ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦਾ ਰੀਪੋਰਟ ਕਾਰਡ ਜਾਰੀ
ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦੇ ਟੀ.ਏ. ਡੀ.ਏ. ਦੇ ਖਰਚ, ਰਾਜ ਸਭਾ ਵਿਚ ਹਾਜਰੀਆਂ ਅਤੇ ਪੁੱਛੇ ਗਏ ਸਵਾਲਾਂ ਦਾ ਵੇਰਵਾ ਆਰ.ਟੀ.ਆਈ.
ਚੰਡੀਗੜ੍ਹ, 21 ਸਤੰਬਰ (ਨੀਲ ਭਲਿੰਦਰ ਸਿਂੰਘ) : ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਰਾਜ ਸਭਾ ਮੈਂਬਰਾਂ ਦੇ ਟੀ.ਏ. ਡੀ.ਏ. ਦੇ ਖਰਚ, ਰਾਜ ਸਭਾ ਵਿਚ ਹਾਜਰੀਆਂ ਅਤੇ ਪੁੱਛੇ ਗਏ ਸਵਾਲਾਂ ਦਾ ਵੇਰਵਾ ਆਰ.ਟੀ.ਆਈ. ਐਕਟੀਵਿਸਟ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਇਥੇ ਜਾਰੀ ਕੀਤਾ ਹੈ।
ਵੇਰਵੇ ਅਨੁਸਾਰ ਇਨ੍ਹਾਂ ਤਿੰਨ ਰਾਜਾਂ ਦੇ ਰਾਜ ਸਭਾ ਮੈਂਬਰਾਂ ਵਿਚੋਂ ਹਰਿਆਣਾ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਾਦੀ ਲਾਲ ਬੱਤਰਾ ਨੇ ਸਾਲ 2016-17 ਅਤੇ 2017-18 ਵਿਚ ਹੁਣ ਤਕ 30, 25296 ਰੁਪਏ ਟੀ.ਏ. ਡੀ.ਏ. 'ਤੇ ਖਰਚ ਕੀਤੇ ਹਨ। ਇਸ ਸਮੇਂ ਦੌਰਾਨ ਬੀ.ਜੇ.ਪੀ. ਦੇ ਪੰਜਾਬ ਤੋਂ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਨੇ 23, 21110 ਰੁਪਏ, ਹਰਿਆਣਾ ਤੋਂ ਕਾਂਗਰਸ ਦੇ ਰਾਮ ਕੁਮਾਰ ਕਸ਼ਯਪ ਨੇ 17, 34431 ਰੁਪਏ, ਸ੍ਰੀਮਤੀ ਵਿਪਲੋਵ ਠਾਕਰ ਕਾਂਗਰਸ ਹਿਮਾਚਲ ਪ੍ਰਦੇਸ਼ ਨੇ 14, 62501 ਰੁਪਏ, ਨਰੇਸ਼ ਗੁਜਰਾਲ ਪੰਜਾਬ ਅਕਾਲੀ ਦਲ ਨੇ 13, 54789 ਰੁਪਏ, ਹਰਿਆਣਾ ਤੋਂ ਕਾਂਗਰਸ ਦੀ ਮੈਂਬਰ ਕੁਮਾਰੀ ਸ਼ੈਲਜਾ ਨੇ 13, 32712 ਰੁਪਏ, ਪੰਜਾਬ ਤੋਂ ਕਾਂਗਰਸ ਦੀ ਮੈਂਬਰ ਰਾਜ ਸਭਾ ਸ੍ਰੀਮਤੀ ਅੰਬਿਕਾ ਸੋਨੀ ਨੇ 10, 33082 ਰੁਪਏ, ਹਿਮਾਚਲ ਤੋਂ ਕਾਂਗਰਸ ਦੇ ਆਨੰਦ ਸ਼ਰਮਾ ਨੇ 9, 46126 ਰੁਪਏ, ਪੰਜਾਬ ਤੋਂ ਕਾਂਗਰਸ ਦੇ ਸ਼ਮਸ਼ੇਰ ਸਿੰਘ ਦੂਲੋ ਨੇ 8,13116 ਰੁਪਏ, ਬਲਵਿੰਦਰ ਸਿੰਘ ਭੂੰਦੜ ਪੰਜਾਬ ਤੋਂ ਅਕਾਲੀ ਦਲ ਨੇ 6, 02506 ਰੁਪਏ, ਪੰਜਾਬ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ 4,16806 ਰੁਪਏ, ਪੰਜਾਬ ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ 2,82842 ਰੁਪਏ ਟੀ.ਏ. ਡੀ.ਏ. 'ਤੇ ਖਰਚ ਕੀਤੇ ਹਨ। ਜਦਕਿ ਹਰਿਆਣਾ ਤੋਂ ਮੈਂਬਰ ਰਾਜ ਸਭਾ ਡਾ. ਸੁਭਾਸ਼ ਚੰਦਰਾ ਨੇ ਟੀ.ਏ. ਡੀ.ਏ. ਦਾ ਕੋਈ ਵੀ ਖਰਚ ਕਲੇਮ ਨਹੀਂ ਕੀਤਾ ਹੈ।
