ਸ਼ਿਵ ਸੈਨਾ ਵਲੋਂ ਰਾਹੁਲ ਦੀ ਤਾਰੀਫ਼ ਮਗਰੋਂ ਭਾਜਪਾ ਪ੍ਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਵ ਸੈਨਾ ਆਗੂ ਸੰਜੇ ਰਾਊਤ ਵਲੋਂ ਟੀ.ਵੀ. ਉਤੇ ਜਾਰੀ ਬਹਿਸ ਦੌਰਾਨ ਮੋਦੀ ਲਹਿਰ ਦੇ ਕਮਜ਼ੋਰ ਹੋਣ ਵਾਲੇ ਬਿਆਨ ਮਗਰੋਂ

Sanjay Raut

ਨਵੀਂ ਦਿੱਲੀ/ਮੁੰਬਈ, 27 ਅਕਤੂਬਰ: ਸ਼ਿਵ ਸੈਨਾ ਆਗੂ ਸੰਜੇ ਰਾਊਤ ਵਲੋਂ ਟੀ.ਵੀ. ਉਤੇ ਜਾਰੀ ਬਹਿਸ ਦੌਰਾਨ ਮੋਦੀ ਲਹਿਰ ਦੇ ਕਮਜ਼ੋਰ ਹੋਣ ਵਾਲੇ ਬਿਆਨ ਮਗਰੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਅਪਣੀ ਪ੍ਰਮੁੱਖ ਭਾਈਵਾਲ ਪਾਰਟੀ ਤੋਂ ਬਹੁਤ ਪ੍ਰੇਸ਼ਾਨ ਹੋ ਗਈ ਹੈ | ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸੱਤਾ 'ਚ ਅਪਣੇ ਭਾਈਵਾਲ ਸ਼ਿਵ ਸੈਨਾ ਨੂੰ ਚੇਤਾਵਨੀ ਦਿਤੀ ਹੈ ਕਿ ਹੁਣ ਉਨ੍ਹਾਂ ਦਾ 'ਦੋਹਰਾ ਰੁਖ਼' ਲੁਕ ਨਹੀਂ ਸਕੇਗਾ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਤੈਅ ਕਰ ਲੈਣਾ ਚਾਹੀਦਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਗਠਜੋੜ ਜਾਰੀ ਰਖਣਾ ਚਾਹੁੰਦੇ ਹਨ ਜਾਂ ਨਹੀਂ?
ਉਧਰ ਸ਼ਿਵ ਸੈਨਾ ਆਗੂ ਦੇ ਬਿਆਨ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਕਾਂਗਰਸ ਪਾਰਟੀ, ਸੰਯੁਕਤ ਪ੍ਰਗਤੀਸ਼ੀਲ ਗਠਬੰਧਨ (ਯੂ.ਪੀ.ਏ.) ਅਤੇ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਹਨ ਅਤੇ ਗਠਜੋੜ ਦੇ ਸਿਖਰਲੇ ਅਹੁਦੇ ਉਤੇ ਉਨ੍ਹਾਂ ਦੀ ਤਰੱਕੀ ਬਾਰੇ ਢੁਕਵੇਂ ਸਮੇਂ 'ਤੇ ਫ਼ੈਸਲਾ ਕੀਤਾ ਜਾਵੇਗਾ |
ਕਾਂਗਰਸ ਦੇ ਸੀਨੀਅਰ ਬੁਲਾਰੇ ਅਜੈ ਮਾਕਨ ਦਾ ਧਿਆਨ ਸ਼ਿਵ ਸੈਨਾ ਆਗੂ ਸੰਜੇ ਰਾਊਤ ਦੇ ਬਿਆਨ ਵਲ ਦਿਵਾਇਆ ਗਿਆ ਸੀ ਜਿਸ 'ਚ ਉਨ੍ਹਾਂ ਕਿਹਾ ਕਿਹਾ ਸੀ ਕਿ ਰਾਹੁਲ ਦੇਸ਼ ਦੀ ਅਗਵਾਈ ਕਰਨ 'ਚ ਸਮਰੱਥ ਹਨ ਅਤੇ ਮੋਦੀ ਲਹਿਰ ਹੁਣ ਕਮਜ਼ੋਰ ਪੈ ਰਹੀ ਹੈ | 

