ਝੋਨੇ ਦੀ ਪਰਾਲੀ ਦੇ ਹੱਲ ਲਈ ਸਰਕਾਰ ਪਹਿਲਾਂ ਕੋਈ ਠੋਸ ਨੀਤੀ ਤਿਆਰ ਕਰੇ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਝੋਨੇ ਦੀ ਪਰਾਲੀ ਦੇ ਹੱਲ ਲਈ ਸਰਕਾਰ ਪਹਿਲਾਂ ਕੋਈ ਠੋਸ ਨੀਤੀ ਤਿਆਰ ਕਰੇ ਬਾਅਦ ਵਿਚ ਪਰਾਲੀ ਨੂੰ ਅੱਗ ਲਗਾਉਣ 'ਤੇ ਰੋਕ ਲਾਵੇ।

Bibi Kuldeep Kaur Tohra

ਭਾਦਸੋਂ, 24 ਸਤੰਬਰ (ਗੁਰਪ੍ਰੀਤ ਸਿੰਘ ਆਲੋਵਾਲ): ਸਰਕਾਰ ਝੋਨੇ ਦੀ ਪਰਾਲੀ ਦੇ ਹੱਲ ਲਈ ਸਰਕਾਰ ਪਹਿਲਾਂ ਕੋਈ ਠੋਸ ਨੀਤੀ ਤਿਆਰ ਕਰੇ ਬਾਅਦ ਵਿਚ ਪਰਾਲੀ ਨੂੰ ਅੱਗ ਲਗਾਉਣ 'ਤੇ ਰੋਕ ਲਾਵੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਪਿੰਡ ਟੌਹੜਾ ਵਿਖੇ ਪੰਥ ਰਤਨ ਜਥੇ. ਟੌਹੜਾ ਦੇ ਜਨਮ ਦਿਨ ਮੌਕੇ ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ ਤੇ ਬੀਬਾ ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਕਰਵਾਏ ਸਮਾਗਮ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਕਰਜ਼ੇ ਦੀ ਮਾਰ ਹੇਠ ਬੁਰੀ ਤਰ੍ਹਾਂ ਦੱਬੇ ਹੋਏ ਕਿਸਾਨ ਦੀ ਪਰਾਲੀ ਨੂੰ ਅੱਗ ਲਗਾਉਣਾ ਉਸ ਦੀ ਮਜਬੂਰੀ ਬਣੀ ਹੈ। ਇਸ ਸਮੱਸਿਆ ਦੇ ਹੱਲ ਲਈ ਸਰਕਾਰ ਕਿਸਾਨ ਨੂੰ ਪਰਾਲੀ ਸਮੇਟਣ ਲਈ ਆਰਥਕ ਮਦਦ ਦੇਣ ਦੇ ਕੇ ਕੋਈ ਠੋਸ ਨੀਤੀ ਤਿਆਰ ਕਰੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਰਜ਼ਾ ਮੁਆਫ਼ ਕਰਨ, ਘਰ ਘਰ ਸਰਕਾਰੀ ਨੌਕਰੀ ਦੇਣ, ਸੂਬੇ ਨੂੰ ਨਸ਼ਾ ਮੁਕਤ ਕਰਨ ਦੇ ਝੂਠੇ ਵਾਅਦਿਆਂ ਦੇ ਸਹਾਰੇ ਸੱਤਾ ਵਿਚ ਆਈ ਕੈਪਟਨ ਸਰਕਾਰ ਨੂੰ ਸੂਬਾ ਵਾਸੀ ਆਉਣ ਵਾਲੀਆਂ ਚੋਣਾਂ ਵਿਚ ਡਟ ਕੇ ਜਵਾਬ ਦੇਣਗੇ।
ਇਸ ਮੌਕੇ ਕਰਨਵੀਰ ਸਿੰਘ ਟਿਵਾਣਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ, ਹਰਿੰਦਰਪਾਲ ਸਿੰਘ ਟੌਹੜਾ ਸਾ. ਚੇਅਰਮੈਨ, ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਗਿਆਨ ਸਿੰਘ ਮੰਗੋਂ, ਕੰਵਰਵੀਰ  ਸਿੰਘ ਟੌਹੜਾ, ਜਸਵੀਰ ਸਿੰਘ ਜੱਸੀ ਸੋਹੀਵਾਲ, ਸੀਨੀਅਰ ਆਗੂ ਹਰਮੇਸ ਸਿੰਘ ਚਹਿਲ, ਸੁਖਵਿੰਦਰ ਸਿੰਘ ਸੁੱਖ ਘੁੰਮਣ ਜ਼ਿਲ੍ਹਾ ਜਨ.ਸਕੱ. ਆਪ, ਕੁਲਵਿੰਦਰ ਸਿੰਘ ਰਿੰਕੂ ਮਰੋੜ, ਹਰਫੂਲ ਸਿੰਘ ਭੰਗੂ, ਸਨੀ ਟੌਹੜਾ, ਹੈਪੀ ਬੁੱਗਾ ਆਦਿ ਹਾਜ਼ਰ ਸਨ।