ਦੂਜੇ ਪਾਸੇ ਜੇਕਰ ਰਾਜ ਸਭਾ ਵਿਚ ਪੁੱਛੇ ਸਵਾਲਾਂ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਦਿਨੇਸ਼ ਚੱਢਾ ਨੇ ਦਸਿਆ ਕਿ ਸਾਲ 2017 ਵਿਚ ਹੁਣ ਤਕ ਸੱਭ ਤੋਂ ਵੱਧ ਸਵਾਲ ਕਾਂਗਰਸ ਪਾਰਟੀ ਦੀ ਪੰਜਾਬ ਤੋਂ ਮੈਂਬਰ ਰਾਜ ਸਭਾ ਸ੍ਰੀਮਤੀ ਅੰਬਿਕਾ ਸੋਨੀ ਨੇ 154 ਸਵਾਲ ਦਿਤੇ ਹਨ ਅਤੇ ਉਹ 2017 ਵਿਚ ਸੈਸ਼ਨ ਦੇ 48 ਦਿਨਾਂ ਵਿਚੋਂ 45 ਦਿਨ ਸੈਸ਼ਨ 'ਚ ਹਾਜ਼ਰ ਰਹੇ ਹਨ, ਸ੍ਰੀਮਤੀ ਵਿਪਲੌਵ ਠਾਕਰ ਹਿਮਾਚਲ ਪ੍ਰਦੇਸ਼ ਕਾਂਗਰਸ ਨੇ 81 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 43 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਰਾਮ ਕੁਮਾਰ ਕਸ਼ਯਪ ਆਈਐਨਐਲਡੀ ਹਰਿਆਣਾ ਨੇ 71 ਸਵਾਲ ਦਿਤੇ ਹਨ ਅਤੇ ਉਹ ਸਾਰੇ ਦੇ ਸਾਰ 48 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਹਰਿਆਣਾ ਤੋਂ ਕਾਂਗਰਸ ਦੀ ਕੁਮਾਰੀ ਸ਼ੈਲਜਾ ਨੇ 39 ਸਵਾਲ ਪੁੱਛੇ ਹਨ ਅਤੇ ਉਹ 48 ਦਿਨ ਵਿਚੋਂ 35 ਦਿਨ ਸ਼ੈਸਨ ਵਿਚ ਹਾਜ਼ਰ ਰਹੇ ਹਨ, ਪੰਜਾਬ ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ 38 ਸਵਾਲ ਦਿਤੇ ਹਨ ਅਤੇ ਉਹ 48 ਦਿਨ ਵਿਚੋਂ 42 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਪੰਜਾਬ ਤੋਂ ਬੀ.ਜੇ.ਪੀ. ਦੇ ਸ਼ਵੈਤ ਮਲਿਕ ਨੇ 38 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 38 ਦਿਨ ਸ਼ੈਸਨ ਵਿਚ ਹਾਜ਼ਰ ਰਹੇ ਹਨ, ਹਿਮਾਚਲ ਤੋਂ ਕਾਂਗਰਸ ਦੇ ਆਨੰਦ ਸ਼ਰਮਾ ਨੇ 37 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 45 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਪੰਜਾਬ ਕਾਂਗਰਸ ਦੇ ਸ਼ਮਸ਼ੇਰ ਸਿੰਘ ਦੂਲੋਂ ਨੇ 19 ਸਵਾਲ ਦਿੱਤੇ ਹਨ ਅਤੇ ਉਹ 48 ਦਿਨਾਂ ਵਿਚੋਂ 33 ਦਿਨ ਸ਼ੈਸਨ ਵਿਚ ਹਾਜਰ ਰਹੇ ਹਨ, ਪੰਜਾਬ ਤੋਂ ਅਕਾਲੀ ਦਲ ਦੇ ਨਰੇਸ਼ ਗੁਜਰਾਲ ਨੇ 17 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 42 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਪੰਜਾਬ ਤੋਂ ਅਕਾਲੀ ਦਲ ਦੇ ਬਲਵਿੰਦਰ ਸਿੰਘ ਭੂੰਦੜ ਨੇ 14 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 37 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਹਰਿਆਣਾ ਤੋਂ ਕਾਂਗਰਸ ਦੇ ਸ਼ਾਦੀ ਲਾਲ ਬੱਤਰਾ ਨੇ 14 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 46 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਪੰਜਾਬ ਤੋਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੇ 5 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 29 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ, ਹਰਿਆਣਾ ਤੋਂ ਡਾ. ਸੁਭਾਸ਼ ਚੰਦਰਾ ਨੇ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ 3 ਸਵਾਲ ਦਿਤੇ ਹਨ ਅਤੇ ਉਹ 48 ਦਿਨਾਂ ਵਿਚੋਂ 34 ਦਿਨ ਸੈਸ਼ਨ ਵਿਚ ਹਾਜ਼ਰ ਰਹੇ ਹਨ।