ਜੱਸੀ ਕਤਲ ਕੇਸ ਦੀ ਜਾਂਚ ਲਈ ਆਈ.ਜੀ. ਔਲਖ ਅਤੇ ਐਸ.ਪੀ. ਸਵਰਨ ਸਿੰਘ ਸਨਮਾਨਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐਮ.ਪੀ) ਬ੍ਰਿਟਿਸ਼ ਕੋਲੰਬੀਆ ਨੇ ਕੈਨੇਡਾ ਦੀ ਨਾਗਰਿਕ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦੇ ਕਤਲ ਕੇਸ ਨੂੰ ਬਿਹਤਰ ਤਰੀਕੇ ਨਾਲ ...

Jassi murder case Aulakh and SP Swarn Singh honored

ਚੰਡੀਗੜ੍ਹ (ਸਪੋਕਸਮੈਨ ਬਿਊਰੋ) : ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰ.ਸੀ.ਐਮ.ਪੀ) ਬ੍ਰਿਟਿਸ਼ ਕੋਲੰਬੀਆ ਨੇ ਕੈਨੇਡਾ ਦੀ ਨਾਗਰਿਕ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਦੇ ਕਤਲ ਕੇਸ ਨੂੰ ਬਿਹਤਰ ਤਰੀਕੇ ਨਾਲ ਸੁਲਝਾਉਣ ਲਈ ਪੰਜਾਬ ਪੁਲਿਸ ਹੈਡਕੁਆਰਟਰ ਵਿਖੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਮੌਜੂਦਗੀ ਵਿਚ ਆਈ.ਜੀ. ਹੈਡਕੁਆਰਟਰ ਜਤਿੰਦਰ ਸਿੰਘ ਔਲਖ, (ਉਦੋਂ ਐਸ.ਐਸ.ਪੀ ਸੰਗਰੂਰ) ਅਤੇ ਐਸ.ਪੀ. ਸਵਰਨ ਸਿੰਘ (ਉਦੋਂ ਇੰਸਪੈਕਟਰ) ਨੂੰ ਪ੍ਰਸੰਸਾ ਪੱਤਰ ਭੇਂਟ ਕੀਤੇ। ਕੈਨੇਡਾ ਵਿਚ ਇਸ ਜਾਂਚ ਦਾ ਹਿੱਸਾ ਰਹੇ ਆਰ.ਸੀ.ਐਮ.ਪੀ. ਇੰਸਪੈਕਟਰ ਦੇਵ ਚੌਹਾਨ ਖਾਸ ਤੌਰ 'ਤੇ ਸਰੀ, ਕੈਨੇਡਾ ਤੋਂ ਦੋਵੇਂ ਅਫ਼ਸਰਾਂ ਨੂੰ ਪ੍ਰਸੰਸਾ ਪੱਤਰ ਦੇਣ ਆਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਜੱਸੀ ਦਾ ਕਤਲ ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਹੋਇਆ ਜਿਸ ਵਿਚ ਜੱਸੀ ਦੇ ਦੋ ਕਰੀਬੀ, ਉਸਦੀ ਮਾਂ ਮਲਕੀਤ ਕੌਰ ਅਤੇ ਸੁਰਜੀਤ ਸਿੰਘ ਨੇ ਉਸ ਨੂੰ ਅਤੇ ਉਸ ਦੇ ਪ੍ਰੇਮੀ ਸੁਖਵਿੰਦਰ ਸਿੰਘ ਉਰਫ਼ ਮਿੱਠੂ ਦੇ ਕਤਲ ਦੀ ਸ਼ਾਜ਼ਸ਼ ਰਚੀ ਸੀ। ਦੋਵਾਂ ਮੁਲਜ਼ਮਾਂ ਨੂੰ ਭਾਰਤ ਵਿਚ ਮੁਕੱਦਮੇ ਦੀ ਕਾਰਵਾਈ ਹਿੱਤ ਪੰਜਾਬ ਪੁਲਿਸ ਵਲੋਂ ਕੈਨੇਡਾ ਤੋਂ ਲਿਆਂਦਾ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਇਸ ਜਾਂਚ ਵਿਚ ਪੇਸ਼ ਕੀਤੀ ਗਈ ਪੇਸ਼ੇਵਰ ਅਤੇ ਅਤਿ ਸਮਰਪਣ ਨੇ ਇੰਨਸਾਫ਼ ਦਿਵਾਉਣ ਦੀਆਂ ਜ਼ਿੰਮੇਵਾਰੀਆਂ ਨੂੰ ਯਕੀਨੀ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

ਪ੍ਰਸੰਸਾ ਪੱਤਰ ਦਿੰਦੇ ਹੋਏ, ਕੈਨੇਡੀਅਨ ਪੁਲਿਸ ਨੇ ਦੋਹਾਂ ਪੁਲਿਸ ਅਫ਼ਸਰਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਕੈਨੇਡੀਆਈ ਨਾਗਰਿਕ ਜੱਸੀ ਦੇ ਕਤਲ ਦੀ ਜਾਂਚ ਦੌਰਾਨ ਪੰਜਾਬ ਪੁਲਿਸ ਦੇ ਅਫ਼ਸਰਾਂ ਵਲੋਂ ਕੀਤੀ ਸ਼ਾਨਦਾਰ ਕਾਰਗੁਜ਼ਾਰੀ ਅਤੇ ਯਤਨਾਂ ਦੀ ਸ਼ਲਾਘਾ ਵੀ ਕੀਤੀ।