਿਆ ਮੰਤਰੀ ਅਤੇ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਦੇ ਰਾਜ ਡਾਇਰੈਕਟਰ ਰਾਮ ਬਿਲਾਸ ਸ਼ਰਮਾ ਵੀ ਮੌਜੂਦ ਸਨ। ਰਾਜਪਾਲ ਨੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕਾਊਟਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਾਡੇ ਦੇਸ਼ ਦੇ ਸਭਿਆਚਾਰ ਵਿਚ ਸਮਾਜ ਸੇਵਾ ਸਰਵੋਤਮ ਹੈ। ਉਨ੍ਹਾਂ ਨੇ ਕਿਹਾ ਕਿ ਮਨੁੱਖ ਦੀ ਸੇਵਾ ਹੀ ਈਸ਼ਵਰ ਦੀ ਪੂਜਾ ਹੈ। ਉਨ੍ਹਾਂ ਨੇ ਅੱਜ ਤੋ ਸ਼ੁਰੂ ਹੋ ਕੇ 2 ਅਕਤੂਬਰ ਤਕ ਚੱਲਣ ਵਾਲੇ ਸਵੱਛਤਾ ਅਭਿਆਨ ਵਿਚ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਦੇ ਮੈ²ਬਰਾਂ ਨੂੰ ਹਿੱਸਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਸਵੱਛਤਾ ਵੀ ਇਕ ਪ੍ਰਕਾਰ ਦੀ ਸੇਵਾ ਹੈ।
ਹਰਿਆਣਾ ਦੇ ਸਿਖਿਆ ਮੰਤਰੀ ਅਤੇ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਦੇ ਰਾਜ ਡਾਇਰੈਕਟਰ ਰਾਮ ਬਿਲਾਸ ਸ਼ਰਮਾ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਸ ਸੰਸਥਾ ਵੱਲੋ ਭਾਰਤ ਰਤਨ ਮਹਾਮਨਾ ਪੰਡਿਤ ਮਦਨ ਮੋਹਨ ਮਾਲਵੀ ਅਤੇ ਪੰਡਿਤ ਸ਼੍ਰੀਰਾਮ ਵਾਜਪਾਈ ਦੇ ਪਰਮ ਆਦਰਸ਼ਾਂ 'ਤੇ ਚੱਲ ਕੇ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ। ਇਸ ਤਰ੍ਹਾ ਦੀ ਸੰਸਥਾਵਾਂ ਵਲੋਂ ਟ੍ਰੇਨਿੰਗ ਪ੍ਰੋਗ੍ਰਾਮ ਆਯੋਜਿਤ ਕਰ ਕੇ ਨੌਜਵਾਨਾਂ ਦਾ ਬੌਧਿਕ, ਚਰਿੱਤਰ ਅਤੇ ਮਾਨਸਿਕ ਵਿਕਾਸ ਕੀਤਾ ਜਾਦਾ ਹੈ ਤਾਂ ਜੋ ਉਹ ਦੇਸ਼ ਦੇ ਹੋਣਹਾਰ ਤੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਉਨ੍ਹਾਂ ਨੇ ਕਿਹਾ ਕਿ ਸਕੂਲੀ ਸਮੇ ਤੋ ਹੀ ਬੱਚਿਆਂ ਵਿਚ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਵਰਗੀ ਸੰਸਥਾਵਾਂ ਦੇ ਟ੍ਰੇਨਿੰਗ ਕੈ²ਪ ਵਿਚ ਭਾਗੀਦਾਰੀ ਲੈਣ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਉਹ ਭਵਿੱਖ ਵਿਚ ਸਮਾਜ ਸੇਵਾ ਦੇ ਕੰਮਾਂ ਦੇ ਵੱਲ ਵੱਧ ਸਕਣ। ਸਮਾਜ ਸੇਵਾ ਨਾਲ ਵਿਅਕਤੀ ਦੇ ਜੀਵਨ ਵਿਚ ਆਤਮਵਿਸ਼ਵਾਸ ਅਤੇ ਸੰਤੁਸ਼ਟੀ ਆਉਦੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਸੰਸਥਾ ਦੇ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਭਵਿੱਖ ਵਿਚ ਵੀ ਹਰ ਸੰਭਵ ਸਹਾਇਤਾ ਦਿੰਦੀ ਰਹੇਗੀ।
ਇਸ ਮੌਕੇ 'ਤੇ ਰਾਜਪਾਲ ਦੇ ਸਕੱਤਰ ਅਮਿਤ ਅਗਰਵਾਲ, 'ਹਿੰਦੂਸਤਾਨ ਸਕਾਊਟਸ ਐ²ਡ ਗਾਈਡਸ' ਦੇ ਸਟੇਟ ਚੇਅਰਮੈਨ ਡਾ. ਵਿਕਾਸ ਕੋਹਲੀਠ ਵਾਈਸ ਚੇਅਰਪਰਸਨ ਸੁਨੀਤਾ ਦੁੱਗਲ , ਸਾਬਕਾ ਚੇਅਰਮੈਨ ਵਿਜੈ ਚੌਪੜਾ, ਵਾਈਸ ਚੇਅਰਪਰਸਨ ਵੰਦਨਾ ਤਿਰਪਾਠੀ, ਰਾਜ ਸਕੱਤਰ ਸਤੀਸ਼ ਕੁਮਾਰ, ਬਲਰਾਜ ਕੁੰਡੂ, ਪ੍ਰਦੀਪ ਮਲਿਕ ਦੇ ਇਲਾਵਾ ਅਧਿਕਾਰੀ ਵੀ ਮੌਜੂਦ ਸਨ।