ਤੇਜ਼ ਰਫਤਾਰ ਟਰੈਕਟਰ-ਟਰਾਲੀ ਚਾਲਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ: ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
ਮ੍ਰਿਤਕ ਰਿਸ਼ੀ ਪਿੰਡ ਖਵਾਜਕੇ ’ਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਜਿਸ ਨੇ ਅਗਲੇ ਹਫਤੇ ਵਿਦੇਸ਼ ਜਾਣਾ ਸੀ।
ਲੁਧਿਆਣਾ- ਬੀਤੇ ਵੀਰਵਾਰ ਦੀ ਰਾਤ ਕਰੀਬ ਸਾਢੇ 9 ਵਜੇ ਆਪਣੇ ਘਰ ਰਾਹੋਂ ਰੋਡ ਤੋਂ ਮੋਟਰਸਾਈਕਲ ’ਤੇ ਜਾ ਰਿਹਾ ਸੀ ਅਤੇ ਉਸ ਦੇ ਅੱਗੇ-ਅੱਗੇ ਰਿਸ਼ੀ ਪੁੱਤਰ ਹੁਸਨ ਲਾਲ ਵੀ ਮੋਟਰਸਾਈਕਲ ’ਤੇ ਜਾ ਰਿਹਾ ਸੀ ਅਤੇ ਉਸੇ ਸਮੇਂ ਪਿੰਡ ਗੌਂਸਗੜ੍ਹ ਨੇੜੇ ਸਤਿਸੰਗ ਘਰ ਕੋਲ ਇਕ ਟਰੈਕਟਰ-ਟਰਾਲੀ ਚਾਲਕ ਨੇ ਤੇਜ਼ ਰਫਤਾਰ ਨਾਲ ਮੋਟਰਸਾਈਕਲ ਸਵਾਰ ਰਿਸ਼ੀ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਵੱਲੋਂ ਗੰਭੀਰ ਰੂਪ ’ਚ ਜ਼ਖਮੀ ਹੋਏ ਰਿਸ਼ੀ ਨੂੰ ਇਲਾਜ ਲਈ ਚੁੱਕ ਕੇ ਸੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿਥੇ ਹਸਪਤਾਲ ਪੁੱਜ ਕੇ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਰਿਸ਼ੀ ਪਿੰਡ ਖਵਾਜਕੇ ’ਚ ਇਕ ਫੈਕਟਰੀ ਵਿਚ ਕੰਮ ਕਰਦਾ ਸੀ, ਜਿਸ ਨੇ ਅਗਲੇ ਹਫਤੇ ਵਿਦੇਸ਼ ਜਾਣਾ ਸੀ। ਵੀਰਵਾਰ ਦੀ ਰਾਤ ਨੂੰ ਵੀ ਦੋਵੇਂ ਆਪਣੇ ਕੰਮ ਤੋਂ ਛੁੱਟੀ ਕਰ ਕੇ ਵਾਪਸ ਘਰ ਜਾ ਰਹੇ ਸਨ ਅਤੇ ਰਸਤੇ ’ਚ ਹਾਦਸਾ ਹੋ ਗਿਆ।
ਪੁਲਿਸ ਨੇ ਅਣਪਛਾਤੇ ਟਰੈਕਟਰ ਟਰਾਲੀ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।