ਪੰਜਾਬ ਸਰਕਾਰ ਨਿਕੰਮੀ, ਬਦਨਾਮ ਤੇ ਭ੍ਰਿਸ਼ਟ : ਸੁਖਬੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਵਿਖੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਨਿਕੰਮੀ

Sukhbir Singh Badal

ਮਲੋਟ, 16 ਸਤੰਬਰ (ਹਰਦੀਪ ਸਿੰਘ) : ਸਾਬਕਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਮਲੋਟ ਵਿਖੇ ਪਾਰਟੀ ਵਰਕਰਾਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਨਿਕੰਮੀ, ਬਦਨਾਮ ਅਤੇ ਭ੍ਰਿਸ਼ਟ ਦਸਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਨਾੜੀ, ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅਰਥ ਸ਼ਾਸਤਰ ਗਿਆਨ ਤੋਂ ਕੋਰਾ ਅਤੇ ਨਵਜੋਤ ਸਿੱਧੂ ਨੂੰ ਬਾਂਦਰ ਆਖ ਕੇ ਨਿਸ਼ਾਨੇ ਲਗਾਏ।
ਸ. ਬਾਦਲ ਨੇ ਅਪਣੇ ਸੰਬੋਧਨ ਦੌਰਾਨ ਅਕਾਲੀ-ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆ ਮੌਜੂਦਾ ਕਾਗਰਸ ਸਰਕਾਰ ਨੂੰ ਹਰ ਫ਼ਰੰਟ 'ਤੇ ਫੇਲ ਦਸਦਿਆਂ ਕਿਹਾ ਕਿ ਕਾਂਗਰਸ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਪੂਰਾ ਨਹੀਂ ਕੀਤਾ। ਜਦਕਿ ਸੂਬੇ ਵਿਚ ਸੜਕਾਂ, ਫਲਾਈਓਵਰ, ਥਰਮਲ ਪਲਾਂਟ ਅਤੇ ਨੌਜਵਾਨਾਂ ਨੂੰ ਨੌਕਰੀਆਂ ਅਕਾਲੀ-ਭਾਜਪਾ ਸਰਕਾਰ ਦੀ ਦੇਣ ਹਨ। ਕਾਂਗਰਸ ਨੇ ਝੂਠੇ ਵਾਅਦਿਆਂ ਨਾਲ ਸਰਕਾਰ ਬਣਾ  ਲਈ ਪਰ ਹੁਣ ਮੁਲਾਜ਼ਮ ਤਨਖ਼ਾਹਾਂ ਨੂੰ, ਬਜ਼ੁਰਗ ਪੈਨਸ਼ਨਾਂ ਨੂੰ, ਨੌਜਵਾਨ ਨੌਕਰੀਆਂ ਤੇ ਮੋਬਾਈਲ ਫੋਨਾਂ ਨੂੰ, ਵਿਚਾਰੇ ਕਿਸਾਨ ਕਰਜ਼ੇ ਮੁਆਫ਼ੀ ਨੂੰ, ਉਡੀਕ ਰਹੇ ਹਨ। ਕਾਂਗਰਸ ਦੀ ਕਰਜਾ ਮੁਆਫ਼ੀ ਦੇ ਝਾਂਸੇ 'ਚ ਕਈ ਅਕਾਲੀ ਪਰਵਾਰ ਵੀ ਆ ਗਏ ਚਲੋ ਯਾਰ ਕਰਜ਼ਾ ਮੁਆਫ਼ ਹੋ ਜੂ। ਸ. ਬਾਦਲ ਨੇ ਆਖਿਆ ਕਿ ਉਨ੍ਹਾਂ ਨੇ ਢਾਈ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ।  