ਕਮਲਨਾਥ ਤੇ ਜਗਦੀਸ਼ ਟਾਈਟਲਰ ਤੇ ਹੋਰ ਦੋਸ਼ੀਆ ਨੂੰ ਬਚਾਉਣ ਦੀ ਕੋਸ਼ਿਸ ਨਾ ਕਰੇ ਕਾਂਗਰਸ : ਪੀਰਮੁਹੰਮਦ
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਜਿੰਨਾ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ....
ਚੰਡੀਗੜ੍ਹ : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹਮੰਦ ਜਿੰਨਾ ਨੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਲਗਾਤਾਰ ਸੰਘਰਸ਼ ਲੜਿਆ ਨੇ ਸੱਜਣ ਕੁਮਾਰ ਦੇ ਅਦਾਲਤ ਵਿੱਚ ਪੇਸ਼ ਹੋਣ ਤੇ ਸੰਘਰਸ ਦੀ ਵੱਡੀ ਜਿੱਤ ਦੱਸਿਆ ਹੈ ਉਹਨਾ ਕਿਹਾ ਕਿ ਮਾਨਵਤਾ ਨੂੰ ਪਿਆਰ ਕਰਨ ਵਾਲੇ ਹਰ ਧਰਮ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਣਾ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਬੜਾ ਅਹਿਮ ਦਿਨ ਹੈ, ਜਦੋਂ ਕਿ ਇੱਕ ਅਪਰਾਧੀ ਸੱਜਣ ਕੁਮਾਰ ਪਾਪੀ ਜੋ ਜੇਲ੍ਹ ਅੰਦਰ ਚਲਾ ਗਿਆ ਨਵੇ ਸਾਲ ਦਾ ਪਹਿਲਾ ਦਿਨ ਬੜੇ ਸਬਰ ਸੰਤੋਖ ਸ਼ਾਂਤੀ ਤੇ ਖੁਸ਼ੀ ਨਾਲ ਬਿਤਾਉਣਾ ਚਾਹੀਦਾ ਹੈ।
ਕਿਉਂਕਿ ਸੱਜਣ ਕੁਮਾਰ ਨੇ ਕਾਨੂੰਨ ਨੂੰ ਠੇਗਾ ਦਿੰਦਿਆਂ ਬੜੀਆ ਲੁੱਕਣ- ਮੀਚੀਆਂ ਖੇਡੀਆ ਅਤੇ ਮੌਕੇ ਦੀਆਂ ਹਕੂਮਤਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਅਤੇ ਕਾਂਗਰਸ ਪਾਰਟੀ ਹਮੇਸ਼ਾ ਹੀ ਉਹਦੀ ਪਿੱਠ ਦੇ ਉੱਤੇ ਰਹੀ ਏ, ਸੋ ਅੱਜ ਮੈਂ ਰਾਹੁਲ ਗਾਂਧੀ ਸੋਨੀਆ ਗਾਂਧੀ ਅਤੇ ਸਮੁੱਚੀ ਕਾਂਗਰਸ ਪਾਰਟੀ ਨੂੰ ਵੀ ਅਪੀਲ ਕਰਨੀ ਚਾਹਾਂਗਾ ਕਿ ਕਮਲਨਾਥ ਤੇ ਜਗਦੀਸ਼ ਟਾਈਟਲਰ ਤੇ ਹੋਰ ਤਮਾਮ ਉਹਨਾਂ ਦੋਸ਼ੀਆ ਨੂੰ ਬਚਾਉਣ ਦੀ ਕੋਸ਼ਿਸ ਨਾ ਕਰਨ, ਇਹ ਸਿੱਖ ਕੌਮ ਦੇ ਕਾਤਲ ਨੇ, ਕਾਤਲਾਂ ਨੂੰ ਸ਼ਜਾਵਾਂ ਮਿਲਣੀਆ ਚਾਹੀਦੀਆ ਹਨ ਅਤੇ ਜਿਹੜੇ ਇਨਸਾਫ ਦੇ ਨਾਂ ਉੱਤੇ ਡਰਾਮੇ ਕਰ ਰਹੇ ਹਨ।
ਉਹਨਾਂ ਨੂੰ ਵੀ ਮੈਂ ਕਹਿਣਾਂ ਚਹਾਂਗਾ ਕਿ ਤੁਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਪਰਾਧੀ ਆਪਣੀ ਪਾਰਟੀ ਵਿੱਚ ਰੱਖੇ ਹੋਏ ਨੇ ਉਹਨਾਂ ਨੂੰ ਵੀ ਪਾਰਟੀ ਵਿੱਚੋ ਬਾਹਰ ਕੱਢੋ,ਤਾਂ ਤੁਹਾਡਾ ਪਤਾ ਲੱਗੇਗਾ ਕਿ ਵਾਕਿਆ ਹੀ ਤੁਸੀ ਸਿੱਖ ਕੌਮ ਨੂੰ ਮਾਨਵਤਾ ਨੂੰ ਪਿਆਰ ਕਰਦੇ ਹੋ ਔਰ ਤੁਸੀ ਦੁਸ਼ਮਣਾਂ ਦੇ ਨਾਲ ਨਹੀ ਹੋ, ਤੁਸੀ ਆਪਣੀ ਕੌਮ ਦੇ ਨਾਲ ਖੜ੍ਹੇ ਹੋ, ਔਰ ਮੈਂ ਇਹ ਵੀ ਅਪੀਲ ਕਰਨੀ ਚਹਾਂਗਾ ਕਿ ਅੱਜ ਬੁੱਤਾਂ ਉੱਪਰ ਕਾਲਖ ਮੱਲਣ ਦਾ ਸਮਾਂ ਨਹੀ ਅੱਜ ਇਸ ਤਰ੍ਹਾਂ ਵਿਰੋਧ ਕਰਨ ਦਾ ਸਮਾਂ ਨਹੀ, ਜੇਕਰ ਤੁਸੀ ਵਾਕਿਆ ਹੀ ਚਾਹੁਣੇ ਹੋ
ਤਾਂ ਭਾਈ ਕਰਮਜੀਤ ਸਿੰਘ ਸੁਨਾਮ ਜਿਹਨਾਂ ਨੇ 14 ਸਾਲ ਜੇਲ੍ਹ ਕੱਟੀ ਅਤੇ ਰਾਜੀਵ ਗਾਂਧੀ ਨੂੰ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਕਾਤਲ ਮੰਨਿਆ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਐਕਟਿੰਗ ਜਥੇਦਾਰ ਬਣਾਉ। ਕਿਉੰਕਿ ਸਰਬੱਤ ਖਾਲਸਾ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣਿਆ ਹੈ।