ਰਾਹੁਲ ਦਾ ਮੰਦਰਾਂ 'ਚ ਜਾਣਾ ਹਿੰਦੂਤਵ ਦੀ ਜਿੱਤ : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

6 ਦਸੰਬਰ: ਸ਼ਿਵ ਸੈਨਾ ਨੇ ਅੱਜ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਨੇ ਕਾਂਗਰਸ

Uddhav Thackeray

ਮੁੰਬਈ, 6 ਦਸੰਬਰ: ਸ਼ਿਵ ਸੈਨਾ ਨੇ ਅੱਜ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਇਕ ਨੇਤਾ 'ਚ ਤਬਦੀਲ ਕਰ ਦਿਤਾ ਹੈ ਅਤੇ ਮੰਦਰਾਂ 'ਚ ਉਨ੍ਹਾਂ ਦਾ ਜਾਣਾ ਹਿੰਦੂਤਵ ਦੀ ਜਿੱਤ ਹੈ।
ਰਾਹੁਲ ਗਾਂਧੀ ਗੁਜਰਾਤ 'ਚ ਵਿਆਪਕ ਪੱਧਰ 'ਤੇ ਚੋਣ ਪ੍ਰਚਾਰ ਕਰ ਰਹੇ ਹਨ। ਸੂਬੇ 'ਚ 9 ਦਸੰਬਰ ਨੂੰ ਪਹਿਲੇ ਗੇੜ ਲਈ ਵੋਟਾਂ ਪੈਣੀਆਂ ਹਨ। ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਗੁਜਰਾਤ 'ਚ ਕਈ ਮੰਦਰਾਂ ਦਾ ਦੌਰਾ ਵੀ ਕੀਤਾ ਸੀ।ਸ਼ਿਵ ਸੈਨਾ ਨੇ ਅਪਣੇ ਅਖ਼ਬਾਰ ਸਾਮਨਾ 'ਚ ਲਿਖੇ ਸੰਪਾਦਕੀ 'ਚ ਕਿਹਾ, ''ਜਿਨ੍ਹਾਂ ਚੋਣਾਂ 'ਚ ਭਾਜਪਾ ਅਪਣੀ ਜਿੱਤ ਯਕੀਨੀ ਮੰਨ ਰਹੀ ਹੈ ਉਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੱਕੇ ਹੋਏ ਦਿਸ ਰਹੇ ਹਨ ਅਤੇ ਇਨ੍ਹਾਂ ਚੋਣਾਂ ਨੇ ਰਾਹੁਲ ਗਾਂਧੀ ਨੂੰ ਇਕ ਨੇਤਾ 'ਚ ਬਦਲ ਦਿਤਾ ਹੈ।''