ਸ. ਬਾਦਲ ਨੇ ਪੰਡਾਲ ਵਿਚ ਡਿਊਟੀ ਦੇ ਰਹੇ ਪੁਲਿਸ ਕਰਮਚਾਰੀਆਂ ਵਲ ਇਸ਼ਾਰਾ ਕਰਦਿਆਂ ਆਖਿਆ ਆਹ ਖੜੇ ਨੌਜਵਾਨਾਂ ਨੂੰ ਸਾਡੀ ਸਰਕਾਰ ਨੇ ਨੌਕਰੀਆਂ ਦਿਤੀਆਂ। ਮਨਪ੍ਰੀਤ ਬਾਦਲ ਨੂੰ ਅਸਫ਼ਲ ਖ਼ਜ਼ਾਨਾ ਮੰਤਰੀ ਦਸਦਿਆਂ ਸੁਖਬੀਰ ਬਾਦਲ ਨੇ ਆਖਿਆ ਕਿ ਵਿਚਾਰੇ ਮਨਪ੍ਰੀਤ ਨੂੰ ਪਤਾ ਈ ਨੀ ਅਰਥਸ਼ਾਸ਼ਤਰ ਕੀ ਹੁੰਦਾ ਹੈ।
ਉਨ੍ਹਾਂ ਸਲਾਹ ਦਿਤੀ ਕਿ ਮਨਪ੍ਰੀਤ ਅਰਥਸ਼ਾਸ਼ਤਰ ਦੀਆਂ ਕਲਾਸਾਂ ਲਾਵੇ ਜਾ ਕੇ। ਮਨਪ੍ਰੀਤ ਕਦੇ ਤਾਂ ਜੀ.ਐਸ.ਟੀ. ਦਾ ਸਵਾਗਤ ਕਰਦਾ ਹੈ ਤੇ ਹੁਣ ਇਸ ਨੂੰ ਕਾਹਲੀ 'ਚ ਲਿਆ ਕਦਮ ਦੱਸ ਰਿਹਾ ਹੈ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਬਾਂਦਰ ਦਸਦਿਆਂ ਆਖਿਆ ਕਿ ਨਵਜੋਤ ਸਿੱਧੂ ਕਦੇ ਟਪੂਸੀ ਮਾਰ ਕੇ ਇਧਰ ਤੇ ਕਦੇ ਉਧਰ, ਬਾਂਦਰ ਨਹੀ ਤਾਂ ਹੋਰ ਕੀ ਹੈ।
ਇਸ ਮੌਕੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਵਾਲੀ, ਅਵਤਾਰ ਸਿੰਘ ਵਣਵਾਲਾ, ਸੁਖਇੰਦਰ ਸਿੰਘ ਭੁੱਲਰ, ਬੱਬਰੂ ਵਹੀਨ, ਨਗਰ ਕੋਸਲ ਪ੍ਰਧਾਨ ਸ੍ਰ ਰਾਮ ਸਿੰਘ ਭੁੱਲਰ, ਸਾਬਕਾ ਸਰਪੰਚ ਸਰੋਜ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਬਰਾੜ, ਸ਼ਹਿਰੀ ਪ੍ਰਧਾਨ ਸਤਪਾਲ ਮੋਹਲਾਂ, ਪਰਮਿੰਦਰ ਸਿੰਘ ਕੋਲਿਆਵਾਲੀ, ਰਣਜੋਧ ਸਿੰਘ ਲੰਬੀ, ਧੀਰ ਸਮਾਘ, ਨਿੱਪੀ ਔਲਖ, ਲੱਪੀ ਈਨਾ ਖੇੜਾ, ਸ਼ਿਵਰਾਜ਼ ਸਿੰਘ ਪਿੰਦਰ ਕੰਗ, ਪਰਮਪਾਲ ਸਿੰਘ ਬਰਾੜ, ਦਲਜੀਤ ਸਿੰਘ ਵਣਵਾਲਾ, ਕੇਵਲ ਅਰੌੜਾ ਅਕਾਲੀ ਕੌਸਲਰ, ਹਰਪਾਲ ਵਿਰਦੀ, ਚੇਅਰਮੈਨ ਅਮਰਜੀਤ ਸਿੰਘ ਢਿੰਲੋਂ, ਮੰਦਰ ਸਿੰਘ ਠੇਕੇਦਾਰ, ਪ੍ਰਿਤਪਾਲ ਸਿੰਘ ਮਾਨ ਰਘਬੀਰ ਸਿੰਘ ਸਰਪੰਚ ਖਾਨੇ ਕੀ ਢਾਬ ਤੋਂ ਇਲਾਵਾ ਭਾਜਪਾ ਜਿਲ੍ਹਾ ਪ੍ਰਧਾਨ ਰਾਜੇਸ਼ ਪਠੇਲਾ, ਸ਼ਹਿਰੀ ਪ੍ਰਧਾਨ ਹਰੀਸ਼ ਗਰੋਵਰ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਡਾ ਜਗਦੀਸ਼ ਸ਼ਰਮਾ, ਅਗਰ ਭੁੱਲਰ, ਰਵੀ ਸੇਖੋਂ ਆਦਿ ਮੌਜੂਦ ਸਨ।