ਇੰਟਰਨੈਸ਼ਨਲ ਪੰਜਾਬੀ ਫ਼ੋਰਮ ਵਲੋਂ ਪਲੇਠੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

7 ਸਤੰਬਰ (ਸੁਖਰਾਜ ਸਿੰਘ): ਇੰਟਰਨੈਸ਼ਨਲ ਪੰਜਾਬੀ ਫ਼ੋਰਮ ਦੇ ਨਾਂ 'ਤੇ ਬਣੀ ਨਵੀਂ ਜਥੇਬੰਦੀ ਨੇ ਸਿੱਖ ਕੌਮ 'ਚ ਸਮਾਜਿਕ

international punjab forum

ਨਵੀਂ ਦਿੱਲੀ, 7 ਸਤੰਬਰ (ਸੁਖਰਾਜ ਸਿੰਘ): ਇੰਟਰਨੈਸ਼ਨਲ ਪੰਜਾਬੀ ਫ਼ੋਰਮ ਦੇ ਨਾਂ 'ਤੇ ਬਣੀ ਨਵੀਂ ਜਥੇਬੰਦੀ ਨੇ ਸਿੱਖ ਕੌਮ 'ਚ ਸਮਾਜਿਕ ਤੌਰ 'ਤੇ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦੇ ਮਕਸਦ ਨਾਲ ਪਤਵੰਤੇ ਪੰਜਾਬੀਆਂ ਵਲੋਂ ਕੀਤੀ ਪਲੇਠੀ ਮੀਟਿੰਗ 'ਚ ਸਮਾਜਕ ਬਦਲਾਓ ਲਿਆਉਣ ਕਈ ਅਹਿਮ ਫੈਸਲੇ ਲਏ।ਵੇਵ ਗਰੁੱਪ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਚੱਢਾ ਦੀ ਅਗਵਾਈ 'ਚ ਬਣੀ ਜਥੇਬੰਦੀ 'ਚ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੀ ਇਸ ਵਿਚ ਮਹਿਮਾਨ ਵਜੋਂ ਸ਼ਾਮਲ ਹੋਏ। ਮੀਟਿੰਗ ਦੌਰਾਨ ਵਿਆਹ-ਸ਼ਾਦੀਆਂ ਮੌਕੇ ਕੀਤੀ ਜਾਂਦੀ ਫਜ਼ੂਲਖ਼ਰਚੀ ਨੂੰ ਰੋਕਣ ਵਾਸਤੇ ਕਦਮ ਚੁੱਕਣ 'ਤੇ ਆਮ ਸਹਿਮਤੀ ਬਣੀ।

ਸ. ਜੀ.ਕੇ. ਨੇ ਦੱਸਿਆ ਕਿ ਫਜ਼ੂਲਖ਼ਰਚੀ ਦੇ ਵੱਧ ਦੇ ਰੁਝਾਨ ਕਰਕੇ ਗਰੀਬ ਮਾਂ-ਪਿਊੁ ਨੂੰ ਆਪਣੀ ਲੜਕੀ ਦੇ ਵਿਆਹ ਮੌਕੇ ਸਮਾਜ ਨਾਲ ਰੀਸ ਕਰਨ ਦੇ ਟੀਚੇ ਨੂੰ ਪੂਰਾ ਕਰਨ ਵਾਸਤੇ ਕਰਜਾ ਚੁੱਕਣ ਨੂੰ ਮਜਬੂਰ ਹੋਣਾਂ ਪੈ ਰਿਹਾ ਹੈ। ਉਨ੍ਹਾਂ ਨੇ ਵਿਆਹ ਸਮਾਗਮਾਂ ਦੇ ਸੱਦਾ ਪੱਤਰ ਦੇ ਨਾਂ 'ਤੇ ਮਿਠਾਈ ਤੇ ਮਹਿੰਗੇ ਸੱਦਾ ਪੱਤਰ ਕਾਰਡਾਂ ਕਰਕੇ ਵੱਧ ਰਹੇ ਖਰਚੇ ਨੂੰ ਬੇਲੋੜਾ ਦੱਸਦੇ ਹੋਏ ਇਸ ਸਬੰਧੀ ਫੋਰਮ ਵਲੋਂ ਜਾਗਰੁਕਤਾ ਮੁਹਿੰਮ ਚਲਾਉਣ ਦਾ ਐਲਾਨ ਕੀਤਾ।

