ਕੈਪਟਨ ਸਰਕਾਰ ਅਸਲ ਵਿਚ ਕਿਸਾਨ ਹਿਤੈਸ਼ੀ ਸਰਕਾਰ : ਲਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਹ ਸਾਬਤ ਕਰ ਦਿਤਾ ਹੈ

Punjab

ਸਮਾਣਾ, 8 ਨਵੰਬਰ (ਦਲਜਿੰਦਰ ਸਿੰਘ ਪੱਪੀ): ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਹ ਸਾਬਤ ਕਰ ਦਿਤਾ ਹੈ ਕਿ ਅਸਲ ਵਿਚ ਕਾਂਗਰਸ ਸਰਕਾਰ ਹੀ ਕਿਸਾਨ ਹਿਤੈਸ਼ੀ ਸਰਕਾਰ ਹੈ ਕਿਉਂਕਿ ਪਿਛਲੇ ਦਸ ਸਾਲ ਪੰਜਾਬ 'ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ  ਸਮੇਂ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਪੈਂਦਾ ਸੀ ਅਤੇ ਫ਼ਸਲ ਵੇਚਣ ਲਈ ਧਰਨੇ ਵੀ ਦੇਣੇ ਪੈਂਦੇ ਸੀ। ਜਿਸ ਤਰ੍ਹਾਂ ਕੈਪਟਨ ਸਰਕਾਰ ਵਲੋਂ ਮੰਡੀਆਂ ਵਿਚ ਖ਼ਰੀਦ ਦੇ ਪ੍ਰਬੰਧ ਯਕੀਨੀ ਬਣਾਏ ਗਏ ਕਿਸਾਨ ਸ਼ਾਮ ਨੂੰ ਅਪਣੀ ਫ਼ਸਲ ਵੇਚ ਕੇ ਘਰ ਚਲਾ ਜਾਂਦਾ ਸੀ, ਉਥੇ ਫ਼ਸਲ ਦੀ ਅਦਾਇਗੀ ਵੀ 48 ਘੰਟੇ ਵਿਚ ਯਕੀਨੀ ਬਣਾਈ 

ਗਈ ਜਿਸ ਕਾਰਨ ਪੰਜਾਬ ਦਾ ਕਿਸਾਨ ਕਾਂਗਰਸ ਸਰਕਾਰ ਨੂੰ ਅਪਣੀ ਮਨਪਸੰਦ ਸਰਕਾਰ ਮਨਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਪਿੰਡ ਧਨੋਰੀ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਧਨੋਰੀ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਭਾਵਾਂ ਨੂੰ ਕਣਕ ਦੀ ਬਿਜਾਈ ਲਈ ਡੀ.ਏ.ਪੀ. ਉਪਲਭੱਧ ਕਰਵਾਈ ਹੈ ਅਤੇ ਹੁਣ ਯੂਰੀਆ ਵੀ ਉਪਲੱਭਧ ਕਰਵਾਈ ਜਾ ਰਹੀ ਹੈ ਤਾਂ ਜੋ ਅਪਣੀ ਫ਼ਸਲ ਵਿਚ ਸਮੇਂ ਸਿਰ ਖਾਦ ਪਾ ਸਕੇ। ਇਸ ਮੌਕੇ ਉਨ੍ਹਾਂ ਨਾਲ ਯੂਥ ਆਗੂ ਗੋਲਡੀ ਨਿਜਾਮਨੀਵਾਲਾ, ਯਾਦਵਿੰਦਰ ਸਿੰਘ ਧਨੋਰੀ, ਜੈਮਲ ਸਿੰਘ ਆਦਿ ਹਾਜ਼ਰ ਸਨ।