ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬ੍ਰਿਟੇਨ 'ਚ 'ਲਾਈਫ਼ ਟਾਈਮ ਅਚੀਵਮੈਂਟ ਆਨਰ' ਨਾਲ ਕੀਤਾ ਗਿਆ ਸਨਮਾਨਿਤ

ਏਜੰਸੀ

ਖ਼ਬਰਾਂ, ਪੰਜਾਬ

ਅਰਥਸ਼ਾਸਤਰ ਅਤੇ ਰਾਜਨੀਤਿਕ ਜੀਵਨ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਬ੍ਰਿਟਿਸ਼ ਕਾਊਂਸਲ

photo

 

ਲੰਡਨ- ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਭਾਰਤ ਯੂਕੇ ਅਚੀਵਰਸ ਆਨਰ ਦੁਆਰਾ ਲੰਡਨ ਵਿਚ ਲਾਈਫ ਟਾਈਮ ਅਚੀਵਰਸ ਸਨਮਾਨ ਦਿੱਤਾ ਗਿਆ। ਅਰਥਸ਼ਾਸਤਰ ਅਤੇ ਰਾਜਨੀਤਿਕ ਜੀਵਨ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਇਹ ਸਨਮਾਨ ਭਾਰਤ ਵਿਚ ਬ੍ਰਿਟਿਸ਼ ਕਾਊਂਸਲ ਅਤੇ ਯੂਕੇ ਦੇ ਅੰਤਰਰਾਸ਼ਟਰੀ ਵਪਾਰ ਵਿਭਾਗ ਦੇ ਸਹਿਯੋਗ ਨਾਲ ਬ੍ਰਿਟੇਨ ਦੇ ਰਾਸ਼ਟਰੀ ਭਾਰਤੀ ਵਿਦਿਆਰਥੀ ਅਤੇ ਸਾਬਕਾ ‘ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਏਲੁਮਨੀ ਯੂਨੀਅਨ ਯੂਨਾਈਟਿਡ ਕਿੰਗਡਮ’ (ਐੱਨ. ਆਈ. ਐੱਸ. ਏ. ਯੂ.-ਯੂ. ਕੇ.) ਨੇ ਦਿੱਤਾ

‘ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਏਲੁਮਨੀ ਯੂਨੀਅਨ ਯੂਨਾਈਟਿਡ ਕਿੰਗਡਮ’ (ਐੱਨ. ਆਈ. ਐੱਸ. ਏ. ਯੂ.-ਯੂ. ਕੇ.) ਨੇ ਭਾਰਤ ਦੀ ਆਜ਼ਾਦੀ ਦੇ 75 ਵੇਂ ਸਾਲ ਨੂੰ ਧਿਆਨ ਵਿਚ ਰੱਖਦੇ ਹੋਏ 75 ਅਚੀਵਰਸ ਨੂੰ ਸਨਮਾਨਿਤ ਗੀਤਾ। ਪਰਿਣੀਤੀ ਚੋਪੜਾ, ਆਮ ਆਦਮੀ ਪਾਰਟੀ ਦੇ ਰਾਘਵ ਚੱਢਾ, ਸੀਰਮ ਦੇ ਈਈਓ ਅਦਾਰ ਪੂਨਾਵਾਲਾ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਗੋਲਕੀਪਰ ਅਦਿਤੀ ਚੌਹਾਨ ਵੀ ਇਨ੍ਹਾਂ 75 ਭਆਰਤੀਆਂ ਵਿਚ ਸ਼ਾਮਲ ਹੈ।
 

ਡਾ: ਮਨਮੋਹਨ ਸਿੰਘ ਨੇ ਆਪਣੇ ਲਿਖਤੀ ਸੰਦੇਸ਼ ਵਿੱਚ ਕਿਹਾ, "ਮੈਂ ਇਸ ਲਈ ਬਹੁਤ ਧੰਨਵਾਦੀ ਹਾਂ ਜੋ ਖਾਸ ਤੌਰ 'ਤੇ ਬਹੁਤ ਹੀ ਸਾਰਥਕ ਹੈ, ਕਿਉਂਕਿ ਇਹ ਨੌਜਵਾਨਾਂ ਵੱਲੋਂ ਦਿੱਤਾ ਗਿਆ ਹੈ ਜੋ ਸਾਡੇ ਦੇਸ਼ ਅਤੇ ਇਨ੍ਹਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਸਬੰਧਾਂ ਦੇ ਭਵਿੱਖ ਹਨ।" ਸਾਲ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ 90 ਸਾਲਾ ਸਿੰਘ ਨੇ ਕਿਹਾ ਕਿ ਭਾਰਤ ਅਤੇ ਯੂਕੇ ਦੇ ਸਬੰਧਾਂ ਨੂੰ ਸਾਡੀ ਵਿਦਿਅਕ ਭਾਈਵਾਲੀ ਨੇ ਸੱਚਮੁੱਚ ਪਰਿਭਾਸ਼ਿਤ ਕੀਤਾ ਹੈ। ਸਾਡੇ ਦੇਸ਼ ਦੇ ਸੰਸਥਾਪਕ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਡਾ. ਭੀਮ ਰਾਓ ਅੰਬੇਡਕਰ, ਸਰਦਾਰ ਪਟੇਲ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਬ੍ਰਿਟੇਨ ਵਿੱਚ ਪੜ੍ਹਾਈ ਕੀਤੀ ਹੈ ਅਤੇ ਮਹਾਨ ਨੇਤਾ ਬਣੇ ਅਤੇ ਇੱਕ ਅਜਿਹੀ ਵਿਰਾਸਤ ਛੱਡ ਗਏ, ਜੋ ਭਾਰਤ ਅਤੇ ਦੁਨੀਆ ਨੂੰ ਪ੍ਰੇਰਿਤ ਕਰ ਰਹੀ ਹੈ। ਬੀਤੇ ਸਾਲਾਂ ਵਿਚ ਕਈ ਭਾਰਤੀ ਵਿਦਿਆਰਥੀਆਂ ਨੂੰ ਯੂਕੇ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਹੈ।