ਜ਼ੀਰਾ ਵਿਚ ਚੀਨੀ ਡੋਰ ਨਾਲ ਵਾਪਰਿਆ ਹਾਦਸਾ, ਗਰਦਨ ਕੱਟ ਕੇ ਹੋਈ ਵੱਖ

ਏਜੰਸੀ

ਖ਼ਬਰਾਂ, ਪੰਜਾਬ

ਜ਼ੀਰਾ ਵਿਚ ਚੀਨੀ ਡੋਰ ਨਾਲ ਵਾਪਰਿਆ ਹਾਦਸਾ, ਗਰਦਨ ਕੱਟ ਕੇ ਹੋਈ ਵੱਖ

image

ਜ਼ੀਰਾ, 31 ਜਨਵਰੀ (ਹਰਜੀਤ ਸਿੰਘ ਸਨ੍ਹੇਰ): ਕਾਫ਼ੀ ਲੰਬੇ ਸਮੇਂ ਤੋਂ ਚਾਈਨਾ ਡੋਰ ਨਾਲ ਕਈ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਹੋਰ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ | ਪਰ ਇਸ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਵਲੋਂ ਇਸ ਨੂੰ ਵੇਚਣਾ ਬੰਦ ਨਹੀਂ ਕੀਤਾ ਜਾ ਰਿਹਾ ਤੇ ਅਪਣੇ ਥੋੜ੍ਹੇ ਲਾਲਚ ਪਿੱਛੇ ਇਸ ਨੂੰ ਵੇਚਿਆ ਜਾ ਰਿਹਾ ਹੈ | ਇਸੇ ਤਰ੍ਹਾਂ ਜ਼ੀਰਾ ਮੱਖੂ ਰੋਡ ਉਤੇ ਇਕ ਹਾਦਸਾ ਵਾਪਰਿਆ ਜਿਸ ਦੌਰਾਨ ਇਕ ਸਕਿਉਰਿਟੀ ਗਾਰਡ ਦੀ ਗਰਦਨ ਅਲੱਗ ਹੋ ਗਈ ਅਤੇ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ | 
ਇਸ ਦੀ ਜਾਣਕਾਰੀ ਦਿੰਦੇ ਹੋਏ  ਸਿਕਿਉਰਿਟੀ ਗਾਰਡ ਦੇ ਸਾਥੀਆਂ ਨੇ ਦਸਿਆ ਕਿ ਮੰਗਾ ਸਿੰਘ ਪੁੱਤਰ ਸਵਰਨ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੈਰੋਂ ਦਾ ਨਿਵਾਸੀ ਸੀ ਜੋ ਕਿ ਅਸ਼ੋਕ ਸਕਿਉਰਿਟੀ ਗਾਰਡ ਕੰਪਨੀ ਵਿੱਚ ਨੌਕਰੀ ਕਰਦਾ ਸੀ ਤੇ ਅੱਜ ਐਫ਼ਸੀਆਈ ਗੁਦਾਮਾਂ ਵਿਚ ਅਪਣੀ ਡਿਊਟੀ ਉਤੇ ਜਾ ਰਿਹਾ ਸੀ ਜਿਸ ਦੀ ਮੱਖੂ ਰੋਡ ਉਤੇ ਗਲ ਵਿਚ ਚਾਈਨਾ ਡੋਰ ਫਸਣ ਨਾਲ ਗਰਦਨ ਕੱਟੀ ਗਈ ਅਤੇ ਮੌਕੇ ਉਤੇ ਹੀ ਮੌਤ ਹੋ ਗਈ | ਇਸ ਦੀ ਜਾਣਕਾਰੀ ਪੁਲਸ ਨੂੰ ਦਿਤੀ ਤਾਂ ਮੌਕੇ ਉਤੇ ਪਹੁੰਚੀ ਪੁਲਿਸ ਨੇ 108 ਐਾਬੂਲੈਂਸ ਨੂੰ ਕਾਲ ਕਰ ਕੇ ਬੁਲਾਇਆ ਇਸ ਉਪਰੰਤ 108 ਐਾਬੂਲੈਂਸ  ਦੇ ਕਰਿੰਦਿਆਂ ਨੇ ਡੈੱਡ ਬੌਡੀ ਲੈ ਕੇ ਜਾਣ ਤੋਂ ਇਨਕਾਰ ਕਰ ਦਿਤਾ ਤੇ ਕਿਹਾ ਕਿ ਅਸੀ ਡੈੱਡ ਬਾਡੀ ਨਹੀਂ ਲਿਜਾ ਸਕਦੇ |


ਇਸ ਬਾਬਤ ਜਦ ਪੁਲਿਸ ਤੋਂ ਪੁਛਿਆ ਤਾਂ ਸਬ ਇੰਸਪੈਕਟਰ ਪਿੱਪਲ ਸਿੰਘ ਨੇ ਦਸਿਆ ਕਿ ਇਸ ਵਿਅਕਤੀ ਦੀ ਜਾਨ ਚਾਈਨਾ ਡੋਰ ਗਲ ਵਿਚ ਫਸਣ ਕਾਰਨ ਹੋਈ ਹੈ ਤੇ ਉਸ ਦੇ ਪਰਵਾਰ ਵਲੋਂ ਜੋ ਕਾਰਵਾਈ ਕਰਨ ਲਈ ਕਿਹਾ ਜਾਏਗਾ, ਉਹ ਕਰ ਦਿਤੀ ਜਾਵੇਗੀ 

ਕੈਪਸ਼ਨ ਮਿ੍ਤਕ ਦੀ ਧੌਣ ਧੜ ਨਾਲੋਂ ਅਲੱਗ ਹੋਈ 
ਫ਼ੋਟੋ (ਹਰਜੀਤ ਸਿੰਘ ਸਨ੍ਹੇਰ )
ਫਾਈਲ ਨੰਬਰ  1
ਡਜ਼ਰ-ਜ਼ਿਰੳ-ਹੳਰਜਿਟ 31-1