ਸਾਲ 2020 ਅੰਦਰ ਜੰਮੂ ਕਸ਼ਮੀਰ ’ਚ ਘੁਸਪੈਠ ਤੇ ਅਤਿਵਾਦੀ ਘਟਨਾਵਾਂ ’ਚ ਕਮੀ ਆਈ: ਡੀ.ਜੀ.ਪੀ.

ਏਜੰਸੀ

ਖ਼ਬਰਾਂ, ਪੰਜਾਬ

ਸਾਲ 2020 ਅੰਦਰ ਜੰਮੂ ਕਸ਼ਮੀਰ ’ਚ ਘੁਸਪੈਠ ਤੇ ਅਤਿਵਾਦੀ ਘਟਨਾਵਾਂ ’ਚ ਕਮੀ ਆਈ: ਡੀ.ਜੀ.ਪੀ.

image

ਕਿਹਾ, ਸਾਲ 2020 ’ਚ 225 ਅਤਿਵਾਦੀ ਹੋਏ ਢੇਰ

ਜੰਮੂ, 31 ਦਸੰਬਰ: ਜੰਮੂ-ਕਸ਼ਮੀਰ ਵਿਚ ਸਾਲ 2020 ਦੌਰਾਨ ਘੁਸਪੈਠ, ਅਤਿਵਾਦੀ ਘਟਨਾਵਾਂ ਅਤੇ ਨਾਗਰਿਕਾਂ ਦੇ ਮਾਰੇ ਜਾਣ ਦੀ ਘਟਨਾਵਾਂ ਵਿਚ ਕਮੀ ਆਈ ਹੈ ਅਤੇ ਇਸ ਮਿਆਦ ਵਿਚ ਸੁਰੱਖਿਆ ਬਲਾਂ ਨੇ ਸਫ਼ਲ ਅਤਿਵਾਦ ਵਿਰੁਧ ਮੁਹਿੰਮਾਂ ਵਿਚ 225 ਅਤਿਵਾਦੀਆਂ ਨੂੰ ਢੇਰ ਕੀਤਾ। 
ਇਹ ਜਾਣਕਾਰੀ ਜੰਮੂ-ਕਸ਼ਮੀਰ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਲਬਾਗ ਸਿੰਘ ਨੇ ਵੀਰਵਾਰ ਨੂੰ ਇਥੇ ਸਲਾਨਾ ਪ੍ਰੈਸ ਕਾਨਫ਼ਰੰਸ ਦੌਰਾਨ ਦਿਤੀ। ਉਨ੍ਹਾਂ ਕਿਹਾ  ਕਿ ਅਸÄ ਜੰਮੂ-ਕਸ਼ਮੀਰ ਵਿਚ 100 ਤੋਂ ਵੱਧ ਸਫ਼ਲ ਮੁਹਿੰਮਾਂ ਨੂੰ ਅੰਜਾਮ ਦਿਤਾ।ਇਨ੍ਹਾਂ ਵਿਚੋਂ 90 ਕਸ਼ਮੀਰ ਵਿਚ ਅਤੇ 13 ਜੰਮੂ ਖੇਤਰ ਵਿਚ ਸਨ। ਇਸ ਦੌਰਾਨ ਕੁਲ 225 ਅਤਿਵਾਦੀ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 207 ਕਸ਼ਮੀਰ ਵਾਦੀ ਵਿਚ ਅਤੇ 18 ਜੰਮੂ ਖੇਤਰ ਵਿਚ ਮਾਰੇ ਗਏ। ਸਿੰਘ ਨੇ ਦਸਿਆ ਕਿ ਮਾਰੇ ਗਏ ਅਤਿਵਾਦੀ 47 ਵੱਖ-ਵੱਖ ਸੰਗਠਨਾਂ ਦੇ ਚੋਟੀ ਦੇ ਕਮਾਂਡਰ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਵੱਖ-ਵੱਖ ਅਤਿਵਾਦੀ ਸੰਗਠਨਾਂ ਦੇ ਚੋਟੀ ਦੇ ਕਮਾਂਡਰ ਮਾਰੇ ਗਏ ਹਨ।
ਡੀਜੀਪੀ ਨੇ ਕਿਹਾ ਕਿ ਸਾਲ 2020 ਵਿਚ ਜੰਮੂ-ਕਸ਼ਮੀਰ ਪੁਲਿਸ ਦੇ 16 ਜਵਾਨ (ਕਸ਼ਮੀਰ ਵਿਚ 15 ਅਤੇ ਇਕ ਜੰਮੂ ਵਿਚ) ਅਤੇ ਸੁਰੱਖਿਆ ਬਲਾਂ ਦੇ 44 ਜਵਾਨ (ਕਸ਼ਮੀਰ ਵਿਚ 42 ਅਤੇ ਜੰਮੂ ਵਿਚ ਦੋ) ਅਤਿਵਾਦੀਆਂ ਨਾਲ ਲੜਦਿਆਂ ਸ਼ਹੀਦ ਹੋਏ ਸਨ। ਦਿਲਬਾਗ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਅਤਿਵਾਦੀ ਸੰਗਠਨਾਂ ਲਈ ਕੰਮ ਕਰ ਰਹੇ ਲੋਕਾਂ ’ਤੇ ਵੀ ਛਾਪੇਮਾਰੀ ਕੀਤੀ ਜੋ ਹੈਂਡ ਗ੍ਰੇਨੇਡ ਸੁੱਟਣ ਜਾਂ ਸੰਦੇਸ਼ ਅਤੇ ਕੋਰੀਅਰ ਭੇਜਣ ਦਾ ਕੰਮ ਕਰਦੇ ਸਨ। ਉਨ੍ਹਾਂ ਕਿਹਾ ਕਿ ਅਤਿਵਾਦੀ ਸੰਗਠਨਾਂ ਲਈ ਕੰਮ ਕਰ ਰਹੇ 653 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿਚੋਂ 56 ਵਿਰੁਧ ਲੋਕ ਸੁਰੱਖਿਆ ਐਕਟ ਤਹਿਤ ਕਾਰਵਾਈ ਕੀਤੀ ਗਈ ਸੀ।
ਦਿਲਬਾਗ ਸਿੰਘ ਨੇ ਦਸਿਆ ਕਿ ਇਸ ਸਾਲ 299 ਅਤਿਵਾਦੀ ਅਤੇ ਉਨ੍ਹਾਂ ਦੇ ਸਾਥੀ ਗਿ੍ਰਫ਼ਤਾਰ ਕੀਤੇ ਗਏ ਸਨ ਜਦਕਿ 12 ਅਤਿਵਾਦੀਆਂ ਨੇ ਆਤਮ ਸਮਰਪਣ ਕਰ ਦਿਤਾ ਸੀ।
ਪੁਲਿਸ ਮੁਖੀ ਨੇ ਦਸਿਆ ਕਿ ਇਸ ਸਾਲ ਅਤਿਵਾਦ ਵਿਰੋਧੀ ਕਾਰਵਾਈਆਂ ਦੌਰਾਨ 426 ਹਥਿਆਰ, 9,000 ਤੋਂ ਵੱਧ ਕਾਰਤੂਸ ਅਤੇ ਮੈਗਜੀਨ ਅਤੇ ਵਿਸਫੋਟਕ ਜ਼ਬਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਅਤਿਵਾਦੀਆਂ ਦੇ ਹੱਥੋਂ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ 38 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ, ਜਦਕਿ ਪਿਛਲੇ ਸਾਲ 44 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਦਿਲਬਾਗ ਸਿੰਘ ਨੇ ਕਿਹਾ, ਹਾਲਾਂਕਿ ਇਸ ਸਾਲ ਅਤਿਵਾਦੀਆਂ ਦੀ ਭਰਤੀ ਵਿਚ ਥੋੜ੍ਹਾ ਜਿਹਾ ਵਾਧਾ ਹੋਇਆ ਹੈ, ਪਰ 70 ਫ਼ੀ ਸਦੀ ਜਾਂ ਤਾਂ ਮਾਰੇ ਗਏ ਜਾਂ ਉਹ ਅਤਿਵਾਦੀ ਸੰਗਠਨ ਨੂੰ ਛੱਡ ਕੇ ਵਾਪਸ ਆ ਗਏ। ਨਵੇਂ ਭਰਤੀ ਕੀਤੇ ਅਤਿਵਾਦੀਆਂ ਵਿਚੋਂ 46 ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ ਜਦਕਿ 76 ਮਾਰੇ ਗਏ ਸਨ। 
ਉਨ੍ਹਾਂ ਕਿਹਾ ਕਿ ਘੁਸਪੈਠ ਵਿਰੋਧੀ ਪਹਿਲਕਦਮੀ ਕਾਰਨ ਘੁਸਪੈਠ ਵੀ ਵੱਡੇ ਪੱਧਰ ’ਤੇ ਹੇਠਾਂ ਆ ਗਈ ਹੈ। ਸਿੰਘ ਨੇ ਕਿਹਾ ਕਿ ਪਾਕਿਸਤਾਨ ਜੰਮੂ ਖੇਤਰ ਵਿਚ ਅਤਿਵਾਦ ਵਧਾਉਣਾ ਅਤੇ ਫਿਰਕੂ ਸਮੱਸਿਆ ਪੈਦਾ ਕਰਨਾ ਚਾਹੁੰਦਾ ਹੈ।
ਡੀਜੀਪੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਸਾਲ ਪਿਛਲੇ ਤਿੰਨ ਸਾਲਾਂ ਵਿਚ ਘੁਸਪੈਠ ਦੇ ਕੇਸ ਸਭ ਤੋਂ ਘੱਟ ਰਹੇ ਹਨ।  (ਪੀਟੀਆਈ)