ਸ਼ਿਵ ਸੈਨਾ ਭਾਜਪਾ ਦੀ ਅਗਵਾਈ ਵਾਲੇ ਗਠਜੋੜ 'ਚ ਦੂਜੀ ਸੱਭ ਤੋਂ ਵੱਡੀ ਪਾਰਟੀ ਹੈ ਹਾਲਾਂਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਭਾਜਪਾ ਨਾਲ ਰਿਸ਼ਤਿਆਂ 'ਚ ਉਤਰਾਅ-ਚੜਾਅ ਜਾਰੀ ਹੈ |ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, ''ਜਿਥੋਂ ਤਕ ਰਾਹੁਲ ਨੂੰ ਹੋਰ ਪਾਰਟੀਆਂ ਵਲੋਂ ਮਨਜ਼ੂਰ ਕਰਨ ਦੀ ਗੱਲ ਹੈ, ਕਾਂਗਰਸ 'ਚ ਸਾਡਾ ਮੰਨਣਾ ਹੈ ਕਿ ਉਹ ਸਾਡੇ ਆਗੂ ਹਨ, ਮੀਤ ਪ੍ਰਧਾਨ ਹਨ | ਸਾਡਾ ਮੰਨਣਾ ਹੈ ਕਿ ਉਹ ਕਾਂਗਰਸ, ਯੂ.ਪੀ.ਏ. ਅਤੇ ਦੇਸ਼ ਦੀ ਅਗਵਾਈ ਕਰਨ 'ਚ ਸਮਰੱਥ ਹਨ |'' ਇਹ ਪੁੱਛੇ ਜਾਣ 'ਤੇ ਕਿ ਪਾਰਟੀ ਦੇ ਨਵੇਂ ਆਗੂ ਦੀ ਚੋਣ ਪ੍ਰਕਿਰਿਆ 'ਚ ਦੇਰੀ ਕਿਉਾ ਹੋ ਰਹੀ ਹੈ, ਮਾਕਨ ਨੇ ਕਿਹਾ ਕਿ ਜਥੇਬੰਦਕ ਚੋਣਾਂ ਅਗਾਊਾ ਗੇੜ 'ਚ ਹਨ ਅਤੇ ਪਾਰਟੀ ਕੋਲ ਅਪਣੇ ਭਵਿੱਖ ਦੇ ਪ੍ਰਧਾਨ ਬਾਰੇ ਫ਼ੈਸਲਾ ਕਰਨ ਲਈ ਸਾਲ ਦੇ ਅੰਤ ਤਕ ਦਾ ਸਮਾਂ ਹੈ |ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਕਲ ਕਿਹਾ ਸੀ ਕਿ ਰਾਹੁਲ ਗਾਂਧੀ ਦੇਸ਼ ਦੀ ਅਗਵਾਈ ਕਰਨ 'ਚ ਸਮਰੱਥ ਹਨ ਅਤੇ ਉਨ੍ਹਾਂ ਇਸ ਗੱਲ ਨੂੰ ਜ਼ੋਰ ਦੇ ਕੇ ਕਿਹਾ ਸੀ ਕਿ ਨਰਿੰਦਰ ਮੋਦੀ ਲਹਿਰ ਕਮਜ਼ੋਰ ਪੈ ਗਈ ਹੈ | ਉਨ੍ਹਾਂ ਕਿਹਾ ਸੀ, ''ਕਾਂਗਰਸ ਆਗੂ ਰਾਹੁਲ ਗਾਂਧੀ ਦੇਸ਼ ਦੀ ਅਗਵਾਈ ਕਰਨ 'ਚ ਸਮਰੱਥ ਹਨ | ਉਨ੍ਹਾਂ ਨੂੰ ਪੱਪੂ ਕਹਿਣਾ ਗ਼ਲਤ ਹੈ |'' ਜਦਕਿ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਮੁਖੀ ਰਾਜ ਠਾਕਰੇ ਨੇ ਕਿਹਾ ਸੀ ਕਿ ਰਾਹੁਲ ਨੂੰ ਪੱਪੂ ਕਹਿਣ ਤੋਂ ਹੁਣ ਉਨ੍ਹਾਂ ਨੂੰ ਡਰ ਲੱਗਣ ਲੱਗ ਪਿਆ ਹੈ ਅਤੇ ਰਾਹੁਲ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਠ-ਨੌਾ ਵਾਰੀ ਗੁਜਰਾਤ ਜਾ ਆਏ ਹਨ |   (ਏਜੰਸੀਆਂ)