ਖੰਨਾ ਪੁਲਿਸ ਨੇ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤੇ 3 ਗੈਂਗਸਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

6 ਹਥਿਆਰ, 22 ਰੌਂਦ ਅਤੇ 2 ਗੱਡੀਆਂ ਬਰਾਮਦ 

Punjab News

ਖੰਨਾ : ਖੰਨਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜਿਹੜਾ ਬਾਰਡਰ ਰਾਹੀਂ ਹਥਿਆਰ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਗਿਰੋਹ ਦੇ ਤਿੰਨ ਮੈਂਬਰ ਕਾਬੂ ਕੀਤੇ ਗਏ ਜਿਹਨਾਂ ਕੋਲੋਂ 6 ਹਥਿਆਰ, 22 ਰੌਂਦ ਅਤੇ 2 ਗੱਡੀਆਂ ਬਰਾਮਦ ਹੋਈਆਂ। ਇਸ ਗਿਰੋਹ ਦਾ ਸਬੰਧ ਗੈਂਗਸਟਰ ਸੁਖਪ੍ਰੀਤ ਬੁੱਢਾ ਨਾਲ ਹੈ।

ਇਹ ਵੀ ਪੜ੍ਹੋ:  19 ਮਹੀਨਿਆਂ ਤੋਂ ਸਾਊਦੀ ਦੀ ਜੇਲ੍ਹ ਵਿੱਚ ਬੰਦ ਹੈ ਪੰਜਾਬੀ ਨੌਜਵਾਨ, ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ 

ਐਸਐਸਪੀ ਦੀਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਆਕਾਸ਼ਦੀਪ ਸਿੰਘ ਵਾਸੀ ਨੱਥੂ ਮਾਜਰਾ ਜ਼ਿਲ੍ਹਾ ਮਲੇਰਕੋਟਲਾ ਨੂੰ 1 ਗਲੋਕ 9 mm ਪਿਸਤੌਲ ਸਮੇਤ ਕਾਬੂ ਕੀਤਾ ਗਿਆ ਸੀ। ਇਹ ਪਿਸਤੌਲ ਵਿਦੇਸ਼ੀ ਹੈ ਜੋਕਿ ਕੇਵਲ ਗਜਟਿਡ ਅਫ਼ਸਰਾਂ ਕੋਲ ਹੀ ਹੁੰਦਾ ਹੈ। ਜਿਸ ਕਰ ਕੇ ਪੁਲਿਸ ਨੂੰ ਸ਼ੱਕ ਹੈ ਇਹ ਹਥਿਆਰ ਬਾਰਡਰ ਰਾਹੀਂ ਮੰਗਵਾਇਆ ਗਿਆ ਸੀ। 

ਉਨ੍ਹਾਂ ਦੱਸਿਆ ਕਿ ਇਸ ਦਾ ਸੰਪਰਕ ਪਰਮਿੰਦਰ ਸਿੰਘ ਪਿੰਦਰੀ ਵਾਸੀ ਮਲੌਟ ਨਾਲ ਨਿਕਲਿਆ। ਪਿੰਦਰੀ ਦੇ ਬੰਦਿਆਂ ਤੋਂ ਆਕਾਸ਼ਦੀਪ ਨੇ ਹਥਿਆਰ ਮੰਗਵਾਏ ਸੀ। ਪਿੰਦਰੀ ਨੇ ਖੁਲਾਸਾ ਕੀਤਾ ਕਿ ਦੀਪਕ ਗੋਇਲ ਕੋਲ ਵੱਡੀ ਗਿਣਤੀ 'ਚ ਹਥਿਆਰ ਹਨ। ਇਸ ਉਪਰੰਤ ਦੀਪਕ ਗੋਇਲ ਕੋਲੋਂ 5 ਨਾਜਾਇਜ਼ ਹਥਿਆਰ ਅਤੇ ਰੌਂਦ ਬਰਾਮਦ ਹੋਏ। 

ਇਹ ਵੀ ਪੜ੍ਹੋ:  Budget 2023: ਬਜਟ ਵਿੱਚ ਰੇਲਵੇ ਲਈ ਰੱਖਿਆ ਹੁਣ ਤੱਕ ਦਾ ਸਭ ਤੋਂ ਵੱਧ ਪੂੰਜੀ ਖਰਚ 2.40 ਲੱਖ ਕਰੋੜ ਰੁਪਏ

ਐਸਐਸਪੀ ਅਨੁਸਾਰ ਇਹਨਾਂ ਦਾ ਸਬੰਧ ਸੁਖਪ੍ਰੀਤ ਬੁੱਢਾ ਗੈਂਗਸਟਰ ਨਾਲ ਨਿਕਲਿਆ। ਐਸਐਸਪੀ ਅਨੁਸਾਰ ਇਨ੍ਹਾਂ ਨੇ ਕਈ ਵਿਅਕਤੀਆਂ ਨੂੰ ਮਾਰਨਾ ਸੀ ਜਿਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ। ਐਸਐਸਪੀ ਨੇ ਦਸਿਆ ਕਿ ਆਕਾਸ਼ਦੀਪ ਅਤੇ ਪਿੰਦਰੀ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।