ਪੰਜਾਬ ਦੇ ਸਿਮਰਨਜੀਤ ਸਿੰਘ ਕੰਗ ਦੀ ਟੀ-20 ਵਿਸ਼ਵ ਕੱਪ ਲਈ ਯੂਏਈ ਦੀ ਟੀਮ ’ਚ ਹੋਈ ਚੋਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਯੂ.ਏ.ਈ. ਤੋਂ ਪਿੰਡ ਬੂਰਮਾਜਰਾ ਪਹੁੰਚਣ ’ਤੇ ਪਿੰਡ ਵਾਸੀਆਂ ਵਲੋਂ ਢੋਲ ਵਜਾ ਕੇ ਸਵਾਗਤ

Punjab's Simranjit Singh Kang selected in UAE team for T20 World Cup

ਟੀ-20 ਵਿਸ਼ਵ ਕੱਪ ਦੀ ਟੀਮ ਲਈ ਚੁਣੇ ਗਏ ਇੰਡੀਆ ਦੇ ਪਹਿਲੇ ਗੁਰਸਿੱਖ ਅੰਮ੍ਰਿਤਧਾਰੀ ਨੌਜਵਾਨ ਜ਼ਿਲ੍ਹਾ ਰੂਪਨਗਰ ਦੇ ਪਿੰਡ ਬੂਰਮਾਜਰਾ ਦੇ ਨਿਵਾਸੀ ਸਿਮਰਨਜੀਤ ਸਿੰਘ ਕੰਗ ਦਾ ਯੂ.ਏ.ਈ. ਤੋਂ ਪਿੰਡ ਆਉਣ ’ਤੇ ਪਿੰਡ ਵਾਸੀਆਂ ਅਤੇ ਸ਼ਹਿਰ ਵਾਸੀਆਂ ਵਲੋਂ ਢੋਲ ਢਮੱਕੇ ਨਾਲ ਅਤੇ ਜੋਸ਼ ਨਾਲ ਸਵਾਗਤ ਕੀਤਾ ਗਿਆ। 

 

ਇਸ ਮੌਕੇ ’ਤੇ ਪਿੰਡ ਬੂਰ ਮਾਜਰਾ ਦੇ ਪਤਵੰਤੇ ਸੱਜਣ ਉਸ ਨੂੰ ਚੰਡੀਗੜ੍ਹ ਏਅਰਪੋਰਟ ਤੋਂ ਲੈਣ ਲਈ ਪਹੁੰਚੇ। ਨੌਜਵਾਨ ਕ੍ਰਿਕਟਰ ਸਿਮਰਨਜੀਤ ਸਿੰਘ ਕੰਗ ਨੇ ਅਪਣਾ ਕ੍ਰਿਕਟ ਦਾ ਸਫ਼ਰ ਅਪਣੇ ਪਿੰਡ ਤੋਂ ਹੀ ਸ਼ੁਰੂ ਕੀਤਾ। 

ਕੋਵਿਡ ਦੇ ਦਿਨਾਂ ਵਿਚ ਯੂਏਈ ਜਾਣ ਦਾ ਮੌਕਾ ਮਿਲਿਆ ਤਾਂ ਉੱਥੇ ਹੀ ਰੁਕ ਗਏ ਅਤੇ ਦੁਬਈ ਦੀ ਟੀ-20 ਟੀਮ ਵਿਚ ਵੀ ਅਰਬ ਦੇ ਕਈ ਮੁਲਕਾਂ ਵਿਚ ਕਈ ਮੈਚ ਖੇਡੇ। ਜਿੱਥੇ ਉਹ ਯੂਏਈ ਦੀ ਟੀਮ ਵੱਲੋਂ ਟੀ-20 ਵਰਡ ਕੱਪ ਲਈ ਚੁਣੇ ਗਏ।