ਰਾਹੁਲ ਨੇ ਭਾਰਤ 'ਚ ਭੁਖਮਰੀ ਦੀ ਸਥਿਤੀ 'ਤੇ ਸਰਕਾਰ 'ਤੇ ਨਿਸ਼ਾਨਾ ਲਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਮਾਂਤਰੀ ਭੁੱਖ ਸੂਚਕ ਅੰਕ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਸਰਕਾਰ ਉਤੇ ਅਸਿੱਧੇ ਰੂਪ 'ਚ ਨਿਸ਼ਾਨਾ ਲਾਇਆ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ

Smriti Irani

ਨਵੀਂ ਦਿੱਲੀ, 14 ਅਕਤੂਬਰ: ਕੋਮਾਂਤਰੀ ਭੁੱਖ ਸੂਚਕ ਅੰਕ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਸਰਕਾਰ ਉਤੇ ਅਸਿੱਧੇ ਰੂਪ 'ਚ ਨਿਸ਼ਾਨਾ ਲਾਇਆ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਉਨ੍ਹਾਂ 'ਤੇ ਸਖ਼ਤ ਪਲਟਵਾਰ ਕਰਦਿਆਂ ਕਿਹਾ ਕਿ ਕਾਂਗਰਸ ਮੀਤ ਪ੍ਰਧਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੇਠੀ ਵਿਖਾਉਣ ਦੀ ਕੋਸ਼ਿਸ਼ 'ਚ ਦੇਸ਼ ਨੂੰ ਬਦਨਾਮ ਕਰ ਰਹੇ ਹਨ।
ਰਾਹੁਲ ਨੇ ਕੋਮਾਂਤਰੀ ਭੁੱਖ ਸੂਚਕ ਅੰਕ 'ਤੇ ਇਕ ਰੀਪੋਰਟ ਟਵੀਟ ਕਰਦਿਆਂ ਇਸ ਨਾਲ ਕਵੀ ਦੁਸ਼ਿਅੰਤ ਕੁਮਾਰ ਦੀਆਂ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਕਿ ''ਭੂਖ ਹੈ ਤੋ ਸਬਰ ਕਰੋ, ਰੋਟੀ ਨਹੀਂ ਤਾਂ ਕਿਆ ਹੁਆ, ਆਜਕਲ ਦਿੱਲੀ ਮੇ ਹੈ ਜੇਰ ਏ ਬਹਿਸ ਯੇ ਮੁੱਦਾ।''

ਸੂਚਨਾ ਅਤੇ ਪ੍ਰਸਾਰਣ ਅਤੇ ਕਪੜਾ ਮੰਤਰੀ ਸਮ੍ਰਿਤੀ ਇਰਾਨੀ ਨੇ ਇਸ ਦੇ ਜਵਾਬ 'ਚ ਵੀ ਇਕ ਸ਼ੇਅਰ ਲਿਖਿਆ, ''ਐ ਸੱਤਾ ਕੀ ਭੂਖ, ਸਬਰ ਕਰ, ਅੰਕੜੇ ਸਾਥ ਨਹੀਂ ਤੋ ਕਿਆ, ਖ਼ੁਦਗਰਜ਼ੋ ਕੋ ਜਮਾ ਕਰ, ਮੁਲਕ ਦੀ ਬਦਨਾਮੀ ਕਾ ਸ਼ੋਰ ਤੋ ਮਚਾ ਹੀ ਲੇਂਗੇ।'' ਇਕ ਹੋਰ ਟਵੀਟ 'ਚ ਸਮ੍ਰਿਤੀ ਨੇ ਕਿਹਾ, ''ਇਹ ਹੈਰਾਨੀਜਨਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਹੇਠੀ ਵਿਖਾਉਣ ਲਈ ਰਾਹੁਲ ਗਾਂਧੀ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਅਪਣੇ ਟਵੀਟ 'ਚ ਸਮ੍ਰਿਤੀ ਨੇ ਸਿਹਤ ਮੰਤਰੀ ਜੇ.ਪੀ. ਨੱਢਾ ਦਾ ਬਿਆਨ ਪੋਸਟ ਕੀਤਾ ਜਿਸ 'ਚ ਕਿਹਾ ਗਿਆ ਹੈ, ''ਕੋਮਾਂਤਰੀ ਭੁੱਖ ਸੂਚਕ ਅੰਕ ਉਤੇ ਤੱਥ ਬਨਾਮ ਝੂਠ। ਇਹ ਉਨ੍ਹਾਂ ਲਈ ਜੋ ਤੱਥਾਂ ਨੂੰ ਤੋੜ ਮਰੋੜ ਕੇ ਸਾਡੇ ਦੇਸ਼ ਨੂੰ ਬਦਨਾਮ ਕਰਨ ਦੇ ਇੱਛੁਕ ਹਨ।''ਜ਼ਿਕਰਯੋਗ ਹੈ ਕਿ ਕਲ ਵਿਸ਼ਵ ਭੁੱਖ ਸੂਚਕ ਅੰਕ-2017 ਜਾਰੀ ਕੀਤਾ ਗਿਆ ਸੀ ਜਿਸ 'ਚ 119 ਦੇਸ਼ਾਂ 'ਚੋਂ ਭਾਰਤ 100 ਨੰਬਰ 'ਤੇ ਆਇਆ ਸੀ ਅਤੇ ਇਹ ਅਪਣੇ ਗੁਆਂਢੀ ਦੇਸ਼ਾਂ ਨੇਪਾਲ (72), ਮਿਆਂਮਾਰ (77) ਬੰਗਲਾਦੇਸ਼ (88), ਸ੍ਰੀ ਲੰਕਰ (84) ਅਤੇ ਚੀਨ (29) ਤੋਂ ਵੀ ਹੇਠਾਂ ਹੈ।      (ਏਜੰਸੀਆਂ)