ਪੰਜਾਬ, ਹਰਿਆਣਾ, ਮਹਾਰਾਸ਼ਟਰ ਸਣੇ 10 ਸੂਬਿਆਂ 'ਚ 1 ਫ਼ਰਵਰੀ ਤੋਂ ਖੁਲ੍ਹਣਗੇ ਸਕੂਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ, ਹਰਿਆਣਾ, ਮਹਾਰਾਸ਼ਟਰ ਸਣੇ 10 ਸੂਬਿਆਂ 'ਚ 1 ਫ਼ਰਵਰੀ ਤੋਂ ਖੁਲ੍ਹਣਗੇ ਸਕੂਲ

image

ਨਵੀਂ ਦਿੱਲੀ, 31 ਜਨਵਰੀ: ਦੇਸ਼ 'ਚ ਕੋਰੋਨਾ ਟੀਕਾਕਰਨ ਦੇ ਨਾਲ ਹੁਣ ਸਕੂਲ ਮੁੜ ਖੁੱਲ੍ਹਣ ਦੀ ਤਿਆਰੀ 'ਚ ਹਨ | ਪੰਜਾਬ, ਹਰਿਆਣਾ, ਗੁਜਰਾਤ ਸਣੇ 10 ਸੂਬਿਆਂ 'ਚ ਇਕ ਫ਼ਰਵਰੀ ਤੋਂ ਵੱਖ-ਵੱਖ ਜਮਾਤਾਂ ਨੂੰ ਲਗਾਉਣ ਦਾ ਫ਼ੈਸਲਾ ਸੂਬਾ ਸਰਕਾਰਾਂ ਵਲੋਂ ਲਿਆ ਗਿਆ ਹੈ | 
ਜ਼ਿਆਦਾਤਰ ਸੂਬੇ 10ਵੀਂ ਤੇ 12ਵੀਂ ਲਈ ਸਕੂਲ ਖੋਲ੍ਹ ਰਹੇ ਹਨ ਤਾਕਿ ਆਗਾਮੀ ਬੋਰਡ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਦੀ ਤਿਆਰੀ ਪੂਰੀ ਹੋ ਸਕੇ | 
ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਨਾਲ ਹੀ ਕਲਾਸਾਂ ਸ਼ੁਰੂ ਹੋਣਗੀਆਂ ਤੇ ਅਧਿਆਪਕਾਂ ਤੇ ਬੱਚਿਆਂ ਨੂੰ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ | ਵਿਦਿਆਰਥੀ-ਵਿਦਿਆਰਥਣਾਂ ਸਿਰਫ਼ ਮਾਪਿਆਂ ਦੇ ਆਗਿਆ ਪੱਤਰ ਦੇ ਨਾਲ ਹੀ ਸਕੂਲ 'ਚ ਪ੍ਰਵੇਸ਼ ਕਰ ਸਕਣਗੇ |  ਇਸ ਤੋਂ ਇਲਾਵਾ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ , ਮੇਘਾਲਿਆ, ਜੰਮੂ-ਕਸ਼ਮੀਰ, ਕਰਨਾਟਕ ਤੇ ਹਿਮਾਚਲ ਪ੍ਰਦੇਸ਼ 'ਚ ਸਕੂਲ ਖੁੱਲ੍ਹਣਗੇ |     (ਏਜੰਸੀ)