ਕਿਸਾਨੀ ਸੰਘਰਸ਼ ਦੀ ਉਹ ਪੀੜ ਜਿੱਥੇ 14 ਸਾਲ ਦੇ ਬੱਚੇ ਨੂੰ ਅਪਣੇ ਪਿਤਾ ਦੀ ਅਰਥੀ ਨੂੰ ਦੇਣਾ ਪਿਆ ਮੋਢਾ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਸੰਘਰਸ਼ ਦੀ ਉਹ ਪੀੜ ਜਿੱਥੇ 14 ਸਾਲ ਦੇ ਬੱਚੇ ਨੂੰ ਅਪਣੇ ਪਿਤਾ ਦੀ ਅਰਥੀ ਨੂੰ ਦੇਣਾ ਪਿਆ ਮੋਢਾ

image

ਮਾਨਸਾ, 31 ਦਸੰਬਰ (ਲੰਕੇਸ਼ ਤਿ੍ਰਖਾ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ  ਬਹੁਤ ਸਾਰੇ ਕਿਸਾਨਾਂ ਨੇ ਅਪਣੀ ਜਾਨ ਕੁਰਬਾਨ ਕਰ ਦਿਤੀ। ਉਨ੍ਹਾਂ ਵਿਚੋਂ ਇਕ ਪਿੰਡ ਚਹਿਲਾਂ ਵਾਲੀ ਦੇ ਰਹਿਣ ਵਾਲੇ ਧੰਨਾ ਸਿੰਘ ਸਨ, ਜੋ ਮੈਦਾਨੀ ਸੰਘਰਸ਼ ਲਈ ਨਿਕਲੇ ਤਾਂ ਜਿੱਤਣ ਲਈ ਸਨ ਪਰ ਨਸੀਬਾਂ ਵਿਚ ਸਬਰ ਇੰਨਾ ਕੁ ਹੀ ਲਿਖਿਆ ਸੀ। ਧੰਨਾ ਸਿੰਘ ਸੜਕ ਹਾਦਸੇ ਵਿਚ ਮੌਕੇ ’ਤੇ ਹੀ ਦਮ ਤੋੜ ਗਏ। ਧੰਨਾ ਸਿੰਘ ਜਿਸ ਟਰੈਕਟਰ ਉਤੇ ਬੈਠੇ  ਸਨ, ਉਸ ਨੂੰ ਟਰੱਕ ਨੇ ਪਿੱਛੋਂ ਫੇਟ ਮਾਰੀ। ਟਰੈਕਟਰ ਦਾ ਟਾਇਰ ਧੰਨਾ ਸਿੰਘ ’ਤੇ ਚੜ੍ਹ ਗਿਆ ਤੇ ਉਨ੍ਹਾਂ ਨੇ ਮੌਕੇ ਉਤੇ ਹੀ ਦਮ ਤੋੜ ਦਿਤਾ। 
  ਧੰਨਾ ਸਿੰਘ ਅਪਣੇ ਪਿੱਛੇ ਪਤਨੀ, ਧੀ, ਪੁੱਤ ਛੱਡ ਗਿਆ। 14 ਸਾਲਾਂ ਹਰਵਿੰਦਰ  ਨੇ ਅਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿਤਾ। ਸਪੋਕਸਮੈਨ ਵਲੋਂ ਧੰਨਾ ਸਿੰਘ ਦੇ ਪ੍ਰਵਾਰ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੀ  ਪਤਨੀ ਨੇ ਦਸਿਆ ਕਿ ਪਹਿਲਾਂ ਅਸÄ ਉਨ੍ਹਾਂ ਨੂੰ ਕਹਿੰਦੇ ਸੀ ਕਿ ਅਪਣੀ ਕਿੰਨੀ ਕੁ ਪੈਲੀ ਹੈ, ਤੁਸÄ ਇਨ੍ਹਾਂ ਕੰਮਾਂ ਵਿਚ ਨਾ ਪਵੋ। ਪਤਨੀ ਨੇ ਦਸਿਆ ਕਿ ਜਦੋਂ ਦਿੱਲੀ ਜਾਣਾ ਸੀ ਉਦੋਂ ਵੀ ਮੇਰੀ ਦਵਾਈ ਵਾਲੀ ਪਰਚੀ ਲੈ ਕੇ ਦਵਾਈ ਲਿਆ ਕੇ ਦੇ ਗਏ ਤੇ ਜਦੋਂ ਜਾਣਾ ਸੀ ਉਦੋਂ ਸਾਨੂੰ ਕੁਝ ਵੀ ਨਹÄ ਦੱਸ ਕੇ ਗਏ ਤੇ ਹੁਣ ਸਾਨੂੰ ਸਦਾ ਲਈ ਹੀ ਛੱਡ ਕੇ ਚਲੇ ਗਏ। 
  ਧੰਨਾ ਸਿੰਘ ਦੇ ਪੁੱਤਰ ਹਰਵਿੰਦਰ ਹੁਣ ਅਪਣੀਆਂ ਗੱਲਾਂ ਅਪਣੀਆਂ ਮੱਝਾਂ ਨਾਲ ਸਾਂਝੀਆਂ ਕਰਦਾ ਹਾਂ, ਹਰਵਿੰਦਰ ਸਿੰਘ ਨੇ ਦਸਿਆ ਕਿ ਉਸ ਨੇ ਆਣੇ ਝੋਟੇ ਦਾ ਨਾਮ ਸਿਕੰਦਰ ਰੱਖਿਆ ਹੈ। ਹਰਵਿੰਦਰ ਨੇ ਦਸਿਆ ਕਿ ਗੋਭੀ ਉਸ ਦੀ ਮਨਪਸੰਦ ਸਬਜੀ ਹੈ ਤੇ ਉਸ ਨੇ ਖ਼ੁਦ ਹੀ ਗੋਭੀ ਲਗਾਈ ਹੈ ਅਤੇ ਖ਼ੁਦ ਹੀ ਉਸ ਦੀ ਦੇਖਭਾਲ ਕਰਦਾ ਹੈ। ਹਰਵਿੰਦਰ ਨੇ ਅਪਣੇ ਟਰੈਕਟਰ ਬਾਰੇ  ਇਕ ਇਕ ਚੀਜ਼ ਦੱਸੀ। ਹਰਵਿੰਦਰ ਦੇ ਮੂੰਹ ਤੇ ਮਾਸੂਮੀਅਤ ਸਾਫ਼ ਝਲਕਦੀ ਹੈ। ਧੰਨਾ ਸਿੰਘ ਦੇ ਘਰ ਬਾਹਰ ਝੂਲਦਾ ਕਿਸਾਨੀ ਸੰਘਰਸ਼ ਦਾ ਝੰਡਾ ਹਮੇਸ਼ਾ ਧੰਨਾ ਸਿੰਘ ਦੀ ਕੁਰਬਾਨੀ ਦੀ ਦਾਸਤਾਨ ਸੁਣਾਉਂਦਾ ਰਹੇਗਾ।