ਨਵੇਂ ਸਾਲ 'ਤੇ ਬਾਦਲ ਜੋੜੀ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ

ਏਜੰਸੀ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਹਨ।

File Photo

ਅੰਮ੍ਰਿਤਸਰ- ਮੰਗਲਵਾਰ–ਬੁੱਧਵਾਰ ਦੀ ਰਾਤ ਨੂੰ ਸਹੀ 12 ਵਜੇ ਨਵੇਂ ਸਾਲ 2020 ਦੀ ਸ਼ੁਰੂਆਤ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ’ਚ ਸੰਗਤ ਮੱਥਾ ਟੇਕਣ ਲਈ ਪੁੱਜੀਆਂ। ਦੂਰ–ਦੁਰਾਡਿਓਂ ਆਏ ਲੋਕਾਂ ਵਿਚ ਨਵੇਂ ਸਾਲ ਲਈ ਡਾਢਾ ਉਤਸ਼ਾਹ ਸੀ।

 

ਇਸ ਮੌਕੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੱਥਾ ਟੇਕਣ ਲਈ ਅੱਧੀ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਸਨ। ਬਾਦਲ ਜੋੜੀ ਨਾਲ ਵੱਡੀ ਗਿਣਤੀ ’ਚ ਅਕਾਲੀ ਸਮਰਥਕ ਵੀ ਮੌਜੂਦ ਸਨ।

ਸਮੁੱਚੇ ਭਾਰਤ ’ਚ ਨਵੇਂ ਸਾਲ 2020 ਦੀ ਆਮਦ ਨੂੰ ਲੈ ਕੇ ਲੋਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਲਗਭਗ ਹਰੇਕ ਸ਼ਹਿਰ ਤੇ ਪਿੰਡ ਵਿਚ ਰਾਤੀਂ 12 ਵਜੇ ਲੋਕਾਂ ਨੇ ਆਤਿਸ਼ਬਾਜ਼ੀ ਚਲਾ ਕੇ ਨਵੇਂ ਸਾਲ ਦਾ ਸੁਆਗਤ ਕੀਤਾ। ਬਹੁਤ ਸਾਰੇ ਲੋਕ ਪਾਰਟੀਆਂ ਕਰਦੇ ਵੇਖੇ ਗਏ।

 



 

 

ਨਵੇਂ ਸਾਲ ਦਾ ਸੁਆਗਤ ਕਰਨ ਦਾ ਹਰੇਕ ਵਿਅਕਤੀ ਦਾ ਆਪਣਾ ਵੱਖਰਾ ਅੰਦਾਜ਼ ਹੁੰਦਾ ਹੈ। ਦਿੱਲੀ ਦੇ ਬਹੁਤੇ ਵਾਸੀਆਂ ਨੇ ਨਵਾਂ ਸਾਲ ਰੈਸਟੋਰੈਂਟਾਂ, ਹੋਟਲਾਂ, ਪੱਬਾਂ, ਸ਼ਾਪਿੰਗ ਮਾਲਜ਼ ਆਦਿ ਵਿਚ ਮਨਾਇਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੇ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਲੋਕ ਨਵੇਂ ਸਾਲ ਦੇ ਜਸ਼ਨਾਂ ਵਿਚ ਡੁੱਬੇ ਵਿਖਾਈ ਦਿੱਤੇ।

 



 

 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਹਨ। ਇਨ੍ਹਾਂ ਜਸ਼ਨਾਂ ਦੌਰਾਨ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਚੌਕਸੀ ਦਾ ਵੀ ਖ਼ਾਸ ਖਿ਼ਆਲ ਰੱਖਿਆ ਜਾ ਰਿਹਾ ਹੈ।