ਸ. ਜੀ.ਕੇ. ਨੇ ਆਪਣੇ ਸਪੁੱਤਰ ਦੇ ਵਿਆਹ ਮੌਕੇ ਮਹਿਮਾਨਾਂ ਨੂੰ ਐਸ.ਐਮ.ਐਸ. ਜਾਂ ਈ-ਮੇਲ ਰਾਹੀਂ ਸੱਦਾ ਪੱਤਰ ਭੇਜਣ ਦੀ ਗੱਲ ਕਰਦੇ ਹੋਏ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਣ ਵਾਲੇ ਵਿਆਹ ਸਮਾਗਮਾਂ ਦੌਰਾਨ ਖਾਣੇ ਦੀ ਸੂਚੀ ਨੂੰ ਛੋਟਾ ਕਰਨ ਲਈ ਕਿਹਾ। ਫੋਰਮ ਵਲੋਂ ਲਏ ਗਏ ਮੁਖ ਫੈਸਲਿਆਂ 'ਚ ਵਿਆਹ ਸਮਾਗਮਾਂ ਨੂੰ ਗੁਰਦਵਾਰਿਆਂ 'ਚ ਸਾਦਗੀ ਢੰਗ ਨਾਲ ਮਨਾਉਣਾ, ਸੱਦਾ ਪੱਤਰ ਵਜੋਂ ਵੰਡੇ ਜਾਂਦੀ ਮਿਠਾਈ ਅਤੇ ਮਹਿੰਗੇ ਸੱਦਾ ਪੱਤਰਾਂ ਦੇ ਰੁਝਾਨ ਨੂੰ ਰੋਕਣਾ, ਮਹਿਮਾਨਾਂ ਨੂੰ ਡਿਜ਼ੀਟਿਲ ਤਰੀਕੇ ਦੀ ਵਰਤੋਂ ਨਾਲ ਸੱਦਾ ਪੱਤਰ ਦੇਣ ਦਾ ਪ੍ਰਚਾਰ ਕਰਨਾ ਅਤੇ ਦੇਸ਼-ਕੌਮ ਵਾਸਤੇ ਸਿੱਖ ਕੌਮ ਵਲੋਂ ਦਿਤੇ ਗਏ

ਯੋਗਦਾਨ ਨੂੰ ਸਿਆਸੀ ਆਗੂਆਂ ਵਲੋਂ ਸਾਡੇ ਫਜ਼ੂਲਖ਼ਰਚੀ ਸਭਿਆਚਾਰ ਕਰ ਕੇ ਤਵੱਜੋ ਨਾ ਦੇਣ ਦੀ ਚੱਲ ਰਹੀ ਵਿਚਾਰਕ ਲਹਿਰ ਨੂੰ ਕਮਜ਼ੋਰ ਕਰਨਾ ਸ਼ਾਮਲ ਹੈ। ਸ. ਚੱਢਾ ਨੇ ਦੱਸਿਆ ਕਿ ਬੀਤੇ ਦਿਨੀਂ ਆਪਣੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਹੋਈ ਅੰਤਿਮ ਅਰਦਾਸ ਮੌਕੇ ਫਜ਼ੂਲਖ਼ਰਚੀ ਨੂੰ ਰੋਕਣ ਲਈ ਬਿਲਕੁਲ ਸਾਦਾ ਇੰਤਜਾਮ ਕੀਤਾ ਸੀ। ਇਸ ਮੌਕੇ ਪ੍ਰਭੂ ਚਾਵਲਾ, ਐਮ.ਐਸ.ਚੱਢਾ, ਆਰ.ਐਸ. ਸੋਢੀ, ਪੀ.ਐਸ. ਪਸਰੀਚਾ, ਤਰਲੋਚਨ ਸਿੰਘ, ਡਾ. ਜਸਪਾਲ ਸਿੰਘ, ਵਿਕਰਮਜੀਤ ਸਿੰਘ ਸਾਹਨੀ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਕਈ ਪਤਵੰਤੇ ਸੱਜਣ ਮੌਜੂਦ ਸਨ।