ਧਰਨੇ ਵਿਚ ਮੌਜੂਦ ਕਿਸਾਨਾਂ ਨੂੰ ਗੁੰਡਿਆਂ ਨੇ ਪਸ਼ੂਆਂ ਦੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ

ਏਜੰਸੀ

ਖ਼ਬਰਾਂ, ਪੰਜਾਬ

ਧਰਨੇ ਵਿਚ ਮੌਜੂਦ ਕਿਸਾਨਾਂ ਨੂੰ ਗੁੰਡਿਆਂ ਨੇ ਪਸ਼ੂਆਂ ਦੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ

image

ਨਵੀਂ ਦਿੱਲੀ, 31 ਜਨਵਰੀ (ਗੁਰਪ੍ਰੀਤ ਸਿੰਘ): ਦਿੱਲੀ ਸਿੰਘੂ ਬਾਰਡਰ ’ਤੇ ਪਹੁੰਚੀ ਬੀਬੀ ਨੇ ਮੋਦੀ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਉਂਦਿਆਂ ਕਿਹਾ ਕਿ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਮਾਰ ਕੇ ਖ਼ਤਮ ਕਰਨਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਕਿਸਾਨ ਸਰਕਾਰ ਵਿਰੁਧ ਸੰਘਰਸ਼ ਨਾ ਕਰ ਸਕਣ।
ਸੰਘਰਸ਼ਸ਼ੀਲ ਬੀਬੀ ਨੇ ਸਪੋਪਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦਸਿਆ ਕਿ ਸਿੰਘੂ ਬਾਰਡਰ ਉਤੇ ਜਦੋਂ ਆਰ.ਐਸ.ਐਸ ਦੇ ਗੁੰਡਿਆਂ ਨੇ ਹਮਲਾ ਕੀਤਾ ਤਾਂ ਮੈਂ ਉਸ ਵਕਤ ਉਥੇ ਮੌਜੂਦ ਸੀ । ਉਨ੍ਹਾਂ ਕਿਹਾ ਕਿ ਧਰਨੇ ਵਿਚ ਮੌਜੂਦ ਕਿਸਾਨਾਂ ਨੂੰ ਗੁੰਡਿਆਂ ਨੇ ਪਸ਼ੂਆਂ ਦੀ ਤਰ੍ਹਾਂ ਡੰਡਿਆਂ ਨਾਲ ਕੁੱਟਿਆ। ਜਦੋਂ ਦੰਗਾਕਾਰੀ ਪ੍ਰਦਰਸ਼ਨਕਾਰੀਆਂ ਨੂੰ ਕੁੱਟ ਰਹੇ ਸਨ ਤਾਂ ਪੁਲਿਸ ਖੜੀ ਤਮਾਸ਼ਾ ਦੇਖ ਰਹੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ’ਤੇ ਜਿੰਨਾ ਮਰਜ਼ੀ ਤਸ਼ੱਦਦ ਕਰ ਲਵੇ, ਇਹ ਕਿਸਾਨੀ ਅੰਦੋਲਨ ਖ਼ਤਮ ਨਹੀਂ ਹੋਵੇਗਾ, ਦੇਸ਼ ਦੇ ਕਿਸਾਨ ਅਪਣੇ ਹੱਕ ਲੈ ਕੇ ਹੀ ਵਾਪਸ ਮੁੜਨਗੇ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਉਤੇ ਕੀਤਾ ਗਿਆ ਹਮਲਾ ਕੇਂਦਰ ਸਰਕਾਰ ਅਤੇ ਦਿੱਲੀ ਪੁਲਿਸ ਦੀ ਮਿਲੀਭੁਗਤ ਸੀ, ਇਸੇ ਕਰ ਕੇ ਦਿੱਲੀ ਪੁਲਿਸ ਦੰਗਾਕਾਰੀਆਂ ਨੂੰ ਹਟਾਉਣ ਦੀ ਬਜਾਏ ਉਨ੍ਹਾਂ ਨੂੰ ਉਤਸ਼ਾਹਤ ਕਰ ਰਹੀ ਸੀ।
ਉਨ੍ਹਾਂ ਕਿਹਾ ਕਿ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਪੂਰੇ ਦੇਸ਼ ਵਿਚ ਮੋਦੀ ਸਰਕਾਰ ਵਿਰੁਧ ਗੁੱਸੇ ਦੀ ਹਨੇਰੀ ਲਿਆ ਦਿਤੀ ਹੈ, ਹੁਣ ਦੇਸ਼ ਦਾ ਹਰ ਵਰਗ ਕੇਂਦਰ ਸਰਕਾਰ ਦੀਆਂ ਫ਼ਿਰਕੂ ਚਾਲਾਂ ਨੂੰ ਸਮਝ ਚੁਕਿਆ ਹੈ ਜਿਸ ਵਿਰੁਧ ਦੇਸ਼ ਦੇ ਲੋਕ ਇਕਜੁਟ ਹੋ ਚੁੱਕੇ ਹਨ, ਸੰਘਰਸ਼ ਹੋਰ ਵੀ ਮਜ਼ਬੂਤ ਹੋ ਗਿਆ ਹੈ।