ਕੈਪਟਨ ਵੀ ਹਾਰੇ ਹੋਏ ਉਮੀਦਵਾਰਾਂ ਨੂੰ ਲੋਕਾਂ ਦੇ ਸਿਰਾਂ 'ਤੇ ਬਿਠਾ ਰਿਹਾ ਹੈ : ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਵਲੋਂ 'ਹਾਰੇ ਹੋਏ

Bhagwant Mann

ਚੰਡੀਗੜ੍ਹ, 18 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ-ਭਾਜਪਾ ਸਰਕਾਰ ਦੀ ਤਰਜ਼ 'ਤੇ ਕੈਪਟਨ ਸਰਕਾਰ ਵਲੋਂ 'ਹਾਰੇ ਹੋਏ ਉਮੀਦਵਾਰਾਂ' ਰਾਹੀਂ ਸਰਕਾਰੀ ਚੈੱਕ ਵੰਡਣ ਦੀ ਕਵਾਇਦ ਨੂੰ ਲੋਕਤੰਤਰ ਵਿਰੋਧੀ ਦਸਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਦਸ ਸਾਲ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਅਤੇ ਲੋਕਤੰਤਰ ਦੀ ਪ੍ਰਵਾਹ ਕੀਤੇ ਬਿਨਾਂ ਜਿਹੜੀਆਂ ਆਪਹੁਦਰੀਆਂ ਕੀਤੀਆਂ ਸਨ,

 ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਕਰ ਰਹੀ ਹੈ। ਲੋਕਾਂ ਵਲੋਂ ਰੱਦ ਕੀਤੇ ਜਾ ਚੁਕੇ ਉਮੀਦਵਾਰਾਂ ਨੂੰ ਪਹਿਲਾਂ 'ਹਲਕਾ ਇੰਚਾਰਜਾਂ' ਦੇ ਨਾਂ 'ਤੇ ਬਾਦਲ ਸਰਕਾਰ ਨੇ ਲੋਕਾਂ ਦੇ ਸਿਰਾਂ ਉਤੇ ਧੱਕੇ ਨਾਲ ਬਿਠਾਈ ਰਖਿਆ ਤੇ ਹੁਣ ਕੈਪਟਨ ਅਮਰਿੰਦਰ ਸਿੰਘ 'ਸਮਾਜ ਨਿਗਰਾਨਾਂ' ਦੇ ਰੂਪ 'ਚ ਬਿਠਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹੋ ਕਾਂਗਰਸੀ ਅਤੇ ਕੈਪਟਨ ਅਮਰਿੰਦਰ ਸਿੰਘ, ਅਕਾਲੀ-ਭਾਜਪਾ ਦੇ 'ਹਲਕਾ ਇੰਚਾਰਜਾਂ' ਦਾ ਵਿਰੋਧ ਕਰਦੇ ਹੋਏ ਵਿਕਾਸ ਕਾਰਜਾਂ ਅਤੇ ਸਰਕਾਰੀ ਸਕੀਮਾਂ ਨੂੰ ਲਾਗੂ ਕਰਨ ਲਈ ਸਥਾਨਕ ਵਿਧਾਇਕਾਂ ਦੀ ਸ਼ਮੂਲੀਅਤ ਮੰਗਦੇ ਸਨ। ਭਗਵੰਤ ਮਾਨ ਨੇ ਦੀਵਾਲੀ ਦੇ ਤਿਉਹਾਰ ਦੀ ਵੀ ਵਧਾਈ ਦਿਤੀ।