ਭਾਰਤ-ਪਾਕਿ ਸਰਹੱਦ 'ਤੇ ਕਰੋੜਾਂ ਦੀ ਹੈਰੋਇਨ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿ ਆਪਣੀ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼

photo

 

ਫਾਜ਼ਿਲਕਾ: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ ਹੋਈ ਹੈ। ਬੀਐਸਐਫ ਦੇ ਜਵਾਨਾਂ ਨੇ ਦੱਸਿਆ ਕਿ ਨਸ਼ੇ ਦੀ ਇਹ ਖੇਪ ਡਰੋਨ ਰਾਹੀਂ ਭਾਰਤ ਪਹੁੰਚਾਈ ਗਈ। ਇਸ ਦੌਰਾਨ ਜਵਾਨਾਂ ਨੇ ਡਰੋਨ 'ਤੇ 4 ਰਾਉਂਡ ਫਾਇਰ ਕੀਤੇ।

 

ਇਹ ਵੀ ਪੜ੍ਹੋ: ਨਾਨਕੇ ਗਏ ਮਾਸੂਮ ਬੱਚੇ ਦੀ ਕੋਠੇ ਤੋਂ ਡਿੱਗਣ ਨਾਲ ਹੋਈ ਮੌਤ  

 

ਜਿਸ ਤੋਂ ਬਾਅਦ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ ਅਤੇ ਨਸ਼ੇ ਦੀ ਖੇਪ ਬਰਾਮਦ ਕੀਤੀ। 2 ਕਿਲੋ 500 ਗ੍ਰਾਮ ਹੈਰੋਇਨ ਸਮੇਤ 2 ਬੈਟਰੀਆਂ ਵਾਲਾ ਇੱਕ ਬਲਿੰਕਰ ਵੀ ਬਰਾਮਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਬਲਿੰਕਰ ਦੀ ਵਰਤੋਂ ਤਸਕਰ ਇਸ ਲਈ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਰਾਤ ਨੂੰ ਇਹ ਖੇਪ ਕਿੱਥੇ ਪਈ ਹੈ।

 

ਪੜ੍ਹੋ ਖਬਰ: ਸਰਦੀਆਂ ਵਿਚ ਖਾਣਾ ਚਾਹੀਦਾ ਹੈ ਦਹੀਂ ਜਾ ਨਹੀਂ? ਆਉ ਜਾਣਦੇ ਹਾਂ