ਸੱਤਾ 'ਚ ਆਏ ਤਾਂ 10 ਦਿਨਾਂ ਅੰਦਰ ਕਰਜ਼ਾ ਮਾਫ਼ੀ ਨੀਤੀ ਬਣਾਵਾਂਗੇ : ਰਾਹੁਲ
30 ਨਵੰਬਰ: ਮਾਲ ਅਤੇ ਸੇਵਾ ਟੈਕਸ ਦੀ ਵੱਧ ਤੋਂ ਵੱਧ 18 ਫ਼ੀ ਸਦੀ ਤੈਅ ਕਰਨ ਬਾਬਤ ਕਾਂਗਰਸ ਦੀ ਮੰਗ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਲੋਚਨਾ
ਲਾਠੀ (ਗੁਜਰਾਤ), 30 ਨਵੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਗੁਜਰਾਤ ਦੇ ਚੋਣ ਦੰਗਲ 'ਚ ਕਿਸਾਨਾਂ ਨੂੰ ਕਾਂਗਰਸ ਵਲ ਖਿੱਚਣ ਦੀ ਕੋਸ਼ਿਸ਼ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਦੀ ਸੂਬੇ 'ਚ ਸਰਕਾਰ ਬਣੀ ਤਾਂ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿਤੇ ਜਾਣਗੇ।ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੂੰ ਰਬੜ ਸਟੈਂਪ ਕਰਾਰ ਦਿੰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇਸ਼ ਦੇ ਇਸ ਪਛਮੀ ਸੂਬੇ ਨੂੰ ਰਿਮੋਟ ਕੰਟਰੋਲ ਨਾਲ ਚਲਾ ਰਹੇ ਹਨ।ਰਾਹੁਲ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਪੰਜ-ਦਸ ਉਦਯੋਗਪਤੀ ਮਿੱਤਰਾਂ ਦੇ 1.25 ਲੱਖ ਕਰੋੜ ਰੁਪਏ ਦੇ ਕਰਜ਼ੇ ਮਾਫ਼ ਕੀਤੇ ਪਰ ਜਦੋਂ ਕਿਸਾਨਾਂ ਨੇ ਇਸ ਦੀ ਮੰਗ ਕੀਤੀ
ਤਾਂ ਮੋਦੀ ਜੀ ਅਤੇ ਵਿੱਤ ਮੰਤਰੀ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਉਨ੍ਹਾਂ ਦੀ ਨੀਤੀ ਨਹੀਂ ਹੈ।ਰਾਹੁਲ ਅਪਣੇ ਦੋ ਦਿਨਾਂ ਦੇ ਦੌਰੇ ਦੇ ਦੂਜੇ ਦਿਨ ਪਾਟੀਦਾਰ ਬਹੁਗਿਣਤੀ ਵਾਲੇ ਅਮਰੇਲੀ ਜ਼ਿਲ੍ਹੇ 'ਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਕਿਹਾ, ''ਅਸੀਂ ਵਾਅਦਾ ਕਰਦੇ ਹਾਂ ਕਿ ਅਸੀਂ ਗੁਜਰਾਤ 'ਚ ਸਰਕਾਰ ਬਣਾਉਣ ਦੇ 10 ਦਿਨਾਂ ਅੰਦਰ ਤੁਹਾਡੇ ਕਰਜ਼ੇ ਨੂੰ ਮਾਫ਼ ਕਰਨ ਲਈ ਇਕ ਨੀਤੀ ਬਣਾਵਾਂਗੇ।'' (ਪੀਟੀਆਈ)