ਸਕੂਲ ਵਿਚ ਬੈਠਣ ਨੂੰ ਲੈ ਕੇ ਹੋਏ ਝਗੜੇ ਵਿਚ 14 ਸਾਲਾ ਵਿਦਿਆਰਥੀ ਨੇ ਅਪਣੇ ਜਮਾਤੀ ਨੂੰ ਮਾਰੀ ਗੋਲੀ
ਸਕੂਲ ਵਿਚ ਬੈਠਣ ਨੂੰ ਲੈ ਕੇ ਹੋਏ ਝਗੜੇ ਵਿਚ 14 ਸਾਲਾ ਵਿਦਿਆਰਥੀ ਨੇ ਅਪਣੇ ਜਮਾਤੀ ਨੂੰ ਮਾਰੀ ਗੋਲੀ
ਬੁਲੰਦਸ਼ਹਿਰ, 31 ਦਸੰਬਰ: ਉੱਤਰ ਪ੍ਰਦੇਸ਼ 'ਚ ਬੁਲੰਦਸ਼ਹਿਰ ਦੇ ਸ਼ਿਕਾਰਪੁਰ ਖੇਤਰ 'ਚ ਵੀਰਵਾਰ ਨੂੰ 10ਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਸਾਥੀ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ¢ ਇਹ ਝਗੜਾ ਕੁਰਸੀ ਹਟਾਉਣ ਨੂੰ ਲੈ ਕੇ ਹੋਇਆ ਸੀ¢
ਪੁਲਿਸ ਸੂਤਰਾਂ ਨੇ ਦਸਿਆ ਕਿ ਸੂਰਜਭਾਨ ਸਰਸਵਤੀ ਵਿਦਿਆ ਮੰਦਰ ਇੰਟਰ ਕਾਲਜ 'ਚ 10ਵੀਂ ਜਮਾਤ ਦੇ ਵਿਦਿਆਰਥੀ ਨੇ ਨਾਲ ਪੜ੍ਹਨ ਵਾਲੇ ਵਿਦਿਆਰਥੀ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ¢ ਕੋਲ ਰੱਖੀ ਕੁਰਸੀ ਹਟਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ¢ ਦੋਸ਼ੀ ਵਿਦਿਆਰਥੀ ਨੇ ਅਪਣੇ ਚਾਚਾ ਦੀ ਲਾਇਸੈਂਸੀ ਪਿਸਤÏਲ
ਨਾਲ ਵਾਰਦਾਤ ਨੂੰ ਅੰਜਾਮ ਦਿਤਾ ਹੈ¢ ਦੋਸ਼ੀ ਸਕੂਲ 'ਚ ਹੀ ਗੇਟ ਬੰਦ ਕਰ ਕੇ ਫੜ ਲਿਆ ਗਿਆ¢
ਉਨ੍ਹਾਂ ਦਸਿਆ ਕਿ ਪਿੰਡ ਆਚਰੂਕਲਾ ਵਾਸੀ ਰਵੀ ਕੁਮਾਰ ਦਾ 14 ਸਾਲਾ ਪੁੱਤ ਟਾਰਜਨ ਸੂਰਜਭਾਨ ਸਰਸਵਤੀ ਵਿਦਿਆ ਮੰਦਰ ਇੰਟਰ ਕਾਲਜ 'ਚ 10ਵੀਂ ਜਮਾਤ ਦਾ ਵਿਦਿਆਰਥੀ ਸੀ¢ ਸਾਲ ਦੇ ਆਖ਼ਰੀ ਦਿਨ ਵੀਰਵਾਰ ਨੂੰ ਹੋਰ ਵਿਦਿਆਰਥੀਆਂ ਨਾਲ ਟਾਰਜਨ ਵੀ ਸਕੂਲ ਪੁੱਜਿਆ¢
ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਸਹਿਪਾਠੀ ਸੰਨੀ ਚÏਧਰੀ ਵਾਸੀ ਨÏਰੰਗਾਬਾਦ ਨੇ ਟਾਰਜਨ ਨੂੰ ਇਕ ਕੁਰਸੀ ਚੁੱਕ ਕੇ ਦੂਜੇ ਪਾਸੇ ਰੱਖਣ ਨੂੰ ਕਿਹਾ¢ ਇਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਵਿਵਾਦ ਹੋਇਆ, ਜੋ ਵਧਦੇ-ਵਧਦੇ ਇਸ ਸਥਿਤੀ 'ਚ ਪਹੁੰਚਿਆ ਕਿ ਸੰਨੀ ਨੇ ਬੈਗ 'ਚੋਂ ਪਿਸਤÏਲ ਕੱਢ ਕੇ ਇਕ ਤੋਂ ਬਾਅਦ ਇਕ 2 ਗੋਲੀਆਂ ਟਾਰਜਨ ਨੂੰ ਮਾਰ ਦਿਤੀਆਂ¢ ਜਿਸ ਨਾਲ ਉਸ ਦੀ ਮÏਕੇ 'ਤੇ ਹੀ ਮÏਤ ਹੋ ਗਈ¢
ਗੋਲੀ ਚੱਲਦੇ ਹੀ ਹੋਰ ਵਿਦਿਆਰਥੀਆਂ ਵਿਚਕਾਰ ਭੱਜ ਦÏੜ ਮਚ ਗਈ, ਜਿਸ ਦਾ ਫ਼ਾਇਦਾ ਚੁੱਕ ਕੇ ਕਾਤਲ ਕਲਾਸ 'ਚੋਂ ਨਿਕਲ ਗਿਆ¢ ਪਿ੍ੰਸੀਪਲ ਪ੍ਰਭਾਤ ਕੁਮਾਰ ਸ਼ਰਮਾ ਨੇ ਤੁਰਤ ਹੀ ਸਕੂਲ ਦਾ ਮੁੱਖ ਗੇਟ ਬੰਦ ਕਰਵਾ ਪੁਲਿਸ ਨੂੰ ਸੂਚਨਾ ਦੇ ਦਿਤੀ¢
ਸਕੂਲ ਪਹੁੰਚੀ ਪੁਲਿਸ ਨੇ ਕਾਤਲ ਵਿਦਿਆਰਥੀ ਨੂੰ ਪਿਸਤÏਲ ਸਮੇਤ ਫੜ ਲਿਆ¢ ਪਿਸਤÏਲ ਉਸ ਦੇ ਚਾਚਾ ਦੀ ਹੈ¢ ਪਿ੍ੰਸੀਪਲ ਨੇ ਦਸਿਆ ਕਿ ਕੁਰਸੀ ਹਟਾਉਣ ਨੂੰ ਲੈ ਕੇ ਵਿਵਾਦ ਹੋਇਆ ਸੀ¢ (ਏਜੰਸੀ).