'ਨਕਲੀ' ਕੀਟਨਾਸ਼ਕ ਵੇਚਣ ਵਾਲੀ ਸਿਰਸਾ ਦੀ ਫ਼ਰਮ 'ਤੇ ਛਾਪੇ

ਖ਼ਬਰਾਂ, ਪੰਜਾਬ

ਬਠਿੰਡਾ, 4 ਅਗੱੱਸਤ (ਸੁਖਜਿੰਦਰ ਮਾਨ) : ਪਿਛਲੇ ਕੁੱਝ ਦਿਨਾਂ ਤੋਂ ਧੜਾਧੜ ਪੰਜਾਬ 'ਚ ਝੋਨੇ ਲਈ ਵਰਤੀ ਜਾਣ ਵਾਲੇ ਪਰਧਾਨ ਤੇ ਕਾਰਟਿਪ ਹਾਈਡਰੋਕਲੋਰਾਈਡ ਨਾਂ ਦੇ ਕੀਟਨਾਸ਼ਕ ਸਪਲਾਈ ਕਰਨ ਵਾਲੀ ਸਿਰਸਾ ਦੀ ਫ਼ਰਮ 'ਤੇ ਅੱਜ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਾਬੂ ਲਾਲ ਦੀ ਅਗਵਾਈ ਹੇਠ ਪੁਲਿਸ ਦੀ ਮਦਦ ਨਾਲ ਛਾਪੇ ਮਾਰ ਕੇ ਭਾਰੀ ਮਾਤਰਾ 'ਚ ਕੀਟਨਾਸ਼ਕ ਤੇ ਖਾਦਾਂ ਬਰਾਮਦ ਕੀਤੀਆਂ ਗਈਆਂ।

ਬਠਿੰਡਾ, 4 ਅਗੱੱਸਤ (ਸੁਖਜਿੰਦਰ ਮਾਨ) : ਪਿਛਲੇ ਕੁੱਝ ਦਿਨਾਂ ਤੋਂ ਧੜਾਧੜ ਪੰਜਾਬ 'ਚ ਝੋਨੇ ਲਈ ਵਰਤੀ ਜਾਣ ਵਾਲੇ ਪਰਧਾਨ ਤੇ ਕਾਰਟਿਪ ਹਾਈਡਰੋਕਲੋਰਾਈਡ ਨਾਂ ਦੇ ਕੀਟਨਾਸ਼ਕ ਸਪਲਾਈ ਕਰਨ ਵਾਲੀ ਸਿਰਸਾ ਦੀ ਫ਼ਰਮ 'ਤੇ ਅੱਜ ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਬਾਬੂ ਲਾਲ ਦੀ ਅਗਵਾਈ ਹੇਠ ਪੁਲਿਸ ਦੀ ਮਦਦ ਨਾਲ ਛਾਪੇ ਮਾਰ ਕੇ ਭਾਰੀ ਮਾਤਰਾ 'ਚ ਕੀਟਨਾਸ਼ਕ ਤੇ ਖਾਦਾਂ ਬਰਾਮਦ ਕੀਤੀਆਂ ਗਈਆਂ।
ਸੂਤਰਾਂ ਅਨੁਸਾਰ ਇਸ ਫ਼ਰਮ ਵਲੋਂ ਚੰਡੀਗੜ੍ਹ ਨਜ਼ਦੀਕ ਜਿਸ ਫ਼ੈਕਟਰੀ ਵਿਚੋਂ ਉਕਤ ਸ਼ੱਕੀ ਮਾਲ ਮੰਗਵਾਇਆ ਜਾ ਰਿਹਾ ਸੀ, ਉਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਟੀਮ ਨੇ ਪੰਜਾਬ ਨੰਬਰ ਨਾਲ ਸਬੰਧਤ ਇਕ ਪਿੱਕਅੱਪ ਜੀਪ ਨੂੰ ਲੱੱਦੇ ਹੋਏ ਮਾਲ ਸਮੇਤ ਵੀ ਕਾਬੂ ਕੀਤਾ ਹੈ ਜਦਕਿ ਇਕ ਪਿੱੱਕਅੱਪ ਜੀਪ ਇਸ ਤੋਂ ਪਹਿਲਾਂ ਹੀ ਪੰਜਾਬ ਵਲ ਨੂੰ ਨਿਕਲ ਗਈ। ਇਸ ਨੂੰ ਕਾਬੂ ਕਰਨ ਲਈ ਪੰਜਾਬ ਦੇ ਖੇਤੀਬਾੜੀ ਵਿਭਾਗ ਵਲੋਂ ਪੁਲਿਸ ਅਤੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਬਠਿੰਡਾ ਪੱਟੀ ਦੇ ਹਰਿਆਣਾ ਨਾਲ ਲਗਦੇ ਅੱਧੀ ਦਰਜਨ ਬਾਰਡਰਾਂ 'ਤੇ ਨਾਕਾਬੰਦੀ ਕਰ ਦਿਤੀ ਹੈ।
ਹਰਿਆਣਾ ਦੇ ਖੇਤੀਬਾੜੀ ਵਿਭਾਗ ਦੇ ਸੂਤਰਾਂ ਅਨੁਸਾਰ ਬੇਸ਼ੱਕ ਇਸ ਫ਼ਰਮ ਦਾ ਗੋਇਲ ਸੇਲਜ ਕਾਰਪੋਰੇਸ਼ਨ ਦੇ ਨਾਮ ਉਪਰ ਲਾਇਸੰਸ ਬਣਿਆ ਹੋਇਆ ਹੈ ਪਰ ਬਰਾਮਦ ਕੀਟਨਾਸ਼ਕ ਦੀਆਂ ਮੈਨੂਫ਼ੈਕਚਰਿੰਗ ਫ਼ੈਕਟਰੀਆਂ ਕਾਫ਼ੀ ਸ਼ੱਕੀ ਲੱਗ ਰਹੀਆਂ ਹਨ। ਉਧਰ, ਪੰਜਾਬ ਦੇ ਖੇਤੀਬਾੜੀ ਵਿਭਾਗ ਵਲੋਂ ਕਿਸਾਨ ਬਣਾ ਕੇ ਭੇਜੇ ਗਏ ਉੱਚ ਅਧਿਕਾਰੀ ਵਲੋਂ ਉਕਤ ਫ਼ਰਮ ਤੋਂ ਕੀਟਨਾਸ਼ਕਾਂ ਦੇ ਖ਼ਰੀਦੇ ਦੋਵੇਂ ਪੈਕੇਟਾਂ ਦੇ ਲਏ ਸੈਂਪਲ ਫ਼ੇਲ ਹੋ ਗਏ ਹਨ।
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਸੁਖਦੇਵ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕੀਤੀ। ਉਧਰ, ਹਰਿਆਣਾ ਖੇਤੀਬਾੜੀ ਵਿਭਾਗ ਦੇ ਸੀਨੀਅਰ ਅਧਿਕਾਰੀ ਤੇ ਛਾਪਾਮਾਰ ਟੀਮ ਦੇ ਮੈਂਬਰ ਸੁਖਦੇਵ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਇਸ ਫ਼ਰਮ ਵਿਚੋਂ ਬਰਾਮਦ ਹੋਏ 3400 ਕਿਲੋ ਪੈਕੇਟ ਪਾÀੂਂਡਰ ਅਤੇ 1200 ਕਿਲੋ ਤਰਲ ਕੀਟਨਾਸ਼ਕ ਨੂੰ ਜ਼ਬਤ ਕਰਨ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਇਸ ਮਾਲ ਨੂੰ ਕੋਰਟ ਦੇ ਸੁਪਰਦ ਕੀਤਾ ਜਾਵੇਗਾ। ਇਸ ਮਾਮਲੇ ਨੂੰ 'ਰੋਜ਼ਾਨਾ ਸਪੋਕਸਮੈਨ' ਵਲੋਂ ਪ੍ਰਮੁੱਖਤਾ ਨਾਲ ਚੁਕਿਆ ਗਿਆ ਸੀ ਜਿਸ ਵਿਚ ਉਕਤ ਫ਼ਰਮ ਵਲੋਂ ਅੱਧਮੁਲ 'ਤੇ ਕੀਟਨਾਸ਼ਕ ਵੇਚ ਕੇ ਪੰਜਾਬ ਦੇ ਕਿਸਾਨਾਂ ਨੂੰ ਰਗੜਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਖੇਤੀਬਾੜੀ ਵਿਭਾਗ ਪੰਜਾਬ ਨੂੰ ਕੁੱਝ ਦਿਨ ਪਹਿਲਾਂ ਉਕਤ ਫ਼ਰਮ ਵਲੋਂ ਪੰਜਾਬ 'ਚ ਧੜਾਧੜਾ ਪਰਧਾਨ ਅਤੇ ਕਾਰਟਿਪ ਹਾਈਡਰੋਕਲੋਰਾਈਡ ਨਾਂ ਦੇ ਕੀਟਨਾਸ਼ਕ ਸੂਬੇ ਦੇ ਕਿਸਾਨਾਂ ਨੂੰ ਵੇਚਣ ਦਾ ਪਤਾ ਲਗਿਆ ਸੀ।
ਅੱਜ ਉਕਤ ਟੀਮ ਵਲੋਂ ਕਰੀਬ ਸਵੇਰੇ ਸਵਾ 9 ਵਜੇਂ ਸਿਰਸਾ ਦੀ ਅਨਾਜ ਮੰਡੀ ਸਥਿਤ ਗੋਇਲ ਸੇਲਜ਼ ਕਾਰਪੋਰੇਸ਼ਨ 'ਤੇ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਇਕ ਪਿੱਕਅੱਪ ਜੀਪ ਵੀ ਕਾਬੂ ਕੀਤੀ ਗਈ।      (ਬਾਕੀ ਸਫ਼ਾ 10 'ਤੇ)
ਇੰਸਪੈਕਟਰ ਸੁਖਦੇਵ ਸਿੰਘ ਮੁਤਾਬਕ ਇਹ ਮਾਲ ਹਰਿਆਣਾ 'ਚ ਚੰਡੀਗੜ੍ਹ ਨਜ਼ਦੀਕ ਸਥਿਤ ਸਾਪਲਾ ਅਤੇ ਪਾਨੀਪਤ ਜ਼ਿਲ੍ਹੇ 'ਚ ਪੈਂਦੀ ਇਕ ਫ਼ੈਕਟਰੀ ਤੋਂ ਮੰਗਵਾਇਆ ਜਾ ਰਿਹਾ ਸੀ। ਸੂਤਰਾਂ ਅਨੁਸਾਰ ਉਕਤ ਫ਼ਰਮ ਵਲੋਂ ਕਥਿਤ ਤੌਰ 'ਤੇ ਨਕਲੀ ਮਾਲ ਸਿੱਧਾ ਫ਼ੈਕਟਰੀ ਤੋਂ ਮੰਗਵਾ ਕੇ ਵੱੱਡੀਆਂ ਗੱਡੀਆਂ ਰਾਹੀ ਪੰਜਾਬ ਵੱਲ ਭੇਜ ਦਿਤਾ ਜਾਂਦਾ ਸੀ। ਇਸ ਫ਼ਰਮ ਵਿਚ ਹੀ ਆੜ੍ਹਤ ਦੀ ਦੁਕਾਨ ਵੀ ਚਲਦੀ ਹੈ। ਇੰਸਪੈਕਟਰ ਸੁਖਦੇਵ ਸਿੰਘ ਨੇ ਦਸਿਆ ਕਿ ਫ਼ਰਮ ਤੋਂ ਬਰਾਮਦ ਮਾਲ ਦੇ 9 ਸੈਂਪਲ ਭਰ ਲਏ ਗਏ ਹਨ ਜਿਨ੍ਹਾਂ ਨੂੰ ਜਾਂਚ ਲਈ ਭਲਕੇ ਲੈਬਾਰਟਰੀ ਵਿਚ ਭੇਜਿਆ ਜਾਵੇਗਾ। ਉਨ੍ਹਾਂ ਦਸਿਆ ਕਿ ਫ਼ਰਮ ਤੋਂ ਬਿੱਲ ਅਤੇ ਹੋਰ ਦਸਤਾਵੇਜ਼ ਵੀ ਮੰਗੇ ਗਏ ਹਨ। ਉੁਨ੍ਹਾਂ ਦਸਿਆ ਕਿ ਕਿਸੇ ਨੂੰ ਵੀ ਕਿਸਾਨਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।