ਮੋਦੀ ਸਰਕਾਰ ਬਣਦਿਆਂ ਹੀ ਸ਼ਾਹ ਦਾ ਮੁੰਡਾ ਰਾਤੋ ਰਾਤ ਕਰੋੜਪਤੀ ਬਣਿਆ: ਮਨਪ੍ਰੀਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ

Manpreet Singh Badal

ਅੰਮ੍ਰਿਤਸਰ, 10 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਲੜਕੇ ਜੈ ਅਮਿਤ ਸ਼ਾਹ ਦੀਆਂ ਫ਼ਰਜ਼ੀ ਕੰਪਨੀਆਂ ਦੀ ਪੜਤਾਲ ਸੀ ਬੀ ਆਈ, ਈ ਡੀ ਤੋਂ ਕਰਵਾਈ ਜਾਣੀ ਚਾਹੀਦੀ ਹੈ।
ਮਨਪ੍ਰੀਤ ਸਿੰਘ ਬਾਦਲ ਨੇ ਮੋਦੀ ਤੇ ਅਮਿਤ ਸ਼ਾਹ ਨੂੰ ਇਸ ਸਬੰਧੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਜੈ ਅਮਿਤ ਸ਼ਾਹ ਨੇ ਕਿਸ ਸਮੱਰਥਾ 'ਚ ਅਰਬਾਂ ਰੁਪਇਆ ਕਮਾਇਆ ਜੋ ਪਹਿਲਾਂ ਕੰਗਾਲੀ ਦੀ ਹਾਲਤ ਦਾ ਸਾਹਮਣਾ ਕਰ ਰਿਹਾ ਸੀ। ਮਨਪ੍ਰੀਤ ਸਿੰਘ ਬਾਦਲ ਮੁਤਾਬਕ ਅਮਿਤ ਸ਼ਾਹ ਦੇ ਮੁੰਡੇ ਜੈ ਅਮਿਤ ਸ਼ਾਹ ਦੀ ਕੰਪਨੀ ਟੈਂਪਲ ਇੰਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਮਾਰਚ 2013 'ਚ ਘਾਟੇ ਵਿਚ ਸੀ। ਇਹ ਕੰਪਨੀ 2014 ਵਿਚ ਵੀ ਘਾਟੇ ਵਿਚ ਰਹੀ ਪਰ ਸਾਲ 2015 ਵਿਚ ਇਕ ਦਮ ਕਰੋੜਾਂ ਦੇ ਮੁਨਾਫ਼ੇ 'ਚ ਚਲੀ ਗਈ ਜਦ ਨਰਿੰਦਰ ਮੋਦੀ ਦੀ ਅਗਵਾਈ ਹੇਠ ਹਕੂਮਤ ਕੇਂਦਰ 'ਚ ਬਣੀ। 

ਮਨਪ੍ਰੀਤ ਸਿੰਘ ਬਾਦਲ ਨੇ ਜੈ ਅਮਿਤ ਸ਼ਾਹ ਦੀ ਦੂਸਰੀ ਕੰਪਨੀ ਕੁਸਮ 'ਤੇ ਵੀ ਦੋਸ਼ ਲਾਂਉਦਿਆਂ ਕਿਹਾ ਕਿ ਇਥੇ ਵੀ ਕਰੋੜਾਂ ਦਾ ਘੁਟਾਲਾ ਹੋਇਆ ਹੈ। ਉਨ੍ਹਾਂ ਮੋਦੀ ਨੂੰ ਕਿਹਾ ਕਿ ਉਹ ਇਸ ਸਬੰਧੀ ਉੱਚ ਪਧਰੀ ਪੜਤਾਲ ਦੇ ਹੁਕਮ ਜਾਰੀ ਕਰਨ ਤਾਂ ਜੋ ਲੋਕਾਂ ਨੂੰ ਅਸਲ ਸਥਿਤੀ ਦਾ ਪਤਾ ਲੱਗ ਸਕੇ।ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਜਦ ਕੰਪਨੀ ਵਪਾਰਕ ਖੇਤਰ ਵਿਚ ਹੀ ਨਹੀਂ ਤਾਂ ਫਿਰ ਜੈ ਅਮਿਤ ਸ਼ਾਹ ਧਨਾਢ ਤੇ ਕਰੋੜਾਂ ਪਤੀ ਕਿਸ ਤਰ੍ਹਾਂ ਬਣ ਗਏ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ 80 ਕਰੋੜ ਦੀ ਆਮਦਨ 'ਚਂੋ 51 ਕਰੋੜ ਵਿਦੇਸ਼ੀ ਆਮਦਨ 'ਚੋਂ ਆਏ ਹਨ। ਦੂਸਰੇ ਪਾਸੇ ਇਸ ਕੰਪਨੀ ਨੇ ਕੰਮ ਵੀ ਬੰਦ ਕਰ ਦਿਤਾ ਹੈ। ਮਨਪ੍ਰੀਤ ਮੁਤਾਬਕ ਮੋਦੀ ਹਕੁਮਤ 'ਚ ਂਿਭ੍ਰਸ਼ਟਾਚਾਰ ਦਾ ਮਾਮਲਾ ਜੁੜ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਅਰੁਣ ਜੇਤਲੀ ਨੂੰ ਜ਼ੋਰ ਦਿਤਾ ਕਿ ਉਹ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੁੰਡੇ ਜੈ ਅਮਿਤ ਸ਼ਾਹ ਦੀਆਂ ਫ਼ਰਜ਼ੀ ਤੇ ਘਾਟੇ ਵਾਲੀਆਂ ਕੰਪਨੀਆਂ ਦੀ ਜਾਂਚ ਕਰਵਾਉਣ ਕਿ ਇਹ ਕਰੋੜਾਂ ਦੇ ਮੁਨਾਫ਼ੇ 'ਚ ਕਿਸ ਤਰ੍ਹਾਂ ਆਈਆਂ?