ਅੱਜ ਤੋਂ ਸੈਲਾਨੀਆਂ ਲਈ ਖੋਲ੍ਹਿਆ ਜਾਵੇਗਾ ‘ਵਿਰਾਸਤ-ਏ-ਖਾਲਸਾ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਮਸ਼ਹੂਰ ਜ਼ਿਲ੍ਹਾ ਆਨੰਦਪੁਰ ਸਾਹਿਬ ਸੈਲਾਨੀਆਂ ਲਈ ਬਹੁਤ ਵਧਿਆ ਜ਼ਿਲ੍ਹਾ...

Virasat-e-Khalsa

ਸ਼੍ਰੀ ਆਨੰਦਪੁਰ ਸਾਹਿਬ : ਪੰਜਾਬ ਵਿਚ ਮਸ਼ਹੂਰ ਜ਼ਿਲ੍ਹਾ ਆਨੰਦਪੁਰ ਸਾਹਿਬ ਸੈਲਾਨੀਆਂ ਲਈ ਬਹੁਤ ਵਧਿਆ ਜ਼ਿਲ੍ਹਾ ਮੰਨਿਆ ਜਾਦਾ ਹੈ। ਇਥੇ ਇਕ ਅਜਿਹਾ ਅਜਾਇਬ ਘਰ ਹੈ ਜਿਸ ਨੂੰ ਦੇਖਣ ਲਈ ਬਹੁਤ ਦੂਰ-ਦੂਰ ਤੋਂ ਸੈਲਾਨੀ ਇਥੇ ਪਹੁੰਚਦੇ ਹਨ। ਹੁਣ ਆਉਣ ਵਾਲੇ ਸੈਲਾਨੀਆਂ ਲਈ ਬਹੁਤ ਜਿਆਦਾ ਖੁਸ਼ੀ ਦੀ ਗੱਲ ਹੈ। ‘ਵਿਰਾਸਤ-ਏ-ਖਾਲਸਾ’ ਛਿਮਾਹੀ ਰੱਖ-ਰਖਾਅ ਕਾਰਨ 31 ਜਨਵਰੀ ਤੱਕ ਬੰਦ ਰਹਿਣ ਤੋਂ ਬਾਅਦ ਇਸ ਨੂੰ ਪਹਿਲੀ ਫਰਵਰੀ ਤੋਂ ਆਮ ਵਾਂਗ ਖੋਲ੍ਹ ਦਿਤਾ ਗਿਆ ਹੈ।

‘ਵਿਰਾਸਤ-ਏ-ਖਾਲਸਾ’ ਦੇ ਇਕ ਬੁਲਾਰੇ ਨੇ ਦੱਸਿਆ ਹੈ ਕਿ 25 ਜਨਵਰੀ ਤੋਂ 31 ਜਨਵਰੀ ਤੱਕ ‘ਵਿਰਾਸਤ-ਏ-ਖਾਲਸਾ’ ਮੁਰੰਮਤ ਲਈ ਬੰਦ ਕੀਤਾ ਗਿਆ ਸੀ, ਜੋ ਆਮ ਦਿਨਾਂ ਵਿਚ ਨਹੀਂ ਕਰਵਾਈ ਜਾ ਸਕਦੀ ਸੀ। ਹੁਣ ਪਹਿਲੀ ਫਰਵਰੀ ਤੋਂ ‘ਵਿਰਾਸਤ-ਏ-ਖਾਲਸਾ’ ਆਮ ਵਾਂਗ ਖੋਲ੍ਹਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ‘ਵਿਰਾਸਤ-ਏ-ਖਾਲਸਾ’ ਨੂੰ ਦੇਸ਼ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਅਜਾਇਬ ਘਰ ਦਾ ਮਾਣ ਹਾਸਲ ਹੋਇਆ ਹੈ

ਅਤੇ ਇਸ ਦਾ ਨਾਂ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੋ ਚੁੱਕਿਆ ਹੈ। ਇਸ ਅਜਾਇਬ ਘਰ ਦਾ ਨਾ ਪੁਰੇ ਦੇਸ਼ ਵਿਚ ਸਾਇਆ ਹੋਇਆ ਹੈ। ਲੋਕ ਇਸ ਅਜਾਇਬ ਘਰ ਦੇ ਨਾਲ ਸ਼੍ਰੀ ਆਨੰਦਪੁਰ ਸਾਹਿਬ ਗੁਰੂਦੁਆਰੇ ਦੇ ਵੀ ਦਰਸ਼ਨ ਪੁਰੀ ਸਰਧਾ ਭਾਵਨਾ ਦੇ ਨਾਲ ਕਰਦੇ ਹਨ। ਇਹ ਅਜਾਇਬ ਘਰ ਗੁਰੂਦੁਆਰੇ ਨੇ ਨੇੜੇ ਹੀ ਹੈ। ਸੈਲਾਨੀ ‘ਵਿਰਾਸਤ-ਏ-ਖਾਲਸਾ’ ਨੂੰ ਵਾਰ-ਵਾਰ ਦੇਖਣ ਲਈ ਆਉਦੇਂ ਹਨ।