ਬਨੂੜ ਦੇ ਪੈਲਿਸ ਵਿਚ ਚਲਦੇ ਜੂਏ ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾ ਫ਼ਾਸ਼

ਏਜੰਸੀ

ਖ਼ਬਰਾਂ, ਪੰਜਾਬ

ਬਨੂੜ ਦੇ ਪੈਲਿਸ ਵਿਚ ਚਲਦੇ ਜੂਏ ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾ ਫ਼ਾਸ਼

image

ਬਨੂੜ, 31 ਜਨਵਰੀ (ਅਵਤਾਰ ਸਿੰਘ): ਪੰਜਾਬ ਪੁਲਿਸ ਦੇ ਆਰਗੇਨਾਇਜਡ ਕਰਾਇਮ ਕੰਟਰੋਲ ਯੂਨਿਟ (ਓਕਯੂੂ) ਵਲੋਂ ਵੱਡੀ ਕਾਰਵਾਈ ਕਰਦਿਆਂ ਬਨੂੜ ਦੇ ਨਿਊ ਲਾਇਫ਼ ਸਟਾਇਲ ਰੈਸਟੋਰੇਂਟ ਕਮ ਮੈਰਿਜ਼ ਪੈਲਿਸ ਵਿਚੋਂ ਚਲਦੇ ਜੂਏ ਅਤੇ ਦੇਹ ਵਪਾਰ ਦੇ ਅੱਡੇ ਤੋਂ ਪੈਲਿਸ ਦੇ ਮਾਲਕ ਸਮੇਤ 70 ਵਿਅਕਤੀਆਂ ਤੇ ਦਸ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਗਿ੍ਫ਼ਤਾਰ ਕਰ ਕੇ ਨਾਜਾਇਜ਼ ਧੰਦੇ ਦਾ ਪਰਦਾ ਫ਼ਾਸ਼ ਕੀਤਾ ਹੈ ਅਤੇ ਪੁਲਿਸ ਨੇ ਮੌਕੇ ਉਤੇ ਨਕਦੀ, ਸਨੋਕਰ, ਨਾਜਾਇਜ਼ ਸ਼ਰਾਬ, ਹੁੱਕਾ, ਤਾਸ਼, ਮੋਬਾਈਲ ਆਦਿ ਬਰਾਮਦ ਕੀਤੇ ਗਏ ਹਨ | ਜਾਣਕਾਰੀ ਅਨੁਸਾਰ ਜਦੋਂ ਪੁਲਿਸ ਦੀ 30 ਮੈਂਬਰੀ ਟੀਮ ਨੇ ਛਾਪੇਮਾਰੀ ਕੀਤਾ ਤਾਂ ਲੜਕੇ-ਲੜਕੀਆਂ ਇਤਰਾਜ਼ਯੋਗ ਹਾਲਤ ਵਿਚ ਪਾਏ ਗਏ | ਜਿਥੇ ਮਹਿੰਗੀ ਸ਼ਰਾਬ ਵਰਤਾਈ ਜਾ ਰਹੀ ਸੀ ਤੇ ਜੂਆ ਖੇਡਿਆ ਜਾ ਰਿਹਾ ਸੀ | 
ਉਨ੍ਹਾਂ ਦਸਿਆ ਕਿ ਮੌਕੇ ਉੱਤੇ 9 ਲੱਖ ਦੇ ਕਰੀਬ ਨਕਦੀ, ਕਸ਼ੀਨੋ, ਤਾਸ਼, ਹੁੱਕਾ, ਸਨੌਕਰ, 100 ਮੋਬਾਈਲ ਆਦਿ ਬਰਾਮਦ ਕੀਤੇ ਗਏ | ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਅੱਡੇ ਤੋਂ ਜੂਏ ਦੀ ਵੱਡੀ ਰਕਮ ਗੈਂਗਸਟਰਾਂ ਨੂੰ ਫ਼ੀਡਿੰਗ ਹੁੰਦੀ ਹੈ | ਉਨ੍ਹਾਂ ਇਸ ਅੱਡੇ ਨੂੰ ਪੰਜਾਬ ਵਿਚੋਂ ਸੱਭ ਤੋਂ ਵੱਡਾ ਰੈਕਟ ਦਸਿਆ ਹੈ | ਦਸਿਆ ਜਾ ਰਿਹਾ ਹੈ, ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਵਿਚ ਪਟਿਆਲਾ ਤੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਕਾਂਗਰਸੀ ਅਤੇ ਸਿਵ ਸੈਨਾਂ ਆਗੂ ਵੀ ਸ਼ਾਮਲ ਹਨ ਅਤੇ ਰੈਕਟ ਦਾ ਪ੍ਰਬੰਧਕ ਪਰਮਜੀਤ ਸਿੰਘ ਪੰਮੀ ਨੂੰ ਮੌਕੇ ਗਿ੍ਫ਼ਤਾਰ ਕੀਤਾ ਗਿਆ ਹੈ | 
ਜ਼ਿਕਰਯੋਗ ਹੈ, ਕਿ ਪੈਲਿਸ ਦਾ ਮਾਲਕ ਪਰਮਜੀਤ ਸਿੰਘ ਪੰਮੀ ਇਲਾਕੇ ਵਿਚ ਵੱਡਾ ਸਿਆਸੀ ਰਸੂਖ ਰੱਖਦਾ ਹੈ ਅਤੇ ਰਾਜਪੁਰਾ ਦਾ ਵਸਨੀਕ ਹੈ | ਜੋ ਬੇਖ਼ੌਫ਼ ਹੋ ਕੇ ਇਸ ਰੈਕਟ ਨੂੰ ਚਲਾ ਰਿਹਾ ਸੀ | ਇਹ ਪਤਾ ਲੱਗਾ ਹੈ, ਕਿ ਸ਼ੁਕਰਵਾਰ, ਸਨਿਚਰਵਾਰ ਤੇ ਐਤਵਾਰ ਹਫ਼ਤੇ ਵਿਚ ਤਿੰਨ ਦਿਨ ਇਹ ਧੰਦਾ ਚਲਾਇਆ ਜਾਂਦਾ ਸੀ | ਇਸ ਦੀ ਮੈਂਬਰਸ਼ਿਪ 25000 ਰੁਪਏ ਰੱਖੀ ਗਈ ਹੈ ਜਿਸ ਵਿਚ ਖਾਣ-ਪੀਣ ਦਿਤਾ ਜਾਂਦਾ ਹੈ | ਹੋਰ ਖ਼ਰਚਾ ਵਖਰਾ ਹੁੰਦਾ ਹੈ | ਪੁਲਿਸ ਨੇ ਮੁਲਜ਼ਮਾਂ ਵਿਰੁਧ ਮੁਕੱਦਮਾ ਦਰਜ ਕਰ ਲਿਆ ਹੈ | 

ਫੋਟੋ ਕੈਪਸ਼ਨ:-31-1, ਪੈਲਿਸ ਚੌਾ ਮੌਕੇ ਤੇ ਗਿ੍ਫਤਾਰ ਕੀਤੀ ਗਈ ਲੜਕੀਆਂ
                31-2, ਨੌਜਵਾਨਾਂ ਨੂੰ ਗਿ੍ਫਤਾਰ ਕਰਕੇ ਲਿਜਾਂਦੇ ਹੋਏ ਪੁਲਿਸ ਅਧਿਕਾਰੀ |

 
70 ਨੌਜਵਾਨ ਅਤੇ ਦਸ ਲੜਕੀਆਂ ਗਿ੍ਫ਼ਤਾਰ
 ਨੌ ਲੱਖ ਦੇ ਕਰੀਬ ਨਕਦੀ ਬਰਾਮਦ