ਪੰਜ ਸੂਬਿਆਂ ਦੇ ਨਵੇਂ ਰਾਜਪਾਲ ਨਿਯੁਕਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸਵੇਰੇ ਪੰਜ ਰਾਜਾਂ ਦੇ ਨਵੇਂ ਰਾਜਪਾਲਾਂ ਦਾ ਐਲਾਨ ਕੀਤਾ।
ਨਵੀਂ ਦਿੱਲੀ, 30 ਸਤੰਬਰ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਸਵੇਰੇ ਪੰਜ ਰਾਜਾਂ ਦੇ ਨਵੇਂ ਰਾਜਪਾਲਾਂ ਦਾ ਐਲਾਨ ਕੀਤਾ। ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲਨਾਡੂ ਜਦਕਿ ਸਤਿਆਪਾਲ ਮਲਿਕ ਨੂੰ ਬਿਹਾਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਜਗਦੀਸ਼ ਮੁਖੀ ਆਸਾਮ ਦੇ ਗਵਰਨਰ ਵਜੋਂ ਪੁਰੋਹਿਤ ਦੀ ਥਾਂ ਲੈਣਗੇ। ਮਹਾਰਾਸ਼ਟਰ ਦੇ ਰਾਜਪਾ ਵਿਦਿਆਸਾਗਰ ਰਾਓ ਕੋਲ ਤਮਿਲਨਾਡੂ ਦਾ ਵਾਧੂ ਚਾਰਜ ਸੀ।
ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸਤਿਆਪਾਲ ਮਲਿਕ ਨੂੰ ਬਿਹਾਰ ਦਾ ਰਾਜਪਾਲ ਲਾਇਆ ਗਿਆ ਹੈ। ਇਹ ਅਹੁਦਾ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਬਣਨ ਮਗਰੋਂ ਖ਼ਾਲੀ ਹੋਇਆ ਸੀ। ਐਡਮਿਰਲ ( ਸੇਵਾਮੁਕਤ) ਦਵਿੰਦਰ ਕੁਮਾਰ ਜੋਸ਼ੀ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਦੇ ਲੈਫ਼ਟੀਨੈਂਟ ਗਵਰਨਰ ਹੋਣਗੇ ਜਿਹੜੇ ਮੁਖੀ ਦੀ ਥਾਂ ਲੈਣਗੇ। ਬਿਹਾਰ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਗੰਗਾ ਪ੍ਰਸਾਦ ਨੂੰ ਮੇਘਾਲਿਆ ਦਾ ਰਾਜਪਾਲ ਲਾਇਆ ਗਿਆ ਹੈ। ਇਸੇ ਤਰ੍ਹਾਂ ਬੀ.ਡੀ. ਮਿਸ਼ਰਾ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਹੋਣਗੇ। (ਪੀਟੀਆਈ)