4 ਮਈ ਤੋਂ 10 ਜੂਨ ਤਕ ਹੋਣਗੀਆਂ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ: ਸਿਖਿਆ ਮੰਤਰੀ

ਏਜੰਸੀ

ਖ਼ਬਰਾਂ, ਪੰਜਾਬ

4 ਮਈ ਤੋਂ 10 ਜੂਨ ਤਕ ਹੋਣਗੀਆਂ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ: ਸਿਖਿਆ ਮੰਤਰੀ

image

ਨਵÄ ਦਿੱਲੀ, 31 ਦਸੰਬਰ: ਕੇਂਦਰੀ ਸਿਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੇਂਦਰੀ ਸੈਕੰਡਰੀ ਸਿਖਿਆ ਬੋਰਡ (ਸੀਬੀਐਸਈ) ਚਾਰ ਮਈ ਤੋਂ 10 ਜੂਨ ਤਕ ਦਸਵÄ ਅਤੇ ਬਾਰ੍ਹਵÄ ਦੀਆਂ ਬੋਰਡਾਂ ਦੀ ਪ੍ਰੀਖਿਆ ਆਯੋਜਤ ਕਰੇਗਾ ਅਤੇ ਇਨ੍ਹਾਂ ਦੇ ਨਤੀਜੇ 15 ਜੁਲਾਈ ਤਕ ਐਲਾਨ ਕਰ ਦਿਤੇ ਜਾਣਗੇ। 
ਉਨ੍ਹਾਂ ਦਸਿਆ ਕਿ ਪ੍ਰਯੋਗੀ ਪ੍ਰੀਖਿਆਵਾਂ 1 ਮਾਰਚ ਤੋਂ ਹੋਣਗੀਆਂ। ਪ੍ਰਯੋਗੀ ਪ੍ਰੀਖਿਆਵਾਂ ਆਮ ਤੌਰ ’ਤੇ ਜਨਵਰੀ ਵਿਚ ਹੁੰਦੀਆਂ ਹਨ ਅਤੇ ਲਿਖਤੀ ਪ੍ਰੀਖਿਆਵਾਂ ਫ਼ਰਵਰੀ ਵਿਚ ਸ਼ੁਰੂ ਹੁੰਦੀਆਂ ਹਨ ਅਤੇ ਮਾਰਚ ਵਿਚ ਖ਼ਤਮ ਹੁੰਦੀਆਂ ਹਨ। ਹਾਲਾਂਕਿ, ਇਸ ਵਾਰ ਪ੍ਰੀਖਿਆਵਾਂ ਕੋਵਿਡ-19 ਮਹਾਂਮਾਰੀ ਕਾਰਨ ਦੇਰੀ ਨਾਲ ਹੋਣਗੀਆਂ।
ਪੋਖਰਿਆਲ ਨੇ ਕਿਹਾ ਕਿ ਦਸਵÄ ਅਤੇ 12ਵÄ ਕਲਾਸ ਦੀਆਂ ਪ੍ਰੀਖਿਆਵਾਂ ਚਾਰ ਮਈ ਤੋਂ 10 ਜੂਨ ਤਕ ਹੋਣਗੀਆਂ। ਸਕੂਲਾਂ ਨੂੰ ਇਕ ਮਾਰਚ ਤੋਂ ਪ੍ਰਯੋਗੀ ਪ੍ਰੀਖਿਆਵਾਂ ਲੈਣ ਦੀ ਆਗਿਆ ਹੋਵੇਗੀ। ਦੋਵਾਂ ਕਲਾਸਾਂ ਦੀ ਡੇਟਸ਼ੀਟ ਛੇਤੀ ਜਾਰੀ ਕੀਤੀ ਜਾਵੇਗੀ। ਨਤੀਜਿਆਂ ਦਾ ਐਲਾਨ 15 ਜੁਲਾਈ ਤਕ ਕਰ ਦਿਤਾ ਜਾਵੇਗਾ। ਬਹੁਤ ਸਾਰੇ ਸਕੂਲ ਵਿਦਿਆਰਥੀਆਂ ਨੂੰ ਤਿਆਰ ਰੱਖਣ ਲਈ ਪਹਿਲਾਂ ਪ੍ਰੀ-ਬੋਰਡ ਪ੍ਰੀਖਿਆਵਾਂ ਆਨਲਾਈਨ ਕਰਵਾ ਚੁਕੇ ਹਨ।
ਸੀਬੀਐਸਈ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਐਲਾਨ ਕੀਤਾ ਸੀ ਕਿ 2021 ਵਿਚ ਬੋਰਡ ਦੀਆਂ ਪ੍ਰੀਖਿਆਵਾਂ ਆਨਲਾਈਨ ਨਹÄ, ਲਿਖਤੀ ਮਾਧਿਅਮ ਵਿਚ ਕਰਵਾਈਆਂ ਜਾਣਗੀਆਂ।
ਕੋਵਿਡ -19 ਦੇ ਪਸਾਰ ਨੂੰ ਰੋਕਣ ਲਈ 2020 ਵਿਚ ਦੇਸ਼ ਵਿਚ ਸਕੂਲ ਬੰਦ ਕਰ ਦਿਤੇ ਸਨ। ਕੁਝ ਰਾਜਾਂ ਵਿਚ ਉਹ 15 ਅਕਤੂਬਰ ਤੋਂ ਅੰਸ਼ਕ ਤੌਰ ਉੱਤੇ ਖੋਲ੍ਹ ਦਿਤਾ ਦਿਤਾ ਗਿਆ ਸੀ। (ਪੀਟੀਆਈ)