ਚੀਨ ’ਚ ਫਸੇ 39 ਮਲਾਹਾਂ ਨੂੰ ਵਾਪਸ ਲਿਆਉਣ ਲਈ ਸ਼ਿਵ ਸੈਨਾ ਨੇ ਕੇਂਦਰ ਨੂੰ ਕੀਤੀ ਅਪੀਲ

ਏਜੰਸੀ

ਖ਼ਬਰਾਂ, ਪੰਜਾਬ

ਚੀਨ ’ਚ ਫਸੇ 39 ਮਲਾਹਾਂ ਨੂੰ ਵਾਪਸ ਲਿਆਉਣ ਲਈ ਸ਼ਿਵ ਸੈਨਾ ਨੇ ਕੇਂਦਰ ਨੂੰ ਕੀਤੀ ਅਪੀਲ

image

ਮੁੰਬਈ, 31 ਦਸੰਬਰ: ਸ਼ਿਵ ਸੈਨਾ ਨੇ ਵੀਰਵਾਰ ਨੂੰ ਕੇਂਦਰ ਤੋਂ ਚੀਨੀ ਪਾਣੀ ਇਲਾਕੇ ਵਿਚ ਫਸੇ 39 ਭਾਰਤੀ ਮਲਾਹਾਂ ਨੂੰ ਵਾਪਸ ਲਿਆਉਣ ਦੀ ਅਪੀਲ ਕੀਤੀ।
ਪਾਰਟੀ ਦੇ ਤਰਜਮਾਨ ਅਤੇ ਰਾਜ ਸਭਾ ਮੈਂਬਰ ਪਿ੍ਰਅੰਕਾ ਚਤੁਰਵੇਦੀ ਨੇ ਇਹ ਬੇਨਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਚਿੱਠੀ ਲਿਖ ਕੇ ਕੀਤੀ। 
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਹਾਇਤਾ ਦੀ ਘਾਟ ਕਾਰਨ 39 ਮਲਾਹਿਆਂ ਨੂੰ ਉਨ੍ਹਾਂ ਦੀ ਕਿਸਮਤ ਉੱਤੇ ਛੱਡ ਦਿਤਾ ਗਿਆ ਹੈ ਅਤੇ ਉਨ੍ਹਾਂ ਦੇ ਪਰਵਾਰ ਉਨ੍ਹਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੇ ਹਨ। ਮਲਾਹਾਂ ਦੇ ਪਰਵਾਰ ਦਰ ਦਰ ਭਟਕ ਰਹੇ ਹਨ ਅਤੇ ਕੋਈ ਵੀ ਉਨ੍ਹਾਂ ਦੀ ਮਦਦ ਨਹÄ ਕਰ ਰਿਹਾ। ਉਨ੍ਹਾਂ ਵਿਚੋਂ ਬਹੁਤ ਸਾਰੇ ਮਲਾਹ ਮਹਾਰਾਸ਼ਟਰ ਦੇ ਹਨ। ਜ਼ਿਕਰਯੋਗ ਹੈ ਕਿ 39 ਭਾਰਤੀਆਂ ਸਣੇ ਦੋ ਕਾਰਗੋ ਜਹਾਜਾਂ-ਐਮਵੀ ਅਨਾਸਤਾਸੀਆ ਅਤੇ ਐਮ ਵੀ ਜਗ ਆਨੰਦ ਚੀਨੀ ਪਾਣੀ ਇਲਾਕੇ ਵਿਚ ਫਸ ਗਏ ਹਨ, ਕਿਉਂਕਿ ਉਨ੍ਹਾਂ ਨੂੰ ਉਥੇ ਅਪਣਾ ਸਾਮਾਨ ਉਤਾਰਣ ਦੀ ਇਜਾਜ਼ਤ ਨਹÄ ਦਿਤੀ ਸੀ।
ਚਤੁਰਵੇਦੀ ਨੇ ਪੱਤਰ ਵਿਚ ਕਿਹਾ ਕਿ ਰੇੜਕਾ ਵਪਾਰ ਯੁੱਧ ਕਾਰਨ ਆਇਆ ਹੈ ਅਤੇ ਦੋਵੇਂ ਜਹਾਜ ਚੀਨੀ ਬੰਦਰਗਾਹਾਂ ਉੱਤੇ ਲੰਗਰ ਪਾਉਣ ਲਈ ਮਜਬੂਰ ਹਨ। 
ਚੀਨੀ ਅਧਿਕਾਰੀਆਂ ਨੇ ਸਮੁੰਦਰੀ ਜਹਾਜ਼ਾਂ ਨੂੰ ਉਨ੍ਹਾਂ ਦਾ ਮਾਲ ਉਤਾਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ ਅਤੇ ਚਾਲਕ ਦਲ ਨੂੰ ਰਾਹਤ ਦੇਣ ਲਈ ਹੋਰ ਮਲਾਹਾਂ ਨੂੰ ਭੇਜਣ ਦੀ ਆਗਿਆ ਵੀ ਨਹÄ ਸੀ। 
ਉਨ੍ਹਾਂ ਕਿਹਾ ਕਿ ਐਮਵੀ ਅਨਾਸਤਾਸੀਆ ਨੂੰ ਚੀਨ ਦੇ ਬੋਹਾਈ ਸਾਗਰ ਵਿਚ ਰੋਕ ਦਿਤਾ ਗਿਆ ਹੈ, ਉਥੇ, ਐਮਵੀ ਜਗ ਆਨੰਦ ਜÄਗਤਾਂਗ ਦੀ ਬੰਦਰਗਾਹ ਉੱਤੇ ਲੰਗਰ ਪਾ ਰਹੇ ਹਨ।
ਚਤੁਰਵੇਦੀ ਨੇ ਕਿਹਾ ਕਿ ਦੇਸ਼ਾਂ ਵਿਚਾਲੇ ਵਪਾਰਕ ਵਿਵਾਦ ਨਵੇਂ ਨਹÄ ਹਨ ਅਤੇ ਨਾਗਰਿਕਾਂ ਨੂੰ ਅਜਿਹੀਆਂ ਸਥਿਤੀਆਂ ਵਿਚ ‘ਬਲੀ ਦੀਆਂ ਬੱਕਰਾ’ ਨਹÄ ਬਣਾਇਆ ਜਾ ਸਕਦਾ।  (ਪੀਟੀਆਈ)