ਦਿੱਲੀ ਅੰਦੋਲਨ ਵਿਚ ਜਾਣ ’ਤੇ ਹੋਵੇਗਾ 2000 ਰੁਪਏ ਜੁਰਮਾਨਾ, ਲੇਲੇਵਾਲਾ ਵਾਸੀਆਂ ਨੇ ਵੀ ਪਾਇਆ ਮਤਾ
ਦਿੱਲੀ ਅੰਦੋਲਨ ਵਿਚ ਜਾਣ ’ਤੇ ਹੋਵੇਗਾ 2000 ਰੁਪਏ ਜੁਰਮਾਨਾ, ਲੇਲੇਵਾਲਾ ਵਾਸੀਆਂ ਨੇ ਵੀ ਪਾਇਆ ਮਤਾ
ਤਲਵੰਡੀ ਸਾਬੋ, 31 ਜਨਵਰੀ (ਗੁਰਜੰਟ ਸਿੰਘ ਨਥੇਹਾ): ਨੇੜਲੇ ਪਿੰਡ ਲੇਲੇਵਾਲਾ ਵਿਖੇ ਅੱਜ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਵੱਡਾ ਇਕੱਠ ਕਰ ਕੇ ਸਾਂਝੇ ਤੌਰ ’ਤੇ ਕਈ ਮਤੇ ਪਾਏ ਗਏ। ਪਾਏ ਗਏ ਮਤਿਆਂ ਸਬੰਧੀ ਸਮਾਜ ਸੇਵੀ ਗੁਰਦੀਪ ਸਿੰਘ ਤੂਰ ਲੇਲੇਵਾਲਾ ਨੇ ਦਸਿਆ ਕਿ ਜੋ ਦਿੱਲੀ ਵਿਖੇ 65 ਦਿਨਾਂ ਤੋਂ ਵੱਧ ਵੱਖ-ਵੱਖ ਬਾਰਡਰਾਂ ਉਤੇ ਦੇਸ਼ ਦੇ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵਿਰੁਧ ਖੇਤ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਪੱਕਾ ਮੋਰਚਾ ਲਾ ਕੇ ਅੰਦੋਲਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 26 ਜਨਵਰੀ ਦੀ ਕਿਸਾਨ ਪਰੇਡ ਵੇਲੇ ਦਿੱਲੀ ਦੇ ਲਾਲ ਕਿਲ੍ਹੇ ਉਤੇ ਕਿਸਾਨੀ ਅਤੇ ਖ਼ਾਲਸਾ ਪੰਥ ਦਾ ਝੰਡਾ ਚੜ੍ਹਾਉਣ ਮਗਰੋਂ ਭਾਵੇਂ ਬਹੁਤੇ ਕਿਸਾਨ ਘਰ ਦੇ ਕੰਮਾਂ ਲਈ ਵਾਪਸ ਆ ਗਏ ਸਨ, ਪਰ ਹੁਣ ਵੱਧ ਤੋਂ ਵੱਧ ਕਿਸਾਨ ਦਿੱਲੀ ਵਿਖੇ ਪਹੁੰਚ ਰਹੇ ਹਨ।
ਉਨ੍ਹਾਂ ਲਾਲ ਕਿਲ੍ਹੇ ਉੱਤੇ ਕਿਸਾਨੀ ਝੰਡਾ ਚੜ੍ਹਾਉਣ ਨੂੰ ਮੰਦਭਾਗਾ ਦਸਦਿਆਂ ਕਿਹਾ ਕਿ ਜੋ ਕੱੁਝ 26 ਜਨਵਰੀ ਨੂੰ ਜੋ ਕੁੱਝ ਹੋਇਆ ਹੈ ਉਹ ਕੇਂਦਰ ਦੀ ਭਾਜਪਾ ਸਰਕਾਰ ਦੁਬਾਰਾ ਦਿੱਲੀ ਪੁਲਿਸ ਨਾਲ ਮਿਲ ਕੇ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਹੀ ਰੂਟ ਤੇ ਜਾਂਦੇ ਹੋਏ ਕਿਸਾਨਾਂ ਨੂੰ ਪੁਲਿਸ ਨੇ ਬੈਰੀਕੇਟ ਲਾ ਕੇ ਲਾਲ ਕਿਲ੍ਹੇ ਭੇਜ ਦਿਤਾ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਪਿੰਡ ਵਿਚੋ ਦਿੱਲੀ ਜਾਣ ਦੇ ਮਤੇ ਬਾਰੇ ਦਸਿਆ ਕਿ ਜੋ ਨਗਰ ਵਾਸੀ ਦਿੱਲੀ ਵਿਖੇ ਕਿਸਾਨ ਅੰਦੋਲਨ ਵਿਚ ਹਾਜ਼ਰ ਹੋਣ ਲਈ ਨਹੀਂ ਜਾਵੇਗਾ ਉਸ ਤੋਂ ਬੇਸ਼ਰਮੀ ਦੇ ਤੌਰ ਉਤੇ ਦੋ ਹਜ਼ਾਰ ਪਿਆ ਕਿਸਾਨੀ ਫ਼ੰਡ ਵਜੋਂ ਵਸੂਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਜੋ ਵੀ ਪਿੰਡ ਵਲੋਂ ਬਣਾਈ ਗਈ 4 ਮੈਂਬਰੀ ਕਮੇਟੀ ਦੇ ਸੱਦੇ ’ਤੇ ਅਪਣੀ ਮਸ਼ੀਨਰੀ ਦਿੱਲੀ ਵਿਖੇ ਲੈ ਕੇ ਜਾਵੇਗਾ, ਜੇਕਰ ਉਸ ਦਾ ਕੋਈ ਵੀ ਨੁਕਸਾਨ ਹੁੰਦਾ ਹੈ, ਤਾਂ ਉਸ ਦੇ ਨੁਕਸਾਨ ਦੀ ਪਿੰਡ ਵਾਸੀ ਭਰਭਾਈ ਕਰਨਗੇ। ਇਸ ਮੌਕੇ ਪਿੰਡ ਦੀ ਪੰਚਾਇਤ, ਦੁਕਾਨਦਾਰ, ਮਜ਼ਦੂਰ ਅਤੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਹਾਜ਼ਰ ਸਨ।
Nanak 31 Jan News 6ile 02
ਫੋਟੋ 02 ਕੈਪਸ਼ਨ: ਪਾਏ ਗਏ ਮਤਿਆਂ ਸਬੰਧੀ ਸਮਾਜ ਸੇਵੀ ਗੁਰਦੀਪ ਸਿੰਘ ਤੂਰ ਲੇਲੇਵਾਲਾ