ਫਰੀਦਕੋਟ ਪੁਲਿਸ ਨੇ ਜਾਰੀ ਕੀਤਾ 1 ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ
-ਸਾਲ 2022 ਵਿਚ ਆਏ 16 ਕਤਲ ਦੇ ਮਾਮਲੇ ਸੁਲਝਾਏ
ਫਰੀਦਕੋਟ : ਫਰੀਦਕੋਟ ਪੁਲਿਸ ਨੇ ਆਪਣੇ ਇਕ ਸਾਲ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਫਰੀਦਕੋਟ ਜ਼ਿਲ੍ਹੇ ਅੰਦਰ ਸਾਲ 2022 ਵਿਚ 16 ਕਤਲ ਦੇ ਮਾਮਲੇ ਆਏ ਜੋ ਸਾਰੇ ਦੇ ਸਾਰੇ ਪੁਲਿਸ ਨੇ ਸੁਲਝਾ ਲਏ ਹਨ। ਸਾਲ 2022 ਵਿਚ ਪੁਲਿਸ ਨੇ 7 ਵੱਡੇ ਗੈਂਗਸਟਰਾਂ ਅਤੇ 41 ਉਨ੍ਹਾਂ ਦੇ ਗੁਰਗਿਆ ਨੂੰ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ 227 ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਕੱਦਮੇ ਦਰਜ ਕੀਤੇ ਗਏ ਜਿਨ੍ਹਾਂ ਵਿਚ 332 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਨਾਜਾਇਜ਼ ਸ਼ਰਾਬ ਦੇ 170 ਕੇਸ ਦਰਜ ਹੋਏ ਸਨ ਜਿਨ੍ਹਾਂ ਵਿਚ 174 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫਰੀਦਕੋਟ ਪੁਲਿਸ ਨੇ ਜ਼ਿਲ੍ਹੇ 'ਚ ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ 'ਤੇ ਲਗਾਮ ਲਗਾਉਣ ਦਾ ਵੀ ਦਾਅਵਾ ਕੀਤਾ ਹੈ।
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਪੁਲਿਸ ਵਲੋਂ ਸਾਲ 2022 ਦੌਰਾਨ ਲਗਭਗ 10 ਹਜ਼ਾਰ ਅਜਿਹੇ ਲੋਕਾਂ ਦੇ ਚਲਾਣੇ ਕੀਤੇ ਗਏ ਜਿੰਨਾਂ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕੀਤੀ ਸੀ। ਟ੍ਰੈਫ਼ਿਕ ਪੁਲਿਸ ਨੇ ਅਜਿਹੇ ਚਲਾਨਾਂ ਰਾਹੀਂ ਜੁਰਮਾਨੇ ਵਜੋਂ ਕਰੀਬ 50 ਲੱਖ ਰੁਪਏ ਵਸੂਲ ਕੀਤੇ ਹਨ।
-ਸਾਲ 2022 ਵਿਚ ਆਏ 16 ਕਤਲ ਦੇ ਮਾਮਲੇ ਸੁਲਝਾਏ
-7 ਵੱਡੇ ਗੈਂਗਸਟਰਾਂ ਅਤੇ 41 ਉਨ੍ਹਾਂ ਦੇ ਗੁਰਗੇ ਕਾਬੂ
-227 ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਕੱਦਮੇ ਦਰਜ ਤੇ 332 ਗ੍ਰਿਫ਼ਤਾਰ
-ਨਾਜਾਇਜ਼ ਸ਼ਰਾਬ ਦੇ 170 ਮਾਮਲਿਆਂ 'ਚ 174 ਦੀ ਹੋਈ ਗ੍ਰਿਫ਼ਤਾਰੀ
- ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਟ੍ਰੈਫ਼ਿਕ ਪੁਲਿਸ ਨੇ ਕੱਟੇ 10 ਹਜ਼ਾਰ ਚਲਾਣ
- ਚਲਾਨਾਂ ਰਾਹੀਂ ਜੁਰਮਾਨੇ ਵਜੋਂ ਵਸੂਲੇ ਕਰੀਬ 50 ਲੱਖ ਰੁਪਏ