ਪੰਜਾਬ ਦਾ GVK ਥਰਮਲ ਪਲਾਂਟ ਵਿਕਾਊ, ਅਡਾਨੀ ਤੇ ਜਿੰਦਲ ਗਰੁੱਪ ਨੇ ਵੀ ਖਰੀਦਣ 'ਚ ਦਿਖਾਈ ਦਿਲਚਸਪੀ 

ਏਜੰਸੀ

ਖ਼ਬਰਾਂ, ਪੰਜਾਬ

ਪਲਾਂਟ 'ਤੇ 4400 ਕਰੋੜ ਰੁਪਏ ਦਾ ਕਰਜ਼  

Punjab's GVK thermal plant

ਚੰਡੀਗੜ੍ਹ - ਪੰਜਾਬ ਦਾ ਪ੍ਰਾਈਵੇਟ ਜੀਵੀਕੇ ਪਾਵਰ ਥਰਮਲ ਪਲਾਂਟ ਵਿਕਰੀ ਲਈ ਹੈ। ਪਾਵਰਕੌਮ ਸਮੇਤ 11 ਪ੍ਰਾਈਵੇਟ ਏਜੰਸੀਆਂ ਨੇ ਖਰੀਦ ਵਿਚ ਦਿਲਚਸਪੀ ਦਿਖਾਈ ਹੈ। ਅਡਾਨੀ ਅਤੇ ਜਿੰਦਲ ਵਰਗੇ ਵੱਡੇ ਗਰੁੱਪ ਵੀ ਇਸ 540 ਮੈਗਾਵਾਟ ਦੇ ਜੀਵੀਕੇ ਪਲਾਂਟ ਨੂੰ ਖਰੀਦਣ ਲਈ ਮੈਦਾਨ ਵਿਚ ਹਨ। ਪਾਵਰਕੌਮ ਵੀ ਇਸ ਦੌੜ ਵਿਚ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪਾਵਰਕੌਮ ਨੂੰ ਪਲਾਂਟ ਖਰੀਦਣ ਦਾ ਫਾਇਦਾ ਹੋਵੇਗਾ। 

ਇਹ ਵੀ ਪੜ੍ਹੋ - ਅਵਾਰਾ ਕੁੱਤਿਆ ਦਾ ਖ਼ੌਫ, ਪੰਜਾਬ 'ਚ ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ਸਭ ਤੋਂ ਵੱਧ

ਕਾਰਨ ਪਛਵਾੜਾ ਕੋਲਾ ਖਾਨ ਤੋਂ ਕੋਲੇ ਦੀ ਖੁਦਾਈ ਸ਼ੁਰੂ ਹੋ ਗਈ ਹੈ। ਜੇਕਰ ਪਾਵਰਕੌਮ ਜੀਵੀਕੇ ਪਲਾਂਟ ਖਰੀਦਦਾ ਹੈ, ਤਾਂ ਰੋਪੜ-ਲਹਿਰਾ ਮੁਹੱਬਤ ਪਾਵਰ ਥਰਮਲ ਪਲਾਂਟ ਦੇ ਨਾਲ-ਨਾਲ ਜੀਵੀਕੇ ਨੂੰ ਕੋਲੇ ਦੀ ਸਪਲਾਈ ਕੀਤੀ ਜਾਵੇਗੀ। ਇਸ ਨਾਲ ਕੋਲੇ ਦੀ ਖਰੀਦ 'ਤੇ ਖਰਚ ਹੋਣ ਤੋਂ ਬਚਿਆ ਜਾਵੇਗਾ। ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਪਾਵਰਕੌਮ ਕੋਲ ਆਪਣੀ ਮੈਨਪਾਵਰ, ਮਾਹਿਰ ਇੰਜਨੀਅਰ ਹਨ, ਜੋ ਥਰਮਲ ਪਲਾਂਟ ਚਲਾਉਣ ਦੇ ਸਮਰੱਥ ਹਨ। 
ਡਿਪਟੀ ਚੀਫ਼ ਇੰਜੀਨੀਅਰ ਰਿ. ਭੁਪਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਥਰਮਲ ਪਲਾਂਟ ਦੇ ਬੰਦ ਹੋਣ ਤੋਂ ਬਾਅਦ ਜੋ ਸਟਾਫ ਇੱਥੇ ਐਡਜਸਟ ਕੀਤਾ ਗਿਆ ਸੀ, ਉਸ ਨੂੰ ਜੀ.ਵੀ.ਕੇ. ਵਿਚ ਸ਼ਿਫਟ ਕੀਤਾ ਜਾ ਸਕੇਗਾ। 

ਇਹ ਵੀ ਪੜ੍ਹੋ - Budget 2023: ਸੂਬਿਆਂ ਨੂੰ 50 ਸਾਲ ਦਾ ਵਿਆਜ ਮੁਕਤ ਕਰਜ਼ਾ ਇਕ ਹੋਰ ਸਾਲ ਰਹੇਗਾ ਜਾਰੀ

ਜੀਵੀਕੇ ਕੰਪਨੀ ਨੇ 16 ਅ੍ਰਪੈਲ 2016 ਵਿਚ ਇਸ ਪਾਵਰ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਕੀਤੇ ਸਨ। 1114 ਏਕੜ ਜ਼ਮੀਨ 'ਤੇ ਬਣੇ ਇਸ ਪਲਾਂਟ ਨੇ ਕੋਰੋਨਾ ਦੇ ਦੌਰ 'ਚ ਲੌਕਡਾਊਨ ਦੌਰਾਨ ਕੋਲੇ ਦੀ ਕਮੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਸੀ। ਜੀਵੀਕੇ ਕੰਪਨੀ ਨੇ ਥਰਮਲ ਪਲਾਂਟ 'ਤੇ 3200 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜਦਕਿ ਵਿਆਜ 1200 ਕਰੋੜ ਰੁਪਏ ਹੈ। ਇਸ ਕਾਰਨ ਜੀਵੀਕੇ ਕੰਪਨੀ ਨੇ ਤਿੰਨ ਸਾਲ ਪਹਿਲਾਂ ਪਾਵਰਕੌਮ ਨੂੰ 4103 ਕਰੋੜ ਰੁਪਏ ਵਿਚ ਥਰਮਲ ਪਲਾਂਟ ਵੇਚਣ ਲਈ ਰਸਮੀ ਪੱਤਰ ਲਿਖਿਆ ਸੀ।