ਸੰਵਿਧਾਨਕ ਬੈਂਚ ਬਣਾਉਣ ਬਾਰੇ ਵਿਚਾਰ ਕਰੇਗੀ ਸੁਪ੍ਰੀਮ ਕੋਰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪ੍ਰੀਮ ਕੋਰਟ ਨੇ ਅੱਜ ਕਿਹਾ ਕਿ ਉਪ-ਰਾਜਪਾਲ ਨੂੰ ਦਿੱਲੀ ਦਾ ਪ੍ਰਸ਼ਾਸਨਿਕ ਮੁਖੀਆ ਕਰਾਰ ਦੇਣ ਵਾਲੀ ਹਾਈ ਕੋਰਟ ਦੀ ਵਿਵਸਥਾ ਵਿਰੁਧ.....

Supreme Court

ਨਵੀਂ ਦਿੱਲੀ, 5 ਸਤੰਬਰ: ਸੁਪ੍ਰੀਮ ਕੋਰਟ ਨੇ ਅੱਜ ਕਿਹਾ ਕਿ ਉਪ-ਰਾਜਪਾਲ ਨੂੰ ਦਿੱਲੀ ਦਾ ਪ੍ਰਸ਼ਾਸਨਿਕ ਮੁਖੀਆ ਕਰਾਰ ਦੇਣ ਵਾਲੀ ਹਾਈ ਕੋਰਟ ਦੀ ਵਿਵਸਥਾ ਵਿਰੁਧ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਅਪੀਲ ਉਤੇ ਸੰਵਿਧਾਨ ਬੈਂਚ ਦੇ ਗਠਨ ਬਾਰੇ ਵਿਚਾਰ ਕਰੇਗਾ। ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਮਿਤਾਵ ਰਾਏ ਅਤੇ ਜਸਟਿਸ ਏ.ਐਮ. ਖਾਨਵਿਲਕਰ ਦੀ ਤਿੰਨ ਮੈਂਬਰੀ ਬੈਂਚ ਨੇ 'ਆਪ' ਸਰਕਾਰ ਦੀ ਇਸ ਅਪੀਲ ਉਤੇ ਵਿਚਾਰ ਕੀਤਾ ਕਿ ਇਸ ਸੰਵਿਧਾਨਕ ਮੁੱਦੇ ਦਾ ਛੇਤੀ ਫ਼ੈਸਲਾ ਕੀਤਾ ਜਾਣਾ ਜ਼ਰੂਰੀ ਹੈ। ਅਦਾਲਤ ਨੇ ਕਿਹਾ ਕਿ ਕਾਵੇਰੀ ਜਲ ਵਿਵਾਦ ਦੀ ਸੁਣਵਾਈ ਖ਼ਤਮ ਹੁੰਦਿਆਂ ਹੀ ਇਸ ਅਪੀਲ ਉਤੇ ਵਿਚਾਰ ਲਈ ਮਿਤੀ ਨਿਰਧਾਰਤ ਕੀਤੀ ਜਾਵੇਗੀ। ਕੇਂਦਰ ਵਲੋਂ ਸਾਲੀਸੀਟਰ ਜਨਰਲ ਰਣਜੀਤ ਕੁਮਾਰ ਨੇ ਕਿਹਾ ਕਿ ਦੀਵਾਲੀ ਦੀ ਛੁੱਟੀ ਮਗਰੋਂ ਇਹ ਅਪੀਲ ਸੂਚੀਬੱਧ ਕੀਤੀ ਜਾਵੇਗੀ। (ਪੀਟੀਆਈ)